Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੋਨੇ ਦੀ ਚਿੱੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੋਨੇ ਦੀ ਚਿੱੜੀ

ਸੋਨੇ ਦੀ ਚਿੱੜੀ

ਹੌਲੀ ਹੌਲੀ ਗੱਲਾਂ ਕਰਦੇ  ਅਸ਼ੀਂ ਨਹਿਰ ਵੱਲ ਨੂੰ ਚੱਲੇ ਜਾ ਰਹੇ ਸੀ । ਪਿੰਡ ਵਿੱਚੋਂ ਦੀ ਬਾਹਰ ਨੂੰ ਨਿਕਲਦਿਆਂ ਮੇਰਾ ਧਿਆਨ ਖੰਡਰ ਹੋਏ ਪੁਰਾਣੇ ਘਰਾਂ ਵੱਲ ਚੱਲੇ ਗਿਆ । ਇਹ ਉਹੀ ਮਹਿਲ ਸਨ ਜਿੰਨਾਂ ਵਿੱਚ ਖੇਡਦਿਆਂ ਮੈਂ ਬਚਪਨ ਗ਼ੁਜ਼ਾਰਿਆ ਸੀ । ਉਹ ਸੁੱਕੇ ਛੱਪੜ ਜਿੱਥੇ ਅਸ਼ੀਂ ਡੰਗਰਾਂ ਨਾਲ ਤਾਰੀਆਂ ਲਾਉਂਦੇ ਸੀ ਅਤੇ ਇਸੇ ਛੱਪੜ ਦੀ ਘਾਣੀ ਸਿਰਾਂ ਤੇ ਢੋਅ ਕੇ ਕੱਚੇ ਕੋਠੇ ਲਿੰਬਦੇ ਰਹੇ ਸੀ । ਮੇਰੀਆਂ ਭਰੀਆਂ ਅੱਖਾਂ ਵੇਖਕੇ  ਰਸਤੇ ਵਿੱਚ ਜਾਂਦਿਆਂ ਬਾਪੂ ਜੀ ਕਹਿਣ ਲਗੇ….. ਪੁੱਤਰਾ.....ਤੇਰਾ ਧਿਆਨ ਕਿੱਧਰ ਹੈ…….ਮੈਂ ਕਿਹਾ ਬਾਪੂ ਜੀ ਲੋਕ ਇੱਕਲੇ ਇੱਕਲੇ ਰਹਿ ਕੇ ਕਿਉਂ ਖੁੱਸ਼ ਨੇ …....ਸਾਰਿਆਂ ਨੇ ਪਿੰਡ ਛੱਡਕੇ ਖੇਤਾਂ ਵਿਚ ਕੋਠੀਆਂ ਪਾ ਲਈਆਂ ਨੇ ……....ਕੋਈ ਮੇਲ ਮਿਲਾਪ ਨਹੀਂ …....ਬਸ ਹਰ ਪਾਸੇ ਰਾਜਨੀਤੀ ਰਾਜਨੀਤੀ ਏ ਇੱਕ ਘਰ ਦੀਆਂ ਚਾਰ ਚਾਰ ਵੋਟਾਂ ਅਤੇ ਚਾਰ ਚਾਰ ਪਾਰਟੀਆ...ਜੰਗਲ ਜਿਹਾ ਬਣਦਾ ਜਾ ਰਿਹਾ ਏ ..ਕਿਸੇ ਦੇ ਚਿਹਰੇ ਤੇ ਰੌਣਕ ਨਹੀ....ਡਰੇ ਡਰੇ ਅਤੇ ਲਾਲਚੀ  ਸਵਾਰਥੀ ਹੁੰਦੇ ਜਾ ਰਹੇ ਨੇ ਲੋਕ.....ਬਾਪੂ ਜੀ ਚਿੰਤਤ ਹੋ ਕੇ ਬੋਲੇ...ਪੁੱਤਰਾ ਗੱਲ ਸੁਣ... ਪ੍ਰਮਾਤਮਾ ਸੰਪੂਰਨ ਹੈ ਪਰ ਜੀਵ ਵੀ ਉਸਦੀ ਅੰਸ਼ ਹੋਣ ਕਰਕੇ ਸੰਪੂਰਨ ਹੈ । ਕਿਉਂਕਿ ਪ੍ਰਮਾਤਮਾ ਨੇ ਆਪਣੀ ਕੋਈ ਕਿਰਤ ਅਧੂਰੀ ਨਹੀਂ ਬਣਾਈ । ਹਰੇਕ ਵਿਅਕਤੀ ਨੇ ਆਪਣੇ ਆਪ ਨੂੰ ਹਮੇਸ਼ਾਂ ਹਰ ਪੱਖ ਤੋਂ ਅਧੂਰਾ ਅਤੇ ਅਸੰਤੁਸ਼ਟ ਹੀ ਸਮਝਿਆ ਹੈ । ਜਿਸ ਕਰਕੇ ਵਿਅਕਤੀ ਹਮੇਸ਼ਾਂ ਆਪਣੀ ਹੀਣ ਭਾਵਨਾ ਕਰਕੇ ਪ੍ਰੈਸ਼ਾਨ ਰਿਹਾ ਹੈ । ਹੀਣ ਭਾਵਨਾ ਦਾ ਮੁੱਖ ਕਾਰਨ ਤਿ੍ਸ਼ਨਾ ਹੀ ਰਹੀ ਹੈ । ਤਿ੍ਸ਼ਨਾ ਦਾ ਕਾਲ ਹਮੇਸ਼ਾਂ ਹੀ ਆਉਣ ਵਾਲਾ ਸਮਾਂ ਭਵਿਖ ਹੈ ਜੋ ਨਾ ਗ਼ੁਜ਼ਰਿਆ ਹੈ ਅਤੇ ਨਾ ਹੀ ਹੱਥ ਵਿੱਚ ਹੈ । ਭਾਵ ਜਿਸਦਾ ਕੋਈ ਵਜੂਦ ਹੀ ਨਹੀਂ ਵਿਅਕਤੀ ਉਸਤੋਂ ਪ੍ਰੇਸ਼ਾਨ ਹੈ ।

