Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਰੱਕੀ ਤੇ ਗੋਲੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਤਰੱਕੀ ਤੇ ਗੋਲੀ
ਹੀਰੇ "ਪੰਜਾਬ" ਦੇ ਚਕਨਾਚੂਰ ਹੋਈ ਜਾਵਣ,
ਮਾਵਾਂ ਖੜੀਆਂ ਲਾਸ਼ਾਂ ਦੇ ਅੱਗੇ ਰੋਈ ਜਾਵਣ,
ਕੁੰਝ ਸਮੇ ਲਈ ਹੈ, ਆਖਿਰ ਥੰਮਿਆ ਤੂਫਾਨ,
ਪਰ ਸਦੀਆ ਲਈ ਹੋਇਆ ਖਾਮੌਸ਼ ਥੌੜੀ ਹੈ,
ਇੱਥੇ ਸੱਚ ਲਿਖੇ ਕੋਈ ਤਾਂ ਉਹਤੇ ਕੇਸ ਬਣਦੇ,
ਜੋ ਕਰੇ ਤਰੱਕੀ ਤਾਂ ਉਹਨੂੰ ਮਿਲਦੀ ਗੋਲੀ ਹੈ।

ਕਰਦੇ ਸਿਆਸਤ ਸੀਵੇ ਸੇਕਣ ਆ ਜਾਦੇ,
ਗਿਦੜ ਘੇਰ ਸ਼ੇਰ ਨੂੰ ਗੋਲੀ ਮਾਰ ਮੁਕਾ ਜਾਦੇ,
ਕਰਤੂਤਾਂ ਆਪਣੀਆ ਨੂੰ ਦੇ ਕੇ ਗੈਂਗਵਾਰ ਦਾ ਨਾਂ,
ਆਖੇ ਸਰਕਾਰ ਤੁਹਾਡੀ ਆਪਣੀ ਬੜੀ ਭੋਲੀ ਹੈ,
ਇੱਥੇ ਸੱਚ ਲਿਖੇ ਕੋਈ ਤਾਂ ਉਹਤੇ ਕੇਸ ਬਣਦੇ,
ਜੋ ਕਰੇ ਤਰੱਕੀ ਤਾਂ ਉਹਨੂੰ ਮਿਲਦੀ ਗੋਲੀ ਹੈ।

295 ਕਈਆ ਦੇ ਮੂੰਹ ਤੇ ਲਫੇੜੇ ਲਾ ਗਿਆ,
SYL ਗਾਣਾ ਲੈ "ਮੂਸੇ ਆਲਾ" ਫੇਰ ਆ ਗਿਆ,
ਗੱਲ ਪਾਣੀਆ ਦੀ ਪੰਜਾਬੀਅਾ ਦੇ ਹੱਕ ਦੀ,
ਬਹੁਤੇ ਆਖਣ ਐਵੇ ਪਾਈ ਕਾਵਾਂ ਰੋਲੀ ਹੈ,
ਇੱਥੇ ਸੱਚ ਲਿਖੇ ਕੋਈ ਤਾਂ ਉਹਤੇ ਕੇਸ ਬਣਦੇ,
ਜੋ ਕਰੇ ਤਰੱਕੀ ਤਾਂ ਉਹਨੂੰ ਮਿਲਦੀ ਗੋਲੀ ਹੈ।

ਲੇਖਕ ਗਗਨ ਦੀਪ ਸਿੰਘ(ਵਿਰਦੀ) ਗੈਰੀ



08 Jul 2022

Reply