Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harminder singh oshan
harminder
Posts: 16
Gender: Male
Joined: 09/Oct/2010
Location: chamkaur sahib
View All Topics by harminder
View All Posts by harminder
 
ਜਦ ਤੂੰ ਪੈਦਾ ਹੋਇਆ ਤੇ ਕਿੰਨਾ ਮਜਬੂਰ ਸੀ.........?

SAT SH AKAL JI..EH POST KSE FRIEND NE PEJI CC ...JSO MAIN POST KAR DITI AA..I DINT KNOW WHO WRITE DIS....?

 

ਜਦ ਤੂੰ ਪੈਦਾ
ਹੋਇਆ ਤੇ ਕਿੰਨਾ ਮਜਬੂਰ ਸੀ
ਇਹ ਜਹਾਂ ਤੇਰੀ ਸੋਚ ਨਾਲੋ ਵੀ ਦੂਰ ਸੀ
ਹਥ ਪੈਰ ਵੀ ਓਦੋਂ
ਤੇਰੇ ਆਪਣੇ ਨਾ ਸੀ
ਤੇਰੀਆਂ ਆਖਾਂ ਵਿਚ ਓਦੋਂ ਕੋਈ ਸੁਪਨੇ ਨਾ ਸੀ

ਤੈਨੂੰ ਆਉਂਦਾ
ਸਿਰਫ ਓਦੋਂ ਰੋਨਾ ਹੀ ਸੀ
ਦੁਧ ਪੀ ਕੇ ਕੰਮ ਤੇਰਾ ਓਦੋਂ ਸੌਣਾ ਹੀ ਸੀ
ਤੈਨੂੰ ਤੁਰਨਾ
ਸਿਖਾਇਆ ਸੀ ਮਾਂ ਨੇ ਤੇਰੀ
ਤੈਨੂ ਦਿਲ ਵਿਚ ਵਸਾਇਆ ਸੀ ਮਾਂ ਨੇ ਤੇਰੀ

ਮਾਂ ਦੇ ਸਾਏ
ਦੇ ਵਿਚ ਤੂੰ ਪਰਵਾਨ ਚੜਨ ਲੱਗਾ
ਵਕ਼ਤ ਦੇ ਨਾਲ ਕਦ ਵੀ ਤੇਰਾ ਵਧਣ ਲੱਗਾ
ਹੌਲੀ ਹੌਲੀ ਤੂ
ਸੋਹਨਾ ਜਵਾਨ ਹੋ ਗਿਆ
ਤੇਰੇ ਉੱਤੇ ਜੱਗ ਸਾਰਾ ਮੇਹਰਬਾਨ ਹੋ ਗਿਆ

ਬਾਹਾਂ ਦੇ ਜੋਰ ਤੇ
ਤੂ ਗੱਲਾਂ ਕਰਨ ਲੱਗਾ
ਖਲੋ ਕੇ ਤੂੰ ਸਾਹਮਣੇ ਸ਼ੀਸ਼ੇ ਦੇ ਰੱਜ ਰੱਜ ਕੇ ਸਜੰਨ ਲੱਗਾ
ਇਕ ਦਿਨ
ਇਕ ਕੁੜੀ ਤੈਨੂੰ ਭਾ ਗਈ
ਬਣ ਕੇ ਵੋਹਟੀ ਓਹ ਤੇਰੇ ਘਰ ਆ ਗਈ

ਹੁਣ ਜਿੰਦਗੀ ਦੀ ਹਕੀਕਤ
ਤੋਂ ਤੂੰ ਦੂਰ ਹੋਣ ਲੱਗਾ
ਬੀਜ ਨਫਰਤ ਦਾ ਤੂੰ ਆਪ ਹੀ ਆਪਣੇ ਲਈ ਬੋਨ ਲਗਾ
ਫਿਰ ਤੂ ਮਾਂ
ਬਾਪ ਨੂੰ ਵੀ ਭੁਲਾਉਣ ਲੱਗਾ
ਤੀਰ ਤਿਖੇ ਗੱਲਾਂ ਦੇ ਤੂ ਓਨਹਾ ਤੇ ਚਲਾਉਣ ਲਗਾ

ਗਲ ਗਲ
ਤੇ ਤੂੰ ਓਨਹਾ ਨਾਲ ਲੜਨ ਲੱਗਾ
ਪਾਠ ਇਕ ਨਵਾਂ ਤੂ ਮੁੜ ਪੜਨ ਲੱਗਾ
ਯਾਦ ਕਰ ਮਾਂ ਨੇ ਤੈਨੂੰ
ਕਿਹਾ ਸੀ ਇਕ ਦਿਨ
ਹੁਣ ਸਾਡਾ ਗੁਜ਼ਾਰਾ ਨਹੀਂ ਤੇਰੇ ਬਿਨ

