Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੂਫ਼ੀ ਗਾਇਕੀ ਦਾ ਬਾਦਸ਼ਾਹ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੂਫ਼ੀ ਗਾਇਕੀ ਦਾ ਬਾਦਸ਼ਾਹ
 
 

                           ਆਰਿਫ ਲੋਹਾਰ

 

 

ਜਿਸ ਤਰ੍ਹਾਂ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਪੰਛੀਆਂ ਦੀ ਉਡਾਰੀ ਦੀ ਕੋਈ ਹੱਦ ਨਹੀਂ ਹੁੰਦੀ,ਇਸੇ ਤਰ੍ਹਾਂ ਸੰਗੀਤ ਨੂੰ ਵੀ ਹੱਦਾਂ-ਸਰਹੱਦਾਂ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਸਾਡੀ ਧਰਤੀ ਦੀ ਵੰਡ ਹੋਣ ਕਰਕੇ ਸਰਹੱਦਾਂ ਦੀ ਦੀਵਾਰ ਰੂਪੀ ਕੰਡਿਆਲੀ ਤਾਰ ਨੇ ਭਾਵੇਂ ਸਾਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਪਰ ਸਾਡੀ ਜ਼ਬਾਨ, ਸੱਭਿਆਚਾਰ ਅਤੇ ਸਾਡੇ ਗੀਤ-ਸੰਗੀਤ ਨੂੰ ਕੋਈ ਨਹੀਂ ਵੰਡ ਸਕਿਆ। ਇਸੇ ਹੀ ਤਰ੍ਹਾਂ ਪੰਜਾਬੀਆਂ ਦੀ ਸੂਫ਼ੀ ਗਾਇਕੀ ਦੀ ਚਾਹਤ ਦੀ ਬਦੌਲਤ ਪਾਕਿਸਤਾਨ ਦੇ ਵਿਰਾਸਤੀ ਸੂਫ਼ੀ ਗਾਇਕ ਮਰਹੂਮ ਪੰਜਾਬੀ ਗਾਇਕ ਆਲਮ ਲੋਹਾਰ ਦੇ ਪੁੱਤ ਮਸ਼ਹੂਰ ਪਾਕਿਸਤਾਨੀ ਪੰਜਾਬੀ ਗਾਇਕ ਆਰਿਫ ਲੋਹਾਰ ਨਾਲ ਪਿਛਲੇ ਦਿਨੀਂ ਬਠਿੰਡਾ ਵਿਖੇ ਇੱਕ ਨਿੱਜੀ ਸਮਾਗਮ ਦੌਰਾਨ ਨਾਲ ਮੇਲ ਹੋਇਆ। ਉਨ੍ਹਾਂ ਦੀ ਗਾਇਕੀ ਪ੍ਰਤੀ ਖਿੱਚ ਨੇ ਮਿਲਣ ਵਾਲਿਆਂ ਨੂੰ ਆਪਣੀ ਮਿਸ਼ਰੀ ਵਰਗੀ ਮਿੱਠੀ ਆਵਾਜ਼ ਅਤੇ ਚਿਹਰੇ ’ਤੇ ਫੁੱਲਾਂ ਵਰਗੀ ਮੁਸਕਰਾਹਟ ਨੇ ਮੋਹ ਲਿਆ। ਰੰਗ ਦਾ ਗੋਰਾ ਨਿਛੋਹ, ਦਰਮਿਆਨਾ ਕੱਦ ਅਤੇ ਕੁੰਡਲੀਆਂ ਵਾਲੇ ਲੰਬੇ ਵਾਲਾਂ ਵਾਲੇ ਵਿਸ਼ਵ ਪ੍ਰਸਿੱਧ ਇਸ ਗਾਇਕ ਦੀ ਝਲਕ ਪਾਉਣ ਨੂੰ ਛੋਟੇ ਅਤੇ ਵੱਡੇ ਸਾਰੇ ਬੇਤਾਬ ਸਨ। ਸੂਫ਼ੀ ਗਾਇਕੀ ਦੇ ਇਸ ਬਾਦਸ਼ਾਹ ਦਾ ਜਨਮ 1966 ਨੂੰ ਪਿੰਡ ਆਚ ਗੋਚ, ਜ਼ਿਲ੍ਹਾ ਗੁਜਰਾਤ (ਪੰਜਾਬ) ਪਾਕਿਸਤਾਨ ਵਿੱਚ ਹੋਇਆ। ਅੱਠ ਭਰਾਵਾਂ ਵਿੱਚੋਂ ਪੰਜਾਬੀ ਗਾਇਕੀ ਦੀ ਸ਼ੋਹਰਤ ਸਿਰਫ਼ ਇਸ ਦੇ ਹਿੱਸੇ ਹੀ ਆਈ, ਜਿਸ ਨੂੰ ਉਹ ਆਪਣੇ ਅੱਬਾ ਦੀ ਰਹਿਨੁਮਾਈ ਅਤੇ ਖੁਦਾ ਦੀ ਦੇਣ ਦੱਸਦੇ ਹਨ। ਸੂਫ਼ੀ ਗਾਇਕੀ ਨੂੰ ਫਕੀਰੀ ਦੱਸਣ ਵਾਲਾ ਦੁਨੀਆਂ ਦਾ ਇਹ ਮਹਾਨ ਗਾਇਕ ਆਪਣੀ ਗਾਇਕੀ ਦੇ ਦੌਰਾਨ ਲੰਬੇ ਚਿਮਟੇ ਨਾਲ ਜਦੋਂ ਸਟੇਜ ’ਤੇ ਮਸਤ ਹੋ ਕੇ ਗਾਉਂਦਾ ਹੈ ਤਾਂ ਸਭ ਨੂੰ ਮੰਤਰ ਮੁਗਧ ਕਰ ਦਿੰਦਾ ਹੈ। ਗੀਤ-ਸੰਗੀਤ ਬਾਰੇ ਚਾਨਣਾ ਪਾਉਂਦੇ ਹੋਏ ਇਸ ਨੇ ਕਿਹਾ ਕਿ ਕਲਾਕਾਰ ਸਿਰਫ਼ ਇੱਕ ਵਾਰ ਹੀ ਪੈਦਾ ਹੁੰਦਾ ਹੈ। ਗਾਇਕੀ ਕੋਈ ਰੈਸਲਿੰਗ ਨਹੀਂ ਹੈ ਅਤੇ ਇਸ ਨੂੰ ਜਿੱਤ-ਹਾਰ ਨਾ ਬਣਾਇਆ ਜਾਵੇ। ਗਾਇਕੀ ਦਾ ਦਰ ਬਹੁਤ ਵੱਡਾ ਹੈ। ਅਸੀਂ ਕਿਸੇ ਦਾ ਮੁਤਬਾਦਲ ਨਹੀਂ ਬਣ ਸਕਦੇ। ਕਲਾਕਾਰ ਨੂੰ ਆਪਣੀ ਛਾਪ ਖ਼ੁਦ ਛੱਡਣੀ ਚਾਹੀਦੀ ਹੈ। ਆਰਿਫ ਲੋਹਾਰ ਅਵਾਮ ਦੇ ਪਿਆਰ ਨੂੰ ਖੁਦਾ ਦਾ ਪਿਆਰ ਹੀ ਸਮਝਦਾ ਹੈ। ਲੋਕਾਂ ਦੀਆਂ ਪਾਈਆਂ ਵੰਡੀਆਂ ਉਸ ਨੂੰ ਚੰਗੀਆਂ ਨਹੀਂ ਲੱਗਦੀਆਂ, ਜਿਸ ਬਾਰੇ ਉਹ ਆਖਦਾ ਹੈ ਕਿ:
‘‘ਪਿਆਰ ਦੀ ਖਾਤਰ ਰੱਬ ਨੇ,
ਸਾਰੀ ਖੇਡ ਰਚਾਈ
ਐਵੇਂ ਕਿਉਂ ਓਏ ਬੰਦਿਆ
ਆਪਸ ਵਿੱਚ ਨਫ਼ਰਤ ਪਾਈ।

