Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
jaspal pier
jaspal
Posts: 114
Gender: Male
Joined: 25/Oct/2014
Location: muktsar
View All Topics by jaspal
View All Posts by jaspal
 
'ਸੋਚ ਦਾ ਬੀਮਾਰ'
ਜਸਪਾਲ ਸਿੰਘ (ਜੱਸਾ)
ਕੱਦ 5-"8"
ਰੰਗ ਕਣਕ ਵੰਨਾ
ਤੇ ਸਧਾਰਣ ਜਿਹਾ ਸਰੀਰ ।
ਬਾਰਾਂ ਜਮਾਤਾਂ ਪੜਣ ਤੋਂ ਬਾਅਦ ਜੱਸਾ ਫੌਜ ਵਿੱਚ ਭਰਤੀ ਹੋ ਗਿਅਾ ।
੯ ਮਹੀਨੇ ਦੀ ਟਰੇਨਿੰਗ ਤੋ ਬਾਅਦ ਜੱਸੇ ਦੀ ਪੋਸਟਿੰਗ ਆਗਈ ਜੰਮੂ ਕਸ਼ਮੀਰ ਦੀ।
ੲਿਲਾਕਾ ਬੜਾ ਖਤਰਨਾਕ ਸੀ। ਹਰ ਪਾਸੇ ਅੱਤਵਾਦ। ੬-੬ ਫੁਟ ਲੰਮੇ ਮੁਸਲਮਾਨ ਅੱਤਵਾਦੀ ਕੁੱਝ ਪਾਕਸਤਾਨੀ ਤੇ ਕੁੱਝ ਜੰਮੂ ਕਸ਼ਮੀਰ ਦੇ ਹੀ ਰਿਹਣ ਵਾਲੇ। ਪਰ ਸੱਭ ਤੋ ਖਤਰਨਾਕ ਸੰਨ ਅਫਗਾਨੀ। ਬੜੇ ਹੀ ਚੀੜੇ ਸਰੀਰ ਦੇ ਮਰਦੇ ਮਰਦੇ ਵੀ ਫੌਜ ਦਾ ਨੁਕਸਾਨ ਕਰ ਹੀ ਜਾਦੇ ਸਨ। ਕੁੱਲ ਮਿਲਾ ਕੇ ਜੱਸੇ ਹੋਰਾਂ ਮੋਤ ਦੇ ਮੁੰਹ ਚ' ਪੈਰ ਧਰੇਆ ਸੀ। ਪਰ ਜਦੋ ਹੱਥ ਚ' ਏ ਕੇ ਸੰਤਾਲੀ ਫੜ ਲੈਦੇ ਤਾ ਜਿਵੇ ਸੱਭੇ ਡਰ ਫੁਰ ਹੋ ਜਾਂਦੇ। ਬੁਹਤ ਵਧੀਆ ਦਿਨ ਨਿੱਕਲ ਰਹੇ ਸੀ ੲਿੱਕ ਦਿਨ ਜੱਸੇ ਦੀ ਡਿੳੂਟੀ ਪ੍ਰੋਟੈਕਸਨ ਚ' ਲੱਗੀ ਹੋਈ ਸੀ। ਤੇ ਪ੍ਰਟੈਕਸਨ ਲੱਗੀ ਹੋਈ ਸੀ ਬਜਾਰ ਚ'। ਦੁਪਹਿਰ ਦੇ ੧੨ ਕੁ ਵਜੇ ਜਦ ਪ੍ਰੋਟੈਕਸਨ ਦਾ ਕੰਮ ਖਤਮ ਹੋ ਗਿਅਾ । ਜੱਸੇ ਹੋਰੇ ਛਾਉਣੀ ਨੂੰ ਪਰਤ ਰਹੇ ਸੀ ਤਾਂ ਜੱਸੇ ਦੇ ਕੰਨਾ ਵਿੱਚ ੲਿੱਕ ਅਵਾਜ ਪਈ "ਸਬਜੀ ਵਾਲੇ ਭਾਈ"। ਜਦ ਜੱਸੇ ਨੇ ਪਿਛੇ ਮੂੜ ਕੇ ਦੇਖੇਆ ਤਾ ਮਕਾਨ ਦੀ ਦੂਜੀ ਮੰਜਲ ਉੱਤੇ ੲਿੱਕ ਬੁਹਤ ਹੀ ਸੋਹਣੀ ਕੁੜੀ ਖੜੀ ਸੀ। ਜੋ ਥਲੇ ਖੜੇ ਰੇਹੜੀ ਵਾਲੇ ਨੂੰ ਅਵਾਜ ਲਗਾ ਰਹੀ ਸੀ। ਉਹ ਕੁੜੀ ਹੋਵੇਗੀ ਕੋਈ ੨੧-੨੨ ਸਾਲ ਦੀ। ਕਮਾਲ ਦਾ ਚਿਹਰਾ ਸੀ ਉਸਦਾ। ਤਿੱਖਾ ਨੱਕ ,ਗੁਲਾਬ ਦੀਆਂ ਪੱਤੀਆਂ ਵਰਗੇ ਬੁੱਲ ,ਹਿਰਨੀ ਵਰਗੀਆਂ ਅੱਖਾਂ,ਸੱਪ ਦੇ ਬੱਚੇਆਂ ਵਰਗੀਆਂ ਸੇਲੀਆਂ ,ਜਿਵੇ ਜੱਸੇ ਦੇ ਦਿਲ ਤੇ ਡੰਗ ਹੀ ਮਾਰਗੀਅਾਂ । ੳੁਸ ਕੁੜੀ ਨੇ ੳੁੱਪਰੋ ਹੀ ਛੋਟੀ ਜਹੀ ਟੋਕਰੀ ਕਿਸੇ ਰੱਸੀ ਦੇ ਸਹਾਰੇ ਲਟਕਾੲੀ ਤੇ ੳੁਹਦੇ ਵਿੱਚ ਹੀ ਪੈਸੇ ਰੱਖ ਦਿੱਤੇ । ਸਬਜੀ ਵਾਲੇ ਨੇ ਪੈਸੇ ਕੱਢੇ ਤੇ ਸਬਜੀ ਤੋਲ ਕੇ ਟੋਕਰੀ ਵਿੱਚ ਪਾ ਦਿੱਤੀ ਤੇ ਵਾਧੇ ਦੇ ਪੈਸੇ ਵੀ ਟੋਕਰੀ ਵਿੱਚ ਰੱਖ ਦਿੱਤੇ ਤੇ ੳੁਸ ਕੁੜੀ ਨੇ ਟੋਕਰੀ ੳੁਪਰ ਖਿੱਚ ਲੲੀ। ਜੱਸੇ ਦੇ ਮੂਹੋ ਬੇ ਸੁੱਧੇ ਹੀ ਨਿੱਕਲ ਗਿਅਾ "ਸੁਬਾਨ ਅੱਲਾ " ।ਮੁਸਲਮਾਨਾ ਦੇ ਕੱਟੜ ਵਿਰੋਧੀ ਦੇ ਮੂਹੋ ਨਿੱਕਲੇ ਸਬਦ ਯਕੀਨ ਤੋ ਪਰ੍ਹੇ ਸਨ।ਪਰ ਜੱਸੇ ਦੇ ਕੰਨਾਂ ਵਿੱਚ ਦੋ ਹੀ ਸਬਦ ਗੂਜ ਰਹੇ ਸਨ "ਸਬਜੀ ਵਾਲੇ ਭਾੲੀ" ਕਿੰਨੇ ਮਿੱਠੇ ਬੋਲ ਸਨ ੳੁਹ। ਕੋੲਿਲ ਵਾਰਗੀ ਅਵਾਜ । ਜੱਸਾ ਤਦ ਤੱਕ ੳੁੱਪਰ ਹੀ ਦੇਖਦਾ ਰਿਹਾ ਜਦ ਤੱਕ ੳੁਸਦੇ ਸਾਥੀ ਨੇ ੳੁਸਨੰੂ ਅਵਾਜ ਨਹੀ ਲਗਾੲੀ " ਜਲਦੀ ਕਰ ਯਾਰ ਅਸਮਾਨ ਕੀ ਦੇਖੀ ਜਾ ਰਿਹਾਂ ਪਿਹਲਾਂ ਹੀ ਬੜੀ ਦੇਰ ਹੋ ਗੲੀ ਅੈ" ਜੱਸਾ ਜਿਵੇ ਹੋਸ ਜਿਹੀ ਵਿੱਚ ਆਏਆ ਤਾਂ ਦੇਖੇਆ ਕੁੜੀ ੳੋਥੋ ਜਾ ਚੁਕੀ ਤੇ ਖਿੜਕੀ ਬੰਦ ਹੋ ਚੁਕੀ ਸੀ।