ਦਰਦਾਂ ਦੇ ਸੁਮੰਦਰ 'ਚ ਨੀਰ ਵਾਂਗ ਵਹਿੰਦਾ ਹਾਂ ਰੋਜ਼ ਹੀ..
ਕਿਉਂ ਬੇਵਜ਼ਾ ਕੱਚੇ ਘਰ ਦੇ ਵਾਂਗ ਮੈਂ ਢਹਿੰਦਾ ਹਾਂ ਰੋਜ਼ ਹੀ..
ਹੋ ਗਈ ਉਹਦੀਆਂ ਜ਼ੁਲਫਾਂ ਦੀ ਛਾਂ ਹੁਣ ਹੋਰਾਂ ਦੇ ਮੁੱਖ 'ਤੇ ,
ਤਾਹੀਂਓ ਮੈਂ ਮੈਅਖਾਨੇ ਦੀ ਬੁੱਕਲ 'ਚ ਬਹਿੰਦਾ ਹਾਂ ਰੋਜ਼ ਹੀ..
ਹੁਣ ਤਾਂ ਖਾਓ ਤਰਸ ਨਾ ਚੁਰਾਓ ਖੁਸ਼ਬੂ ਨਾ ਪੀਓ ਮੇਰਾ ਰਸ ,
ਇਹ ਗੱਲ ਸੱਭੇ ਤਿਤਲੀਆਂ ਨੂੰ ਵਾਰੋ ਵਾਰੀ ਕਹਿੰਦਾ ਹਾਂ ਰੋਜ਼ ਹੀ..
ਭਰ ਜਾਵੇ ਜਦ ਨੈਣਾਂ ਦੀ ਝੀਲ ਬੇ-ਸ਼ੁਮਾਰ ਪੀੜਾਂ ਦੇ ਨਾਲ ,
ਤਾਂ ਲੁਕਵੀਂ ਜਗਾ 'ਤੇ ਤਨਹਾ ਬਹਿਕੇ ਰੋ ਲੈਂਦਾ ਹਾਂ ਰੋਜ਼ ਹੀ...
ਛਪ ਗਈ ਜੋ ਹੈ ਅਖਬਾਰ 'ਚ ਰਕੀਬਾਂ ਦੇ ਸਿਰਲੇਖ ਹੇਠ ,
ਮੈਂ ਫਿਰ ਵੀ ਉਸ ਗਜ਼ਲ ਨੂੰ ਐਂਵੇ ਪੜਦਾ ਰਹਿੰਦਾ ਹਾਂ ਰੋਜ਼...