ਇਸ ਤੋਂ ਵੱਡੀ ਮੂਰਖਤਾ ਹੋਰ ਕੀ ਹੋ ਸਕਦੀ ਹੈ ਕਿ ਜੋ ਬੀਤ ਗਿਆ ਉਸਤੋਂ ਕੁਝ ਸਿੱਖਦਾ ਨਹੀਂ ਜੋ ਹੱਥ ਵਿੱਚ ਹੈ ਉਸਨੂੰ ਭੋਗਦਾ ਨਹੀਂ..... ਸੰਤੁਸ਼ਟ ਦਸ ਕਿਵੇਂ ਹੋ ਜਾਏਗਾ....ਪੁੱਤਰਾ.. ਤਿ੍ਸ਼ਨਾ ਕਦੇ ਵਰਮਾਨ ਜਾਂ ਅਤੀਤ ਦੀ ਨਹੀਂ ਹੁੰਦੀ । ਵਿਅਕਤੀ ਦੀ ਸੱਮਸਿਆ ਤਾਂ ਵਰਤਮਾਨ ਤੋਂ ਅਸੰਤੁਸ਼ਟਤਾ ਦੀ ਹੈ ...ਪੁੱਤਰਾ ..ਕਦੇ ਹਰੇਕ ਜੀਵ ਦੀ ਕੋਈ ਆਪਣੀ  ਸੱਮਸਿਆ ਨਹੀਂ ਹੁੰਦੀ । ਉਹ ਤਾਂ ਸਿਰਫ ਜੋ ਉਹ ਬਣ ਨਹੀਂ ਸਕਿਆ ਜਾਂ ਕਰ ਨਹੀਂ ਸਕਿਆ ਉਸਨੂੰ ਢਾਲ ਬਣਾਕੇ ਆਪਣੀਆਂ ਕਮਜੋਰੀਆਂ ਨੂੰ ਛਿਪਾਉਣ ਲਈ ਉੱਚੇ ਖਾਨਦਾਨਾ ਅਤੇ ਗੁਰਬੰਸਾਵਲੀਆਂ,ਅਵਤਾਰਾ ,ਪੀਰਾਂ, ਸ਼ਹੀਦਾ ਮਰੀਦਾਂ ਨਾਲ ਸਾਂਝ ਦੱਸਦਾ ਹੈ।....ਆਪਣੇ ਆਪ ਨੂੰ ਖਾਨਦਾਨੀ ਦੱਸਣ ਲਈ ਕਿਰਦਾਰ ਦੇ ਖਿਲਾਫ ਧਾਰਨਾ ਬਣਾਉਦਾ ਹੈ ।  ਦਮਗ਼ਜੇ ਮਾਰਦਾ ਨੇ.....ਪੁੱਤਰਾਂ ਅਜਿਹੇ ਅਧੂਰੇ ਲੋਕ ਧਰਮ ਅਤੇ ਸਮਾਜ ਵਿੱਚ ਅਪਦਰਵ ਪੈਦਾ ਕਰਦੇ ਹਨ ਤਾਂ ਕਿ ਕੋਈ ਉਹਨਾਂ ਦੀ ਅਸਲੀਅਤ ਨਾ ਜਾਣ ਸਕੇ ।   ਉਹ ਆਪਣੇ ਦੁੱਖਾਂ ਨਾਲੋਂ ਦੂਸਰੇ ਦੇ ਸੁੱਖਾਂ ਕਾਰਨ ਦੁੱਖੀ ਹੈ ਵਿਅਕਤੀ ਨੂੰ ਸੁੱਖ ਦੀ ਜ਼ਿੰਦਗੀ ਜੀਣ ਲਈ ਹਮੇਸ਼ਾਂ ਆਪਣੇ ਵਰਤਮਾਨ ਵਿੱਚ ਰਹਿਣਾ ਚਾਹੀਦਾ ਹੈ ।