ਜੱਸਾ ਵੱਡੇ ਕਦਮਾ ਨਾਲ ਅੱਗੇ ਵਧੇਆ ਪਰ ਉਸਦੇ ਜਿਹਨ ਵੱਿਚ ਉਹੀ ਚਿਹਰਾ ਘੁਮ ਰਿਹਾ ਸੀ।ਫਿਰ ਅਗਲੇ ਦਿਨ ਵੀ ਬਜਾਰ ਵੱਿਚ ਹੀ ਡਊਿਟੀ ਸੀ। ਜੱਸੇ ਨੇ ਜਾਣ ਬੁੱਝ ਕੇ ਆਪਣੀ ਡਿੳੂਟੀ ਕੱਲ ਵਾਲੀ ਜਗ੍ਹ ਲਵਾ ਲਈ ਕਹਿੰਦਾ ਜਨਾਬ ਮੈ ੲਿਸ ਜਗ੍ਹ ਦਾ ਜਾਣਕਾਰ ਹਂ ਕੋਈ ਹੋਰ ਗਲਤੀ ਕਰਦੂ ਮੈ ਹੀ ਖੜ ਜਾਣਾ ੲਿੱਥੇ ਡਿਓੂਟੀ ਜੱਸੇ ਦਾ ਦਿਲ ਸੀ ਉਸ ਕੁੜੀ ਨੂੰ ਦੁਬਾਰਾ ਦੇਖਣ ਦਾ ਸਾੲਿਦ ਦਿਖ ਹੀ ਜਾਵੇ।ਤੇ ਹੋਏਆ ਵੀ ੲਿੰਝ । ਜਦ ਗਲੀ ਵੱਿਚ ਸਬਜੀ ਵਾਲਾ ਅਵਾਜ ਲਗਾ ਰਿਹਾ ਸੀ ਤਾਂ ਉਸ ਕੁੜੀ ਨੇ ਖਿੜਕੀ ਖੋਲੀ ਤੇ ਟੋਕਰੀ ਤੇ ਪੈਸੇ ਰੱਸੀ ਦੇ ਸਹਾਰੇ ਥੱਲੇ ਭੇਜਤੇ ਤੇ ਸਬਜੀ ਵਾਲੇ ਨੇ ਸਬਜੀ ਤੋਲ ਕੇ ਤੇ ਵਾਧੇ ਦੇ ਪੈਸੇ ਟੋਕਰੀ ਵਿੱਚ ਰੱਖ ਦਿੱਤੇ ਤੇ ਕੁੜੀ ਨੇ ਰੱਸੀ ੳੁਪਰ ਖਿੱਚ ਲਈ ਤੇ ਖਿੜਕੀ ਬੰਦ ਕਰ ਦਿੱਤੀ। ਹੁਣ ਜੱਸੇ ਹੋਰਾ ਦੀ ਡਿਓੂਟੀ ੲਿੱਕ ਹਫਤੇ ਲਈ ਬਜਾਰ ਵਿੱਚ ਲੱਗਣੀ ਸੀ ਜਦ ਤੱਕ ਵੋਟਾਂ ਨਹੀ ਪੈ ਜਾਣੀਆ ਸੀ। ਜੱਸਾ ਹਰ ਰੋਜ ਡਿੳੂਟੀ ੳੁਸੇ ਹੀ ਜਗਾ ਲਗਵਾਉਦਾ । ਤੇ ਦੇਖਦਾ ਉਹ ਕੁੜੀ ਹਰ ਰੋਜ ਐਦਾਂ ਹੀ ਕਰਦੀ ਸੀ। ਉਸ ਕੁੜੀ ਨੇ ਵੀ ਜੱਸੇ ਨੂੰ ਕਈ ਵਾਰ ਦੇਖੇਆ ਸੀ ਪਰ ਅਣਦੇਖਾ ਜਿਹਾ ਕਰ ਦਿੰਦੀ। ਜੱਸਾ ਉਸ ਕੁੜੀ ਨਾਲ ਗੱਲ ਕਰਨੀ ਚੁੰਹਦਾ ਸੀ ਪਰ ਕੋਈ ਬਾਹਨਾ ਵੀ ਤਾਂ ਹੁੰਦਾ