ਸੁਨ ਕੇ ਇਹ ਗਲ ਤੂ ਤੈਸ਼
ਵਿਚ ਆ ਗਿਆ
ਤੇਰਾ ਗੁੱਸਾ ਤੇਰੀ ਅਕਲ ਨੂੰ ਖਾ ਗਿਆ
ਜੋਸ਼ ਚ ਆਕੇ ਤੂੰ ਮਾਂ ਨੂੰ ਕਿਹਾ

ਮੈਂ ਸੀ ਚੁਪ ਅੱਜ ਤਕ ਸਬ ਵੇਖਦਾ ਹੀ ਰਿਹਾ

ਆਜ ਕਹਿੰਦਾ ਹਾਂ ਪਿਛਾ ਮੇਰਾ ਤੁਸੀਂ ਛੱਡ
ਦਿਓ
ਜੋ ਹੈ ਰਿਸ਼ਤਾ ਮੇਰਾ ਤੁਸੀਂ ਓਹ ਆਪਣੇ ਦਿਲੋਂ ਕ੍ਡ ਦਿਓ
ਜਾਓ ਜਾ ਕੇ ਕਿੱਤੇ ਕੋਈ ਕੰਮ
ਧੰਦਾ ਕਰੋ
ਲੋਗ ਮਰਦੇ ਨੇ ਤੁਸੀਂ ਵੀ ਕਿੱਤੇ ਜਾ ਮਰੋ

ਇਹ ਸੁਨ ਕੇ ਬਹਿ ਹੌਕੇ ਭਰਦੀ
ਰਹੀ ਮਾਂ ਰਾਤ ਭਰ
ਓਨਹਾ ਹੌਕੇਯਾਂ ਦਾ ਤੇਰੇ ਉੱਤੇ ਜ਼ਰਾ ਵੀ ਹੋਇਆ ਨਾ ਅਸਰ
ਇਕ ਦਿਨ ਬਾਪ
ਵੀ ਤੇਰਾ ਚਲਇਆ ਤੇਰੇ ਤੋਂ ਰੂਸ ਕੇ
ਕਿਵੇ ਤੜਫੀ ਸੀ ਓਦੋਂ ਤੇਰੀ ਮਾਂ ਟੁੱਟ ਕੇ

ਫਿਰ
ਓਹ ਵੀ ਤੇਰੀ ਸੁਖ ਲਈ ਬੀਤੇ ਕਲ ਨੂੰ ਭੁਲਾਉਣ ਲੱਗੀ
ਜ਼ਿੰਦਗੀ ਉਸਨੁ ਹੁਣ ਹਰ ਰੋਜ਼ ਸਤਾਉਣ ਲੱਗੀ

ਇਕ ਦਿਨ ਮੌਤ ਨੂੰ ਵੀ ਓਹਦੇ ਤੇ ਤਰਸ ਆ ਗਿਆ
ਉਸਦਾ ਰੋਨਾ ਵੀ ਤਕ਼ਦੀਰ ਉਸਦੀ ਨੂੰ ਭਾ ਗਿਆ


ਹੰਜੂ ਅਖ ਚ ਸੀ ਉਸਦੀ ਜਦ ਓਹ ਜੱਗ ਤੋਂ ਰਵਾਨਾ ਹੋਈ
ਮੌਤ ਦੀ ਇਕ ਹਿਚਕੀ ਵੀ ਉਸ ਲਈ
ਬਹਾਨਾ ਹੋਈ
ਇਕ ਸੁਕੂਨ ਜਿਹਾ ਉਸਦੇ ਮੁਖ ਤੇ ਛਾਉਣ ਲੱਗਾ
ਫਿਰ ਤੂ ਅਰਥੀ ਓਹਦੀ ਨੂ ਸਜਾਉਣ
ਲੱਗਾ

ਮੁੱਦਤਾਂ ਹੋ ਗਿਆਂ ਅੱਜ ਹੋ ਗਿਆ ਬੁੱਢਾ ਹੁਣ ਤੂੰ
ਟੂਟੀ ਹੋਈ ਮੰਜੀ ਤੇ ਪਿਆ
ਹੋਇਆ ਇਕ ਢੇਰ ਹੈਂ ਤੂੰ
ਤੇਰੇ ਬੱਚੇ ਵੀ ਹੁਣ ਤੈਥੋਂ ਡਰਦੇ ਨਹੀ
ਨਫਰਤ ਹੈ ਦਿਲਾਂ ਵਿਚ ,
ਪਿਆਰ ਓਹ ਤੈਨੂੰ ਕਰਦੇ ਨਹੀ

