Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਅਵਤਾਰ ਸਿੰਘ ਪਾਸ਼

(ਅਵਤਾਰ ਸਿੰਘ ਪਾਸ਼,(September 9 , 1950 - March 23, 1988), He was born in Talwandi Salem, Jalandhar, Punjab,
9 ਸਤੰਬਰ ਪਾਸ਼ ਦਾ ਜਨਮ ਦਿਨ ਹੈ,ਪਾਸ਼ ਪੰਜਾਬੀ ਕਵਿਤਾ ਦਾ ਕ੍ਰਰਾਂਤੀਕਾਰੀ ਕਵੀ ਸੀ.ਉਸ ਚ,ਅੰਤਾ ਦਾ ਵਿਦਰੋਹੀ ਸੁਰ ਸੀ,ਅੱਜ ਜਿੱਥੇ ਵੀ ਕਿਤੇ ਇਨਕਲਾਬੀ ਖੂਨ ਚ,ਉਬਾਲ ਉਠਦਾ ਹੈ,ਤਾਂ ਉਸ ਚ,ਪਾਸ਼ ਦੀ ਕਵਿਤਾ ਦੇ ਜੁਝਾਰੂ ਅਂਸ ਦੇਖੇ ਜਾ ਸਕਦੇ ਨੇ.ਸਾਰੇ punjabizm ਪੀ੍ਵਾਰ ਨੂੰ ਬੇਨਤੀ ਹੈ.ਵਧ ਤੌਂ ਵਧ ਪਾਸ਼ ਦੀ ਕਵਿਤਾ ਨੂੰ ਅਪਣੇ ਸਾਥੀਆਂ ਨੂੰ ਭੇਜੀਏ.ਧੰਨਵਾਦ.(ਪਵਿਤੱਰ)
ਮੇਰੇ ਤੌਂ ਆਸ ਨਾ ਰੱਖਿਓ,
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ,
ਤੁਹਾਡੇ ਚਗਲੇ ਸੁਆਦਾ ਦੀ ਗੱਲ ਕਰਾਂਗਾ।,,,,ਪਾਸ਼.

09 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਤੂੰ ਇਸ ਤਰ੍ਹਾਂ ਕਿਓਂ ਨਹੀਂ ਬਣ ਜਾਂਦੀ

ਜਿੱਦਾਂ ਮੂੰਹ ਜ਼ੁਬਾਨੀ ਗੀਤ ਹੁੰਦੇ ਨੇ

ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਓਂ ਪੈਂਦਾ ਹੈ



ਮੂੰਹ ਜ਼ੋਰ ਤਿ੍ਕਾਲਾਂ ਦੇ ਖੜਕੇ ਚੋਂ

ਤੇਰੇ ਟੱਲੀ ਵਾਂਗ ਲਹਿਰਾਂ ਚ ਟੁਟਦੇ

ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ

ਸੰਖ ਦੀ ਆਵਾਜ਼ ਵਾਂਗ ਮੈਂ ਚਹੁੰਦਾ ਹਾਂ

ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ

ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਚ ਤਰਦੀ ਫਿਰੇਂ



ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ

ਜਿਵੇਂ ਹਾਰਨ ਬਾਅਦ ਕੋਈ ਆਦਮੀ

ਵੈਰੀ ਦੀਆਂ ਅੱਖਾਂ ਚ ਤੱਕਦਾ ਹੈ

ਮੈਂ ਨਿੱਕੀ ਨਿੱਕੀ ਲੋਅ ਚ

ਕਿਰ ਗਈ ਗਾਨੀ ਵਾਂਗ

ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਾਸ਼ ਖੁੱਲੀ ਕਵਿਤਾ ਦਾ ਬਾਦਸ਼ਾਹ ਸੀ...ਉਸ ਕੋਲ ਇੱਕੋ ਭਾਵ ਨੂੰ ਪ੍ਰਗਟ ਕਰਨ ਲਈ ਅਮੁੱਕ ਬਿੰਬ ਲੜੀ ਹੁੰਦੀ ਸੀ ਜਿਸ ਲੜੀ ਦਾ ਹਰ ਬਿੰਬ ਭਾਵ ਨੂੰ ਡੂੰਘੇਰਾ ਕਰਦਾ ਜਾਂਦਾ ਹੈ, ਜਿਵੇਂ ਕਿ >>>>>

 

 

ਅਸੀਂ ਉਸ ਤਰਾਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਵੇਂ ਕਿ ਸ਼ਰਾਬ ਦੇ ਮੁਕੱਦਮੇ 'ਚ
ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ
ਜਿਵੇਂ ਪਟਵਾਰੀ ਦਾ ਇਮਾਨ ਹੁੰਦਾ ਹੈ
ਜਾਂ ਜਿਵੇਂ ਆੜ੍ਹਤੀਏ ਦੀ ਕਸਮ ਹੁੰਦੀ ਹੈ
ਅਸੀਂ ਚਾਉੁੰਦੇ ਹਾਂ ਆਪਣੀ ਤਲੀ ਤੇ
ਕੋਈ ਇਸ ਤਰਾਂ ਦਾ ਸੱਚ
ਜਿਵੇਂ ਗੁੜ ਦੀ ਪੱਤ 'ਚ ਕਣ ਹੁੰਦਾ ਹੈ
ਜਿਵੇਂ ਹੁੱਕੇ 'ਚ ਨਿਕੋਟੀਨ ਹੁੰਦੀ ਹੈ
ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ ਤੇ
ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ..............