ਜੱਸੇ ਨੇ ਨੇੜੇ ਤੇੜੇ ਦੀਆਂ ਦੁਕਾਨਾ ਵਾਲੇਆਂ ਤੋ ਉਸ ਕੁੜੀ ਬਾਰੇ ਪੁੱਛੇਆ ਪਰ ਕਿਸੇ ਨੂੰ ਵੀ ਕੁੱਝ ਪਤਾ ਨਹੀ ਸੀ ਕਸਿੇ ਨੇ ਵੀ ਉਸਨੂੰ ਥੱਲੇ ਨਹੀ ਦੇਖੇਆ ਸੀ। ਐਦਾਂ ਲੱਗਦਾ ਸੀ ਜਿਵੇ ਬੇਬੇ ਦੀ ਬਾਤ ਵਾਲੀ ਪਰੀ ਰਾਤੋ ਰਾਤ ਹੀ ਉਸ ਮਕਾਨ ਚ' ਅਾਕੇ ਰਿਹਣ ਲੱਗ ਪਈ ਹੋਵੈ। ਜੱਸੇ ਨੇ ਆਪਣੇ ਸਾਥੀਆਂ ਨੂੰ ਉਸ ਕੁੜੀ ਬਾਰੇ ਦੱਸੇਆ ਤੇ ੲਿਹ ਵੀ ਕਿਹਾ ਕੇ ਉਹ ਉਸ ਨੂੰ ਉਸ ਕੁੜੀ ਨਾਲ ਗੱਲ ਕਰਨ ਦੀ ਜੁਗਤ ਬਣਾਕੇ ਦੇਣ।ਅਗਲੇ ਦਿਨ ਉਸ ਦੇ ਸਾਥੀਆਂ ਨੇ ਜੱਸੇ ਦੀ ਰਾੲਿਫਲ ਲੈ ਲਈ ਤੇ ਜੱਸੇ ਨੇ ਵਰਦੀ ਉਤਾਰ ਕੇ ਸਧਾਰਨ ਜਿਹੇ ਕੱਪੜੇ ਪਾ ਲਏ ਤੇ ਰੇਹੜੀ ਵਾਲੇ ਤੋ ਉਸਦੀ ਰਿਹੜੀ ਕਰਾਏ ਤੇ ਲੈ ਲਈ ਨਾਲ ਹੀ ਸਬਜੀ । ਤੇ ਅਵਾਜ ਲਗਾਉਦਾ ਹੋਏਆ ਉਸੇ ਹੀ ਗਲੀ ਵਿੱਚ ਆ ਗਿਅਾ। ਕੁੜੀ ਨੇ ਉਪਰੋ ਅਵਾਜ ਲਗਾਈ ਜੱਸੇ ਨੇ ਜਦ ੳੁਪਰ ਨੂੰ ਦੇਖੇਆ ਤਾਂ ਕੁੜੀ ਦੇ ਮੂਹ ਚੌ ਨੱਿਕਲੇਆ "ਹਾਏ ਅੱਲ੍ਹਾ " ਤੇ ਉਸ ਨੇ ਟੋਕਰੀ ਪੈਸੇ ਰੱਖ ਕੇ ਥੱਲੇ ਭੇਜਤੀ। ਜੱਸੇ ਨੇ ਪੈਸੇ ਚੱਕੇ ਤੇ ਟੋਕਰੀ ਵਿੱਚ ਸਬਜੀ ਦੇ ਨਾਲ ੲਿੱਕ ਚਿੱਠੀ ਵੀ ਰੱਖ ਦਿੱਤੀ ।ਕੁੜੀ ਨੇ ਟੋਕਰੀ ੳੁਪਰ ਖਿੱਚੀ ਤੇ ਖਿੜਕੀ ਬੰਦ ਕਰ ਦੱਿਤੀ। ਹੁਣ ਜੱਸੇ ਨੂੰ ੲਿੰਤਜਾਰ ਸੀ ਤਾਂ ਅਗਲੀ ਸਵੇਰ ਦਾ। ਅਗਲੇ ਦਿਨ ਵੀ ਜੱਸੇ ਨੇ ੳੁਸੇ ਤਰਾਂ ਹੀ ਕੀਤਾ। ੲਿਸ ਵਾਰ ਕੁੜੀ ਨੇ ਟੋਕਰੀ ਵਿੱਚ ੲਿੱਕ ਚਿੱਠੀ ਲਿਖ ਕੇ ਰੱਖ ਦਿੱਤੀ। ਜੱਸੇ ਨੇ ਚਿੱਠੀ ਲਈ ਤੇ ਸਬਜੀ ਰੱਖ ਦਿੱਤੀ ਤੇ ਅੱਗੇ ਵਧ ਗਿਅਾ। ਤੇ ਅੱਗੇ ਜਾਕੇ ਉਸਨੇ ਚਿੱਠੀ ਪੜੀ। ਚਿੱਠੀ ਵਿੱਚ ਲਖਿੇਆ ਸੀ ਪਿਅਾਰ ਮੁਹੱਬਤ ਸਭ ਕਿਹਣ ਦੀਆਂ ਗੱਲਾਂ ਨੇ ਕੋਈ ਕਿਸੇ ਦੀ ਖਾਤਰ ਨਹੀ ਮਰਦਾ।