ਦਰਦ ਵਿਚ ਹੁਣ ਤੂੰ ਕੂਕੇੰ "ਓ ਮੇਰੀ ਮਾਂ "
ਤੇਰੇ ਦਮ
ਨਾਲ ਹੀ ਰੋਸ਼ਨ ਸੀ ਮੇਰੇ ਸਾਰੇ ਜਹਾਂ
ਵਕ਼ਤ ਤੁਰਦਾ ਰਹਿੰਦਾ ਹੈ ਵਕ਼ਤ ਕਦੀ ਰੁਕਦਾ ਨਹੀ

ਟੁੱਟ ਜਾਂਦਾ ਹੈ ਓਹ ਜੋ ਵਕ਼ਤ ਅੱਗੇ ਕਦੀ ਝੁਕਦਾ ਨਹੀ

ਬਣ ਕੇ ਇਬਰਤ ਦਾ ਤੂੰ ਹੁਣ
ਨਿਸ਼ਾਨ ਰਹ ਗਿਆ
ਲਭ ਹੁਣ ਓਹ ਜੋਰ ਤੇਰਾ ਕਿਥੇ ਰਹ ਗਿਆ
ਤੂ ਰੱਬੀ ਦਿਤੀਆਂ ਦਾਤਾਂ ਨੂ
ਭੁਲਾਉਂਦਾ ਰਿਹਾ
ਆਪਣੇ ਮਾਂ -ਬਾਪ ਨੂੰ ਤੂੰ ਸਤਾਉਂਦਾ ਰਿਹਾ

ਕੱਟ ਲੈ ਹੁਣ ਤੂ ਬੀਜ
ਓਹੀ ਤੂ ਬੋਇਆ ਸੀ ਜੋ
ਤੈਨੂ ਕਿੰਜ ਮਿਲਿਆ ਸੀ ਤੂੰ ਖੋਇਆ ਹੈ ਜੋ
ਯਾਦ ਕਰ ਕੇ ਓਹ ਦੌਰ ,
ਤੂ ਅੱਜ ਰੋੰਨ ਲੱਗਾ
ਕਲ ਜੋ ਤੂ ਕਿਹਾ ਸੀ ਮਾਂ ਬਾਪ ਨੂੰ ਅੱਜ ਓਹ ਤੇਰੇ ਨਾਲ ਹੋਣ ਲੱਗਾ


ਮੌਤ ਮੰਗਇਆ ਹੁਣ ਤੈਨੂੰ ਮੌਤ ਵੀ ਆਉਂਦੀ ਨਹੀ
ਮਾਂ ਦੀ ਸੂਰਤ ਆਖਾਂ ਵਿਚੋਂ ਹੁਣ
ਜਾਂਦੀ ਨਹੀ
ਮੌਤ ਆਏਗੀ ਜ਼ਰੁਰ ਤੈਨੂੰ ਪਰ ਰੱਬੀ ਲਿਖੇ ਵਕ਼ਤ ਉੱਤੇ
ਬਣ ਹੀ ਜਾਏਗੀ ਕਬਰ
ਤੇਰੀ ਵੀ ਪਰ ਰੱਬੀ ਲਿਖੇ ਵਕ਼ਤ ਉੱਤੇ

ਕਦਰ ਮਾਂ ਬਾਪ ਦੀ ਜੇ ਕੋਈ ਜਾਨ ਲਏ
ਆਪਣੀ
ਜਨੰਤ ਨੂੰ ਓਹ ਦੁਨਿਆ ਚ ਹੀ ਪਹਿਚਾਨ ਲਏ
“______ ” ਰਖਿਓ ਯਾਦ ਮਿਲੀ ਮਾਂ ਬਾਪ ਤੋ ਪਿਆਰ ਦੀ
ਦਾਤ ਨੂੰ
ਕਦੀ ਨਾ ਭੁਲ ਜਾਇਓ ਲੋਕੋ ਇਸ ਰਹਿਮਤ ਦੀ ਬਰਸਾਤ ਨੂੰ

08 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

gud g ... very nisce... hmmm... keep it up jisne v klikhi  congrates to him/her

08 Oct 2010

harminder singh oshan
harminder
Posts: 16
Gender: Male
Joined: 09/Oct/2010
Location: chamkaur sahib
View All Topics by harminder
View All Posts by harminder
 
YUP

ha ji...bahot ee nice likheaa..who ever write dis whos thinking is very mindblowing...so thanks jiii...........