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜ਼ਿੰਦਗੀ


ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਭਰੇ ਟਰੈਫਿਕ ਵਿੱਚ ਚੌਫਾਲ ਲਿਟ ਜਾਣਾ
ਅਤੇ ਸਲਿੱਪ ਕਰ ਦੇਣਾ
ਵਕਤ ਦਾ ਬੋਝਲ ਪਹੀਆ

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੌਤ


ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੇਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰੇਆਮ ਬੇ-ਪਰਦ ਕਰ ਦੇਣਾ

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੋਹੇ


ਉੱਚਾ ਬੁਰਜ ਲਹੇਰ ਦਾ ਹੇਠ ਵਗੇ ਦਰਿਆ
ਆ ਮਜ਼ਦੂਰਾ ਸ਼ਹਿਰ ਵਾਲਿਆ ਮੈਂ ਤੇਰਾ ਜੱਟ ਭਰਾ
ਤੈਨੂੰ ਲੁੱਟਦੇ ਕਾਰਾਂ ਵਾਲੇ ਮੈਨੂੰ ਪਿੰਡ ਦੇ ਸ਼ਾਹ
ਆਪਾਂ ਦੋਵੇਂ ਰਲ ਚੱਲੀਏ ਸਾਂਝੇ ਦੁਸ਼ਮਣ ਫਾਹ....

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੋਹੇ


ਵਿੰਗ ਤੜਿੰਗੀ ਲੱਕੜੀ ਉੱਤੇ ਬੈਠਾ ਮੋਰ
ਕੰਮੀ ਵਿਚਾਰੇ ਟੁੱਟ-ਟੁੱਟ ਮਰਦੇ ਹੱਡੀਆਂ ਲੈਂਦੇ ਖੋਰ
ਸੇਠ ਲੋਕ ਲੁੱਟਦੇ ਨਾ ਰੱਜਦੇ ਖੋਹ-ਖੋਹ ਮੰਗਣ ਹੋਰ
ਅੱਥਰੂ ਨਾ ਥੰਮਦੇ ਜਦ ਮਾੜਿਆਮ ਦਾ ਪੈਂਦਾ ਜ਼ੋਰ

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਹੋਰਨਾਂ ਤਾਂ ਪਾ ਲਏ ਬੰਗਲੇ ਕੋਠੀਆਂ
ਤੂੰ ਕਿਉਂ ਪਾ ਲਈ ਛੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ.................

09 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਖੁਲੀ ਚਿੱਠੀ


ਮਸ਼ੂਕਾਂ ਨੂੰ ਖ਼ਤ ਲਿਖਣ ਵਾਲਿਉ |
ਜੇ ਤੁਹਾਡੀ ਕਲਮ ਦੀ ਨੋਕ ਵਾਂਝ ਹੈ
ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ |
ਤਾਰਿਆਂ ਵੱਲ ਤੱਕ ਕੇ ਕਰਾਂਤੀ ਲਿਆਉਣ ਦੀ
ਨਸੀਹਤ ਦੇਣ ਵਾਲਿਉ |
ਕਰਾਂਤੀ ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦਏਗੀ |
ਬੰਦੂਕਾਂ ਵਾਲਿਉ
ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਉ

 

ਤੇ ਜਾਂ ਆਪਣੇ ਆਪ ਵੱਲ
ਕਰਾਂਤੀ ਕੋਈ ਨੁਮਾਇਸ਼ ਨਹੀਂ
ਮੈਦਾਨ ਵਿੱਚ ਵਗਦਾ ਦਰਿਆ ਨਹੀਂ
ਵਰਗਾਂ ਦਾ, ਰੁਚੀਆਂ ਦਾ ਦਰਿੰਦਰਾਨਾ ਭਿੜਨਾ ਹੈ
ਮਾਰਨਾ ਹੈ, ਮਰਨਾ ਹੈ
ਤੇ ਮੌਤ ਨੂੰ ਖ਼ਤਮ ਕਰਨਾ ਹੈ |
ਅੱਜ ਵਾਰਿਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣਕੇ
ਸਮਾਜ ਦੇ ਪਿੰਡੇ ਤੇ ਉੱਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ ਹੈ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿੱਚ ਸੰਗਰਾਮ ਦਾ ਯੁੱਗ ਹੈ |

09 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Click the following link for more works of paash.... :)

 

http://www.punjabizm.com/forums-collection-of-works-of-paash-2182-1-1.html

09 Sep 2010

Reply