ਬਾਪੂ ਜੀ ਬੋਲੇ.......   ਪਤਾ ਈਪੁੱਤਰਾ….. ਸਾਰੇ ਗੁ੍ਰੂਆਂ ਪੀਰਾਂ ਅਵਤਾਰਾਂ ਨੇ ਆਪਣੇ ਵਰਤਮਾਨ ਨੂੰ ਜੀਵਿਆ ਹੈ ਉਹਨਾਂ ਹਮੇਸ਼ਾਂ ਆਪਣਾ ਇੱਕ ਇੱਕ ਪਲ ਮਾਣਿਆ ਹੈ । …..ਪੁੱਤਰਾ ਕਦੇ ਇਹਨਾਂ ਲੋਕਾਂ ਨੇ ਸੋਚਿਆ ਹੀ ਨਹੀ ਕਿ ਅਸੰਤੁਸ਼ਟਤਾ ਅਤੇ ਅਧੂਰੇਪਣ ਤੋਂ ਛੁੱਟਕਾਰਾ ਕਿਵੇਂ ਪਾਉਣਾ ਏ....ਕੁੱਝ ਸਮਰਪਨ ਭਾਵ ਨਾਲ ਝੁੱਕ ਜਾਦੇ ਹਨ ਜੋ ਗੁਰੂ ਕਹਿੰਦਾ ਏ ਉਹੀ ਕਰਦੇ ਹਨ । ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਜੀਉਂਦੇ ਅਤੇ ਧਾਰਨ ਕਰਦੇ ਹਨ । ਉਹ ਵਰਤਮਾਨ ਦਾ ਰੱਸ ਭੋਗਦੇ ਸੰਤੁਸ਼ਟ ਅਤੇ ਸੰਪੂਰਨ ਹੋ ਜਾਂਦੇ ਹਨ । ਉਹ ਭੀੜ ਨਹੀ ਭਾਵਨਾ ਹੋ ਜਾਂਦੇ ਹਨ । ਕਰ ਗ਼ੁਜਰਨ ਦੀ ਸਮੱਰਥਾ ਤਾਂ ...ਪੁੱਤਰਾ...ਸਾਰਿਆਂ ਨੂੰ ਮਾਲਕ ਨੇ ਦਿਤੀ ਹੈ...ਜੋ ਵਰਤਮਾਨ ਜੀਉਂਦੇ ਨੇ ਉਹ ਕੁੱਝ ਕਰ ਜਾਂਦੇ ਨੇ .ਉਹ ਇਤਿਹਾਸ ਬਣ ਜਾਂਦੇ ਨੇ.ਅਤੇ ਜੋ ਅਤੀਤ ਅਤੇ ਭਵਿੱਖ ਵੱਲ ਝਾਕਦੇ ਕੁੱਝ ਕਰਨਾ ਨਹੀਂ ਚਾਹੁੰਦੇ ਉਹ ਤਿ੍ਸਕਾਰ ਬਣ ਜਾਂਦੇ ਨੇ... ਫਰਕ ਬਸ ਇਹੀ ਹੈ  ..ਪਤਾ ਈ..ਜਿਹੜੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਖੁਦ ਕੁੱਝ ਸੋਚ ਜਾਂ ਕਰ ਨਹੀਂ ਸਕਦੇ ਅਤੇ ਕੁੱਝ ਖੁਦ ਸੋਚਣ ਜਾਂ ਕਰਨ ਲਈ ਤਿਆਰ ਨਹੀਂ ਹਨ । ਬਹੁਤੇ ਲੋਕ ਤਾਂ ਆਪਣੇ ਆਪ ਤੋਂ ਭੱਜ ਕੇ ਗੁਰਦਵਾਰਿਆਂ, ਮੰਦਰਾਂ, ਮਸੀਤਾਂ ਵੱਲ ਨੂੰ ਕਿਉਂ ਦੌੜਦੇ ਨੇ ਜਾਂ ਫਿਰ ਦੌੜਦੇ ਨੇ ਡੇਰਿਆ ਮੜ੍ਹੀਆਂ ਮਸਾਣਾ ਵੱਲ ..ਇਹੀ ਭੀੜ ਹੈ  ਜੋ ਆਸਾ ਮਨਸਾ ਦੀ ਗੁਲਾਮ ਹੈ...ਇਹਨਾਂ ਦਾ ਕੋਈ ਰੱਬ ਨਹੀਂ ...ਉਹਨਾਂ ਲਈ ਤਾਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਉਹਨਾਂ ਦਾ ਰੱਬ ਹੁੰਦਾ ਹੈ ....ਬਾਪੂ ਜੀ ਝੱਟਪਟਾਏ ਤੇ ਬੋਲੇ ...ਅਜਿਹੇ ਲੋਕ ਆਸਾ ਮਨਸਾ ਦੇ ਗ਼ੁਲਾਮ ਹੋ ਜਾਂਦੇ ਨੇ । ਪੁੱਤਰਾ...ਜੋ ਵਿਅਕਤੀ ਵਰਤਮਾਨ ਦੇ ਸੱਚ ਨੂੰ ਪ੍ਰਵਾਨ ਕਰ ਲੈਂਦੇ ਹਨ ਉਹ ਹਰੇਕ ਪ੍ਰੇਸ਼ਾਨੀ ਅਤੇ ਸੱਮਸਿਆ ਨੂੰ ਹੱਲ ਕਰਨ ਦੇ ਸਮਰੱਥ ਹੋ ਜਾਂਦੇ ਹਨ । ਵਰਤਮਾਨ ਜੀਣ ਵਾਲੇ ਲੋਕਾਂ ਦਾ ਕੋਈ ਦੁਸ਼ਮਣ ਨਹੀਂ ਹੁੰਦਾ । ਪਰ ਜੋ ਵਿਅਕਤੀ ਅਤੀਤ ਅਤੇ ਭਵਿੱਖ ਲਈ ਜਦੋ ਜਹਿਦ ਕਰਦੇ ਹਨ ਉਹ ਕਦੇ ਕਿਸੇ ਹਾਲਾਤ ਵਿੱਚ ਪ੍ਰੇਸ਼ਾਨੀ ਤੋਂ ਮੁੱਕਤ ਨਹੀਂ ਹੋ ਸਕਦੇ । ਅਜਿਹੇ ਵਿਅਕਤੀ ਝੂੱਠ.ਭਰਮ ਅਤੇ ਫਰੇਬ ਦੀ ਜ਼ਿੰਦਗੀ ਜੀਉਂਦੇ ਹਨ । ਇਹਨਾਂ ਦੇ ਸਿਰ ਤੇ ਹੀ ਡੇਰੇ ਚੱਲਦੇ ਹਨ । ਇਹ ਨਾ ਤਾਂ ਆਪਣੇ ਆਪ ਪ੍ਰਤੀ ਸੁਹਿੱਰਦ ਹੁੰਦੇ ਹਨ ਅਤੇ ਨਾ ਹੀ ਕਿਸੇ ਦੇ ਮਿੱਤ ਹੁੰਦੇ ਹਨ ।

