Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸੋਹਣੀਆਂ ਸ਼ਕਲਾਂ ਵਾਲੇ....!!!

 

 

ਜੇਹੜੇ  ਸੱਜਣ  ਬਹੁਤ  ਸੋਹਣੀਆਂ  ਸ਼ਕਲਾਂ  ਵਾਲੇ  ਹੁੰਦੇ ਨੇਂ

ਉਹ ਸੱਜਣ  ਤਾਂ  ਅਕਸਰ  ਹੀ  ਦਿਲ  ਦੇ  ਕਾਲੇ  ਹੁੰਦੇ  ਨੇਂ


ਜੇਹੜੇ  ਹਰ  ਮਹਿਫ਼ਿਲ  ਵਿੱਚ  ਹੱਸਦੇ-ਹਸਾਉਂਦੇ  ਰਹਿੰਦੇ ਨੇਂ

ਉਹਨਾਂ  ਨੇਂ  ਵੀ  ਦਿਲਾਂ  ਚ'  ਕਈ  ਦਰਦ  ਸੰਭਾਲੇ  ਹੁੰਦੇ  ਨੇਂ


ਧੀਆਂ  ਨੂੰ  ਦੁਰਕਾਰ ,‍‍ਜੇਹੜੇ  ਪੁੱਤਾਂ  ਨੂੰ ਹੱਥੀਂ ਛਾਵਾਂ ਕਰਦੇ ਨੇਂ

ਓਹੀ  ਜਿਉਣਾਂ ਦੁੱਭਰ ਕਰਦੇ ਨੇਂ  ਜੋ ਲਾਡਾਂ ਨਾਲ ਪਾਲੇ ਹੁੰਦੇ ਨੇਂ


ਜ਼ੁਲਮਾਂ ਖ਼ਿਲਾਫ਼  ਖ਼ੜਨ ਵਾਲਿਆਂ ਦੀ ਹਮੇਸ਼ਾ ਥੋੜ ਹੀ ਹੁੰਦੀ ਏ

ਘਰ  ਫ਼ੂਕ  ਤਮਾਸ਼ਾ  ਵੇਖਣ  ਵਾਲੇ  ਅਕਸਰ  ਬਾਹਲੇ ਹੁੰਦੇ  ਨੇਂ


ਅਕਸਰ  ਓਹੀ  ਸਾਨੂੰ  ਜਿੰਦਗੀ ਵਿੱਚ ਕੱਲਿਆਂ ਛੱਡ ਜਾਂਦੇ ਨੇਂ

ਜੇਹੜੇ  ਸੱਜਣ  ਕਦੇ   ਅਸੀਂ   ਮਰ-ਮਰ  ਕੇ  ਭਾਲੇ  ਹੁੰਦੇ  ਨੇਂ


ਮੰਜਲਾਂ  ਨੂੰ  ਸਰ  ਕਰਨ  ਲਈ  ਬਥੇਰਾ  ਤਪ  ਕਰਨਾਂ ਪੈਂਦਾ ਏ

ਇਹ ਕਦੇ ਸੁਖਾਲੀ ਨਹੀਂ ਮਿਲਦੀ ਇਹਦੇ ਰਾਹ ਕੰਡਿਆਲੇ ਹੁੰਦੇ ਨੇਂ


ਛੋਟੀਆਂ-ਮੋਟੀਆਂ  ਹਨੇਰੀਆਂ  ਤੋਂ  ਨਹੀਂ  ਘਬਰਾਉਣਾਂ  ਚਾਹੀਦਾ

ਐਸੀਆਂ  ਵੀ  ਮਿਸਾਲਾਂ ਨੇਂ ਜਿੰਨਾਂ ਨੇਂ ਤੂਫ਼ਾਨ  ਵੀ  ਟਾਲੇ ਹੁੰਦੇ ਨੇਂ


ਸਰਕਾਰੀ ਦੁਆਰਿਆਂ  ਦੇ  ਦਰ  ਤਾਂ  ਅਮੀਰਾਂ ਲਈ ਹੀ ਖੁੱਲਦੇ ਨੇਂ

ਗਰੀਬਾਂ-ਮਜਲੂਮਾਂ  ਲਈ  ਤਾਂ  ਬਾਹਰ  ਲਟਕਦੇ  ਤਾਲੇ  ਹੁੰਦੇ  ਨੇਂ


" ਨਿਮਰ " ਜੇਹੜੇ ਕਹਿੰਦੇ ਸਾਡੇ ਬਿਨਾਂ ਇਹ ਜੱਗ ਚੱਲਣਾਂ ਨੀਂ ਕਦੇ

ਕਬਰਾਂ ਓਹਨਾਂ ਨਾਲ ਭਰ ਜਾਂਦੀਆਂ ਜਿੰਨਾਂ ਇਹ ਵਹਿਮ ਪਾਲੇ ਹੁੰਦੇ ਨੇਂ |


 


..................ਨਿਮਰਬੀਰ ਸਿੰਘ...................


19 Oct 2011

Amrinder Singh
Amrinder
Posts: 4111
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob bai ji...

19 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wah Nimar 22 .... kya baat a ...


kafi dina baad tuci kuj share kita a ... te kamaal likhia a ag......tfs..

