|
|
|
|
|
|
Home > Communities > Punjabi Poetry > Forum > messages |
|
|
|
|
|
ਤੇਰੇ ਸ਼ਹਿਰ ਨੂੰ... |
ਕੱਲ ਤਾਈਂ ਮੰਨਦਾ ਸੀ ਜੋ ਖੁਦਾ ਤੇਰੇ ਸ਼ਹਿਰ ਨੂੰ ... ਅੱਜ ਉਹੀਓ ਕਹਿੰਦਾ ਏ ਬੇਵਫਾ ਤੇਰੇ ਸ਼ਹਿਰ ਨੂੰ....
ਲੱਖਾਂ ਮਾਸੂਮ ਕਲੀਆਂ ਦਾ ਬਣਿਆ ਹੈ ਕਾਤਿਲ , ਪਰ ਹਾਲੇ ਵੀ ਨਾ ਮਿਲੀ ਸਜ਼ਾ ਤੇਰੇ ਸ਼ਹਿਰ ਨੂੰ...
ਰਿਹਾ ਉਮਰ ਭਰ ਮੇਰੇ ਦਿਲ ਦਾ ਖੂਨ ਚੂਸਦਾ , ਮਿਲਿਆ ਹੈ ਤਾਂ ਵੀ ਪਵਿੱਤਰ ਰੁਤਬਾ ਤੇਰੇ ਸ਼ਹਿਰ ਨੂੰ...
ਚੁਰਾਹੇ 'ਚ ਜਦ ਹੁੰਦੀ ਹੈ ਰੋਜ਼ ਮਾਸੂਮੀਅਤ ਕਤਲ , ਫਿਰ ਕਿੰਨਾ ਚੜਦਾ ਏ ਉਦੋਂ ਚਾਅ ਤੇਰੇ ਸ਼ਹਿਰ ਨੂੰ ....
ਖੁਦ ਹੀ ਪਹੁੰਚਿਆ ਹਾਂ ਮੈਂ ਖੁਦਕੁਸ਼ੀ ਦੀ ਮੰਜ਼ਿਲ 'ਤੇ , ਕੋਈ ਦੇਵੇ ਨਾ ਮੇਰੀ ਮੌਤ ਦਾ ਸਿਹਰਾ ਤੇਰੇ ਸ਼ਹਿਰ ਨੂੰ....
stalinveer singh sidhu
|
|
25 Aug 2010
|
|
|
|
Wah veerey bahut vadhia likhiya....tfs
ਰਿਹਾ ਉਮਰ ਭਰ ਮੇਰੇ ਦਿਲ ਦਾ ਖੂਨ ਚੂਸਦਾ , ਮਿਲਿਆ ਹੈ ਤਾਂ ਵੀ ਪਵਿੱਤਰ ਰੁਤਬਾ ਤੇਰੇ ਸ਼ਹਿਰ ਨੂੰ...
|
|
25 Aug 2010
|
|
|
|
welcome ਜੀ .........ਬਹੁਤ ਸੋਹਣਾ ਲਿਖਿਆ ਤੁਸੀਂ ........ਤੁਹਾਡੀਆਂ ਰਚਨਾਵਾਂ ਨੂੰ ਪੜਨ ਦੀ ਹੋਰ ਤਮੰਨਾ ਹੈ ਜੀ ......ਸਾਂਝਾ ਕਰ੍ਦੇ ਰਹੋ .....ਸ਼ੁਕਰੀਆ
|
|
25 Aug 2010
|
|
|
|
|
|
|
ਅਮਰਿੰਦਰ ਬਾਈ ਜੀ ਬਹੁਤ-ਬਹੁਤ ਸ਼ੁਕਰੀਆ ਪੰਜਾਬੀਜ਼ਮ ਵਰਗਾ ਵਿਹੜਾ ਦੇਣ ਲਈ ਜਿੱਥੇ ਸਟਾਲਿਨਵੀਰ ਵਰਗੇ ਵੀਰਾਂ ਦੀ ਮਹਿਫਿਲ ਨਿੱਤ ਜੁੜਦੀ ਐ...... ਇਸ ਸੋਹਣੀ ਰਚਨਾ ਲਈ ਸ਼ੁਕਰੀਆ ਬਾਈ......
|
|
08 Sep 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|