ਆ ਪੁੱਤਰਾ ਮੈਂ ਤੈਨੂੰ ਕਹਾਣੀ ਸੁਣਾਉਂਦਾ ਹਾਂ....ਬਾਪੂ ਜੀ ਬੋਲੇ...ਇੱਕ ਵਾਰ ਦੀ ਗੱਲ ਹੈ ਇੱਕ ਸੋਨੇ ਦੇ ਸੌਦਾਗਰ ਨੇ ਇੱਕ ਬਹੁੱਤ ਖੂਬਸੂਰਤ ਵੱਧੀਆ ਸ਼ੋਅ ਰੂਮ ਇੱਕ ਰਾਜ ਵਿਿੱਚ ਖੋਲਿਆ । ਸੌਦਾਗਰ ਇਹ ਜਾਣਦਾ ਸੀ ਕਿ ਵਿਪਾਰ ਰਾਜੇ ਅਤੇ ਪ੍ਰਬੰਧਕੀ ਢਾਂਚੇ ਦੇ ਸਹਿਯੋਗ ਦੇ ਬਗੈਰ ਨਹੀਂ ਚੱਲ ਸਕਦਾ । ਉਸਨੇ ਰਾਜੇ ਨੂੰ ਸ਼ੋਅ ਰੂਮ ਦੇ ਉਦਘਾਟਨ ਕਰਨ ਲਈ ਬੇਨਤੀ ਕੀਤੀ ।ਰਾਜੇ ਨੇ ਪੜਤਾਲ ਕਰਕੇ ਉਦਘਾਟਨ ਕਰਨ ਲਈ ਹਾਂ ਕਰ ਦਿਤੀ ....ਬਸ ਫਿਰ ਕੀ ਸੀ ਉਦਘਾਟਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ । ਰੋਜ਼ ਆਹਲਾ ਅਫਸਰ ਉਦਘਾਟਨ ਦੀਆਂ ਤਿਆਰੀਆਂ ਦਾ ਜ਼ਇਜ਼ਾ ਲੈਣ ਆਉਣ ਲਗੇ । ਰੋਜ ਪਾਰਟੀ ਵਰਗਾ ਮਹੌਲ ਬਣਦਾ । ਅਫਸਰ ਹੌਲੀ ਹੌਲੀ ਸਾਰੇ ਮਾਲ ਦੀ ਪੜਤਾਲ ਕਰਨ ਲਗ ਪਏ । ਕਿਸੇ ਨੂੰ ਕੁੱਛ ਕਿਸੇ ਨੂੰ ਕੁੱਛ ਪਸੰਦ ਆਉਣ ਲਗਾ । ਮੁਫ਼ਤ ਤੋਂ ਲੈ ਕੇ ਛੋਟ ਤੱਕ ਦੇ ਸੌਦੇ ਹੋਣ ਲਗੇ । ਅਫ਼ਸਰਾਂ ਅਤੇ ਪੁਲਸ ਦੇ ਜਮਘਟੇ ਕਾਰਨ ਸਹੀ ਗਾਹਕ ਵੀ ਨਹੀ ਆ ਰਿਹਾ ਸੀ ।  ਪੁੱਤਰਾ ਸੌਦਾਗਰ ਪਹਿਲਾਂ ਤਾਂ ਬਹੁਤ ਖੁਸ਼ ਸੀ ਪਰ ਹੌਲੀ ਹੌਲੀ ਪ੍ਰੇਸ਼ਾਨ ਰਹਿਣ ਲਗਾ । ਆਖਰਕਾਰ ਉਦਘਾਟਣ ਦਾ ਦਿਨ ਆ ਗਿਆ । ਸੌਦਾਗਰ ਨੇ ਬੜਾ ਜਲੌਅ ਸਜਾਇਆ ਕਈ ਤਰ੍ਹਾਂ ਦੇ ਪਕਵਾਨ ਬਣੇ । ਸਾਰੇ ਪਾਸੇ ਪਾਲਸ ਅਤੇ ਅਫਸਰ ਬਾਲਾ ਘੁੰਮ ਰਹੇ ਸਨ । ਸੌਦਾਗਰ ਅਤੇ ਉਸਦੇ ਪ੍ਰੀਵਾਰ ਦੀ ਟੌਹਰ ਹੀ ਮਾਣ ਨਹੀਂ ਸੀ । ਸੌਦਾਗਰ ਨੇ ਸਾਰਾ ਸੋਨਾ ਗਹਿਣੇ ਅਤੇ ਹੀਰੇ ਜਵਾਹਰਾਤ ਬੜੇ ਸਲੀਕੇ ਨਾਲ ਸਜਾਏ ।