ਤੂੰ ਸਿਰਫ ਮੇਰੀ ਸੂਰਤ ਨੂੰ ਪਸੰਦ ਕਰਦਾ ਐ। ਜੇ ਤੂੰ ਕਿੰਹਦਾ ਐ ਕਿ ਤੂੰ ਮੇਰੇ ਬਿਨਾ ਜੀ ਨਹੀ ਸਕਦਾ, ਤਾਂ ਤੂੰ ਮੈਨੂੰ ੲਿੱਕ ਵਾਰ ਉੱਪਰ ਆਕੇ ਮਿਲ ਜਾ। ਜੱਸੇ ਦੀਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ ਜੱਸਾ ੳੁਸੇ ਵੇਲੇ ਦੋੜ ਕੇ ਪੋੜੀਆਂ ਰਾਹੀ ਉੱਪਰ ਘੀਆ। ਦਰਵਾਜਾ ਖੁੱਲਾ ਹੀ ਸੀ। ਜਦ ਜੱਸੇ ਨੇ ਅੰਦਰ ਜਾਕੇ ਦੇਖੇਆ ਤਾਂ ਉਸ ਦੇ ਪੈਰਾਂ ਹੇਠੋ ਜਮੀਨ ਖਿਸਕ ਗਈ। ਉਹ ਜਿਸ ਕੁੜੀ ਨੂੰ ਐਨੇ ਦਿਨਾਂ ਤੋ ਪਸੰਦ ਕਰਦਾ ਸੀ ਉਸ ਕੁੜੀ ਦੀਆ ਲੱਤਾਂ ਹੀ ਨਹੀ ਸਭ। ਉਹ ਆਪਣੇ ਭਰਾ ਦੇ ਨਾਲ ਕੁਝ ਸਾਲਾਂ ਤੋ ਐਥੇ ਰਿਹ ਰਹੀ ਸੀ। ੲਿੱਕ ਸ਼ੜਕ ਹਾਦਸੇ ਵਿੱਚ ਉਸਦੇ ਮਾਂ ਬਾਪ ਮਰ ਗਏ ਸਨ ਤੇ ਉਸਦੀਆਂ ਲੱਤਾਂ ਕੱਟੀਆਂ ਗਈਆ ਸਨ । ਉਸ ਕੁੜੀ ਨੇ ਕਿਹਾ ਸਰਦਾਰ ਘਬਰਾਹ ਨਾ ਮੈ ਤੈਨੂੰ ਕੱਲ ਤੱਕ ਦਾ ਸਮਾਂ ਦਿੰਦੀ ਹਾਂ ਸੋਚਣ ਦਾ ਜੇਕਰ ਤੂੰ ਕੱਲ ਵੀ ਸਬਜੀ ਵਾਲਾ ਬਣਕੇ ਆਏਆ ਤਾਂ ਮੈ ਤੇਰੀ ਹਾਂ ਸਮਝਾਂਗੀ ਨਹੀ ਤਾਂ। ਐਨਾ ਆਖ ਕੇ ਉਹ ਚੁੱਪ ਹੋ ਗਈ। ਅਗਲਾ ਦਿਨ ਵੋਟਾ ਦਾ ਦਿਨ ਸੀ ਤੇ ਜੱਸੇ ਦਾ ਸਿਹਰ ਵਿੱਚ ਡਿੳੂਟੀ ਦਾ ਆਖਰੀ ਦਿਨ ਪਰ ਉਸ ਦਿਨ ਜੱਸਾ ਬਿਮਾਰੀ ਦਾ ਬਹਾਣਾ ਬਣਾਕੇ ਡਊਟੀ ਨਹੀ ਗਿਅਾ। ਬਿਮਾਰ ਤਾਂ ਉਹ ਸੱਚ ਮੁੱਚ ਹੋ ਗਿਅਾ ਸੀ ।'ਸੋਚ ਦਾ ਬਿਮਾਰ ' ਸੁਣੇਆ ਐ ਉਸਨੂੰ ਕਦੇ ਉਸ ਸ਼ਿਹਰ ਤਾਂ ਕੀ ਕਦੇ ਆਪਣੇ ਹੀ ਸ਼ਿਹਰ ਵਿੱਚ ਵੀ ਨਹੀ ਦੇਖੇਅਾpier
06 Jan 2016

Reply