19 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਨਿਮਰ ੨੨ ਜੀ ਬਹੁਤ ਖੂਬ ਲਿਖਿਆ ਕੀ ਗਰੀਬਾਂ ਲੈ ਤਾਲੇ ਹੁੰਦੇ ਆ 
ਚੰਗੀ ਸੋਚ ਦੇ ਮਾਲਕ ਹੋ .ਸ਼ਾਬਾਸ਼ 

 ੨੨ ਜੀ ਬਹੁਤ ਖੂਬ ਲਿਖਿਆ ਕੀ ਗਰੀਬਾਂ ਲੈ ਤਾਲੇ ਹੁੰਦੇ ਆ 

ਚੰਗੀ ਸੋਚ ਦੇ ਮਾਲਕ ਹੋ .ਸ਼ਾਬਾਸ਼ 

very nice

 

19 Oct 2011

Gurinder  Singh
Gurinder
Posts: 50
Gender: Male
Joined: 23/Jan/2011
Location: jalandhar
View All Topics by Gurinder
View All Posts by Gurinder
 

att e 22g ................sach nu darshaundi hoi bahut sohni rachna he tuhadi ...... 

19 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 20/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one Nimar...


 

19 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕਮਾਲ ਦਾ ਲਿਖਿਆ ਆ ਵੀਰ ......
ਇੱਕ ਵਾਰ ਫੇਰ ਸਚਾਈ ਤੇ ਪਹਿਰਾ
ਦਿੰਦੀ ਰਚਨਾ ਸਾਂਝੀ ਕੀਤੀ ਏ ,,,,,,
ਹੱਸਦੇ ਵੱਸਦੇ ਰਹੋ ,,,,,,,,,ਜੀਓ

19 Oct 2011

navdeep kaur
navdeep
Posts: 328
Gender: Female
Joined: 13/May/2010
Location: surrey
View All Topics by navdeep
View All Posts by navdeep
 

very nice nimer ji

19 Oct 2011

GULSHAN BAJWA
GULSHAN
Posts: 132
Gender: Male
Joined: 07/Mar/2011
Location: melbourne,,,,,,batala
View All Topics by GULSHAN
View All Posts by GULSHAN
 

wah ji wah bilkul sachiya gallan jeonda reh mitra

19 Oct 2011

Balihar Sandhu BS
Balihar Sandhu
Posts: 5088
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Har war vaang..bahut vadhia...keep sharing

19 Oct 2011

Showing page 1 of 4 << Prev     1  2  3  4  Next >>   Last >> 
Reply