                   ਬੜੀ ਦੂਰ ਤੱਕ ਕੀਤੀ ਸਜਾਵਟ ਦੇ ਵਿੱਚ ਦੀ ਉੱਚ ਅਧਿਕਾਰੀਆਂ ਦੇ ਵਿੱਚਦੀ ਹੂਟਰ ਮਾਰਦਾ ਰਾਜੇ ਦਾ ਕਾਫ਼ਲਾ ਆ ਪਹੁੰਚਿਆ । ਰਾਜਾ ਰਾਣੀ ਅਤੇ ਉਹਨਾਂ ਦੇ ਬੱਚੇ ਗੱਡੀਆਂ 'ਚੋ ਉਤਰਦੇ ਹੀ ਰਿਬਨ ਕੱਟਿਆ ਗਿਆ ......ਬਸ ਫਿਰ ਕੀ ਸੀ ਰਾਜੇ ਨੇ ਸਾਰੇ ਸ਼ੋਅਰੂਮ ਦੇ ਸਮਾਨ ਨੂੰ ਨਿਹਾਰਿਆ, ਸਾਰੇ ਪ੍ਰੀਵਾਰ ਨੇ ਆਪਣੀ ਆਪਣੀ ਪਸੰਦ ਦੇ ਗਹਿਣੇ ਗੱਲਾਂ ਵਿੱਚ ਪਾ ਲਏ...ਅਫਸਰ ਦੂਰ ਖੜੇ ਮੁਸਕਣੀਆਂ ਵਿੱਚ ਹੱਸ ਰਹੇ ਸਨ..ਪਾਰਟੀ ਹੋਈ...ਚਾਹ ਪਾਣੀ ਤੋਂ ਬਾਅਦ ਕੋਕ ਟੇਲ ਪਾਰਟੀ ਹੋਈ..ਜ਼ਸ਼ਨ ਹੋਏ....ਜਾਣ ਲੱਗਿਆਂ ਕੋਲ ਖਲੋਤੇ ਅਫਸਰ ਨੇ ਸੌਦਾਗਰ ਨੂੰ ਗਿਫ਼ਟ ਪੇਸ਼ ਕਰਨ ਲਈ ਕਿਹਾ । ਸਾਰੇ ਪ੍ਰੀਵਾਰ ਨੂੰ ਪੈਕ ਕੀਤੇ ਗਿਫ਼ਟ ਦਿਤੇ ਗਏ....ਜਾਣ ਲੱਗਿਆਂ ਰਾਜੇ ਸੌਦਾਗਰ ਨੂੰ ਆਪਣੇ ਮਹਿਲੀਂ ਆਉਣ ਦਾ ਸੱਦਾ ਦਿਤਾ ।