08 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹੰਜੂ ਅਖ ਚ ਸੀ ਉਸਦੀ ਜਦ ਓਹ ਜੱਗ ਤੋਂ ਰਵਾਨਾ ਹੋਈ
ਮੌਤ ਦੀ ਇਕ ਹਿਚਕੀ ਵੀ ਉਸ ਲਈ ਬਹਾਨਾ ਹੋਈ
ਇਕ ਸੁਕੂਨ ਜਿਹਾ ਉਸਦੇ ਮੁਖ ਤੇ ਛਾਉਣ ਲੱਗਾ
ਫਿਰ ਤੂ ਅਰਥੀ ਓਹਦੀ ਨੂ ਸਜਾਉਣ ਲੱਗਾ
ਬਹੁਤ ਪਿਆਰੀ ਰਚਨਾ ਤੇ ਇੱਕ ਵਧੀਆ ਸੋਚ ਤੇ ਸੁਨੇਹਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ .......ਵਧਾਈ ਦੇ ਪਾਤਰ ਹੋ |
ਨਾਲ ਹੀ ਵਧਾਈ ਇਸ ਗੱਲ ਦੀ ਵੀ ਕਿ ਤੁਸੀਂ ਸਮਰਜੀਤ ਵਾਂਗ ਕਿਸੇ ਰਚਨਾ ਚ ਆਪਣਾ ਨਾਂ ਨਹੀਂ ਪਾਇਆ .......ਬਹੁਤ ਧੰਨਬਾਦ ਜੀ .........ਇੱਦਾਂ ਹੀ ਸਾਂਝਾ ਕਰੋ ਤੇ ਲਿਖਦੇ ਵੀ ਰਹੋ 

ਹੰਜੂ ਅਖ ਚ ਸੀ ਉਸਦੀ ਜਦ ਓਹ ਜੱਗ ਤੋਂ ਰਵਾਨਾ ਹੋਈ

ਮੌਤ ਦੀ ਇਕ ਹਿਚਕੀ ਵੀ ਉਸ ਲਈ ਬਹਾਨਾ ਹੋਈ

ਇਕ ਸੁਕੂਨ ਜਿਹਾ ਉਸਦੇ ਮੁਖ ਤੇ ਛਾਉਣ ਲੱਗਾ

ਫਿਰ ਤੂ ਅਰਥੀ ਓਹਦੀ ਨੂ ਸਜਾਉਣ ਲੱਗਾ

 

ਬਹੁਤ ਪਿਆਰੀ ਰਚਨਾ ਤੇ ਇੱਕ ਵਧੀਆ ਸੋਚ ਤੇ ਸੁਨੇਹਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ .......ਵਧਾਈ ਦੇ ਪਾਤਰ ਹੋ |

ਨਾਲ ਹੀ ਵਧਾਈ ਇਸ ਗੱਲ ਦੀ ਵੀ ਕਿ ਤੁਸੀਂ ਸਮਰਜੀਤ ਵਾਂਗ ਕਿਸੇ ਰਚਨਾ ਚ ਆਪਣਾ ਨਾਂ ਨਹੀਂ ਪਾਇਆ .......ਬਹੁਤ ਧੰਨਬਾਦ ਜੀ .........ਇੱਦਾਂ ਹੀ ਸਾਂਝਾ ਕਰੋ ਤੇ ਲਿਖਦੇ ਵੀ ਰਹੋ 

 

09 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice sharing 22 g...te jiven JASS veer g ne kiha hai...eh dekhkey hor v chhanga lagga k jo tuhanu pasand c oh tusin share keeta ae...bina aapana naam add karan ton...jo k ikk changi reet hai...keep sharing

09 Oct 2010

harminder singh oshan
harminder
Posts: 16
Gender: Male
Joined: 09/Oct/2010
Location: chamkaur sahib
View All Topics by harminder
View All Posts by harminder
 

Thanks to..jas & balihar 22 ji....veer bahot vadia comunity aaa...je kse ne kuj vadia likheaa ta jaroor share karna chaidaa ..jis ne v kihea hove...kio ki ohh kse di soch nu ta badle gaa ee ...baki jis ne likheaa os di soch v great hougii..apna naa pa ke kio kse d mehnat kharab kaiyee...so ap de nal ji jo kuj v nice abt our culture i find. i would share it here .....Smile

09 Oct 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

gr8 post..thanx for sharing nd keep it up!!!

09 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Veer G

Tuhade Frnd nu mere valon Salam G


Nice writing g


bhut vadia a te tuhada dhanwad es nu ethe share krn layee



09 Oct 2010

Reply