ਕਦੇ ਵਿਹੜੇ ਦੇ ਵਿੱਚ ਫਿਰਦੀ ਸੀਕਦੇ ਕੋਠੇ ਉੱਤੇ ਚੜਦੀ ਸੀ ,ਕਦੇ ਗਿੱਲ੍ਹੇ ਵਾਲ ਸੁਕਾਉਂਦੀ ਸੀ ਕਦੇ ਧੁੱਪੇ ਬਹਿ ਕੇ ਪੜਦੀ ਸੀ ,ਮੈਂ ਸਾਹ ਉਹਦੇ ਵਿੱਚ ਲੈਂਦਾ ਸੀ ਉਹ ਪੌਣਾਂ ਵਾਂਗੂ ਵਹਿੰਦੀ ਸੀ !ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !ਸਾਡੇ ਘਰ ਦੀ.......................................ਕਦੇ ਉਹਨੂੰ ਤੱਕ ਲੈਂਦਾ ਸੀ ਬਨੇਰੇ ਦੀਵੇ ਧਰਦੀ ਨੂੰ ,ਹੱਥਾਂ ਦੇ ਵਿੱਚ ਲੈ ਕੇ ਲੋਅ ਦੀ ਉਮਰ ਲੰਮੇਰੀ ਕਰਦੀ ਨੂੰ ,ਝਿੜਕ ਦਿੰਦੀ ਸੀ ਨੇਰ੍ਹੇ ਨੂੰ ਉਹ ਚੰਨ ਉੱਤੇ ਚੜ ਬਹਿੰਦੀ ਸੀ !ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ ! ਸਾਡੇ ਘਰ ਦੀ.......................................ਪੀਰਾਂ ਦੇ ਦਰ ਧਾਗੇ ਬੰਨ ਕੇ ਜਦ ਵੰਗਾਂ ਨੂੰ ਟੰਗਦੀ ਸੀ ,ਰੱਬ ਵਰਗੇ ਮੁੱਖ ਵਾਲੀ ਉਹ ਖੌਰੇ ਕੀ ਰੱਬ ਤੋਂ ਮੰਗਦੀ ਸੀ ,ਨਿੱਤ ਬਹਿ ਕੇ ਵਿੱਚ ਪੱਥਰਾਂ ਦੇ ਖੌਰੇ ਕੀ ਸੁਣਦੀ ਕੀ ਕਹਿੰਦੀ ਸੀ !ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ ! ਸਾਡੇ ਘਰ ਦੀ.......................................ਫੇਰ ਇੱਕ ਦਿਨ ਇੰਝ ਵੀ ਹੋਇਆਮੈਨੂੰ ਨਜ਼ਰ ਨਾ ਆਈ ਉਹ ,ਵੇਖੀ ਵਿੱਚ ਬਜ਼ਾਰ ਦੇ ਚਿਰ ਤੋਂਆਪਣੀ ਮਾਂਗ ਸਜਾਈ ਉਹ ,ਬੱਸ ਓਹੀ '' ਗਿੱਲ'' ਨੂੰ ਭੁੱਲਦੀ ਨਾ ਜੋ ਉਹਦੇ ਹੱਥੀਂ ਮਹਿੰਦੀ ਸੀ !ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ ! ਸਾਡੇ ਘਰ ਦੀ....................................... amardeep
ਵੀਰ ਜੀ ਅਮਾਜ਼ਿੰਗ ਸਟੋਰੀ ਸੋਹਨੀ ਕਵਿਤਾ ਲਿਖੀ ਆ ਜੀ
nice one..!!
ਵਧੀਆ ਜੀ