             ਕੁਝ ਦਿਨਾਂ ਬਾਅਦ ਰਾਜੇ ਦੇ ਮਹਿਲੀਂ ਸੌਦਾਗਰ ਪਹੁੰਚਿਆ..ਰਾਜੇ ਨੇ ਬਾਹਰ ਆ ਕੇ ਸਵਾਗਤ ਕੀਤਾ.....ਸੌਦਾਗਰ ਪ੍ਰਸੰਨ ਸੀ ਕਿ ਜਿਸ ਦਿਸ਼ ਦਾ ਰਾਜਾ ਏਨਾ ਦਿਆਲੂ,ਸਦਾਚਾਰਕ ਅਤੇ ਮਿਲਾਪੜਾ ਹੈ ਉਹ ਦੇਸ਼ ਵਾਕਿਆ ਹੀ ਸੋਨੇ ਦੀ ਚਿੱੜੀ ਹੋਵੇਗਾ...ਮਹਿਲ ਵਿੱਚ ਸੌਦਾਗਰ ਦਾ ਸ਼ਾਹੀ ਸਨਮਾਨ ਹੋਇਆ। ਕਾਫੀ ਸਮਾਂ ਵਿਪਾਰ ਅਤੇ ਪ੍ਰੀਵਾਰ ਸੰਬੰਧੀ ਚਰਚਾ ਹੋਈ...ਸੌਦਾਗਰ ਨੇ ਜਦ ਜਾਣ ਛੁੱਟੀ ਮੰਗੀ ਤਾਂ ਰਾਜੇ ਦੇ ਅਹਿਲਕਾਰ ਨੇ ਇੱਕ ਸੁੰਦਰ ਟਰੇਅ ਵਿੱਚ ਰੱਖੇ ਕੁਝ ਕਾਗ਼ਜ਼, ਪੈਨ ਅਤੇ ਸੁੰਦਰ ਪਸਤੌਲ ਸੌਦਾਗਰ ਦੇ ਪੇਸ਼ ਕੀਤਾ ....ਸੌਦਾਗਰ ਗਦਗਦ ਹੋ ਗਿਆ ਅਤੇ ਰਾਜੇ ਦਾ ਤੌਹਫਾ ਕਬੂਲ ਕਰਦਿਆਂ ਅੱਜੇ ਧੰਨਵਾਦ ਹੀ ਕਿਹਾ ਸੀ ਤਾਂ ਅਹਿਲਕਾਰ ਬੋਲਿਆ...ਸੇਠ ਸਾਹਿਬ ਕਾਗ਼ਜ਼ਾਂ ਤੇ ਦਸਤਖਤ ਕਰੋ......ਇਹ ਕੀ..ਸੌਦਾਗਰ ਚੌਂਕਿਆਂ....ਸੁਣਿਆ ਨਹੀਂ ਦਸਤਖਤ ਕਰੋ.....ਕਾਹਦੇ ਲਈ.....ਸੌਦਾਗਰ ਉੱਠ ਖੜਾ ਹੋਇਆ......ਰਾਜੇ ਨੇ ਬੜੇ ਅਦਬ ਨਾਲ ਸੌਦਾਗਰ ਨੂੰ ਬੈਠਾਇਆ ਤੇ ਕਿਹਾ ਅੱਜ ਤੋ ਆਪਾਂ ਭਾਈਵਾਲ ਹੋਏ......ਸ਼ੋਅਰੂਮ ਵਿੱਚ ਅੱਜ ਤੋਂ ਸਾਡਾ ਤੇਤੀ ਪਰਸੈਂਟ ਹਿੱਸਾ ਹੋਇਆ... ਸੋਦਾਗਰ ਚੁੱਪ ਚਾਪ ਬੇਹੋਸੀ ਦੇ ਆਲਮ ਵਿੱਚ ਦਸਤਖਤ ਕੀਤੇ ਤੇ ਚੱਲਦਾ ਹੋਇਆ......ਕੁਝ ਸਮਝ ਆਈ ਪੁੱਤਰਾ...ਰਾਜ ਨੂੰ ਚਲਾਉਣ, ਬਚਾਉਣ ਅਤੇ ਰਾਜ ਵਾਸੀਆਂ ਦੇ ਭਲੇ  ਲਈ ਬਣਾਏ ਕਨੂੰਨ ਅਤੇ ਬਣਾਈਆਂ ਅਤੇ ਧਾਰਨ ਕੀਤੀਆਂ ਨੀਤੀਆਂ ਨੂੰ ਰਾਜਨੀਤੀ ਕਹਿੰਦੇ ਹਨ.....ਰਾਜ ਵਾਸੀਆਂ ਦੇ ਅਧਿਕਾਰ ਨਾ ਦੇਣ ਅਤੇ ਉਹਨਾਂ ਨੂੰ ਕੁਚੱਲਣ ਅਤੇ ਨਿੱਜੀ ਮੁਫਾਦ ਲਈ ਵਰਤਨਾ  ਕੂੜਨੀਤੀ ਤਾਂ ਹੋ ਸਕਦੀ ਹੈ ਰਾਜਨੀਤੀ ਹਰਗ਼ਿਜ਼ ਨਹੀਂ ਹੈ । 

                                                 >>>>>>>>>>>

 

 

 

 

 

 

16 Aug 2015

Reply