12 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੋਵਾਂ ਦੇਸ਼ਾਂ ਵਿੱਚ ਪਈਆਂ ਵੰਡਾਂ ਦੀਆਂ ਹੱਦਾਂ-ਸਰਹੱਦਾਂ ਨੂੰ ਖਤਮ ਕਰਨ ਲਈ ਇੱਕ ਪੁਲ ਬਣਨ ਨੂੰ ਖ਼ੁਦ ਤਿਆਰ ਇਹ ਸਿਤਾਰਾ ਅੱਖਾਂ ਵਿੱਚ ਉਦਾਸੀ ਭਰ ਕੇ ਆਖਦਾ ਹੈ ਕਿ ਇੰਸ਼ਾ ਅੱਲਾ ਖ਼ਤਮ ਹੋਵੇ ਇਹ ਕੰਡਿਆਲੀ ਤਾਰ, ਜਿਸ ਨੇ ਸਾਨੂੰ ਵੰਡਿਆ ਹੈ ਅਤੇ ਸਾਡੇ ਮਿਲਣ ਵਿੱਚ ਰੁਕਾਵਟ ਪੈਦਾ ਕੀਤੀ ਹੈ। ਅਸੀਂ ਬੇ-ਝਿਜਕ ਹੋ ਕੇ ਇਕ-ਦੂਜੇ ਨੂੰ ਮਿਲੀਏ ਜਿਸ ਬਾਰੇ ਉਹ ਗੁਣਗੁਣਾਉਂਦਾ ਹੈ:-
ਅਸਮਾਨਾਂ ਦੇ ਵਿੱਚ ਉਡਦੇ ਪੰਛੀ,
ਵੇਖ ਤੇ ਸਹੀ ਕੀ ਕਰਦੇ ਨੇ,
ਨਾ ਉਹ ਰਿਝਕ ਜ਼ਖੀਰਾ ਕਰਦੇ,
ਨਾ ਹੀ ਭੁੱਖੇ ਮਰਦੇ ਨੇ,
ਬੰਦੇ ਰਿਝਕ ਜ਼ਖੀਰਾ ਕਰਦੇ,
ਤੇ ਬੰਦੇ ਹੀ ਭੁੱਖੇ ਮਰਦੇ ਨੇ।
ਦੁਨੀਆਂ ਭਰ ਵਿੱਚ ਅਣਗਿਣਤ ਪੰਜਾਬੀ ਗੀਤ ਗਾ ਚੁੱਕਾ ਪੰਜਾਬੀ ਦਾ ਇਹ ਦਰਵੇਸ਼ ਗਾਇਕ 46 ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਕਲਾ ਦਾ ਜੌਹਰ ਦਿਖਾ ਚੁੱਕਾ ਹੈ। ਸੰਗੀਤ ਅਤੇ ਰਿਆਜ਼ ਬਾਰੇ ਪੁੱਛਣ ’ਤੇ ਹਸਮੁੱਖ ਸੁਭਾਅ ਦਾ ਮਾਲਕ ਇਹ ਦੱਸਦਾ ਹੈ ਕਿ ਰਿਆਜ਼ ਦਾ ਕੋਈ ਅੰਤ ਨਹੀਂ। ਉਹ ਰਾਤਾਂ ਨੂੰ ਲੰਮਾ ਸਮਾਂ ਰਿਆਜ਼ ਕਰਦਾ ਅਤੇ ਸ਼ਬਦਾਂ ਦੀਆਂ ਸਤਰਾਂ ਜੋੜਦਾ ਰਹਿੰਦਾ ਹੈ। ਉਸ ਨੂੰ ਇਹ ਫਕੀਰੀ ਵਾਂਗ ਹੀ ਸਮਝਦਾ ਹੈ। ਛੱਲਾ ਅਤੇ ਹੀਰ ਆਦਿ ਨੂੰ ਪੰਜਾਬੀਆਂ ਦੀ ਸ਼ਾਨ ਸਮਝਣ ਵਾਲਾ ਇਹ ਮਹਾਨ ਕਲਾਕਾਰ ਆਪਣੀ ਗਾਈ ਜੁਗਨੀ ਦੇ ਵੱਖ-ਵੱਖ ਰੰਗਾਂ ਨੂੰ ਵੀ ਦੁਨੀਆਵੀ ਅਤੇ ਸੂਫ਼ੀ ਸਮਝਦਾ ਹੈ। ਪੱਛਮੀ ਸੰਗੀਤ ਅਤੇ ਪੰਜਾਬੀ ਸੰਗੀਤ ਦੇ ਜ਼ਿਕਰ ਦੇ ਦੌਰਾਨ ਉਹ ਭਾਵੇਂ ਪੱਛਮੀ ਸੰਗੀਤ ਦੀ ਨਿੰਦਿਆ ਤਾਂ ਨਹੀਂ ਕਰਦਾ ਪਰ ਪੰਜਾਬੀ ਸੰਗੀਤ ਦੀ ਦੁਨੀਆਂ ਭਰ ਵਿੱਚ ਚੜ੍ਹਤ ਜ਼ਰੂਰ ਸਮਝਦਾ ਹੈ ਜਿਸ ਦਾ ਕੋਈ ਸਾਨੀ ਨਹੀਂ। ਫਿਰ ਵੀ ਪੰਜਾਬੀ ਸੰਗੀਤ ਦਾ ਮਿਆਰ ਹੋਰ ਉੱਚਾ ਤੇ ਸੁੱਚਾ ਹੋਣ ਪ੍ਰਤੀ ਆਸਵੰਦ ਹੈ। ਉਸ ਨੇ ਜੁਗਨੀ ਨੂੰ ਕੋਕ ਸਟੂਡੀਓ ਵਿੱਚ ਰਿਕਾਰਡ ਕਰਵਾ ਕੇ ਤਹਿਲਕਾ ਮਚਾ ਦਿੱਤਾ ਹੈ ਜੋ ਕਿ ਹਰੇਕ ਦੀ ਜ਼ਬਾਨ ’ਤੇ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਉਸ ਨੂੰ ਕੋਈ ਬਹੁਤਾ ਫ਼ਰਕ ਨਹੀਂ ਲੱਗਦਾ। ਦੋਵੇਂ ਆਪਣੇ ਹੀ ਲੱਗਦੇ ਹਨ। ਆਉਣ-ਜਾਣ ਦੇ ਸਮੇਂ ਸੁਰੱਖਿਆ ਦਾ ਬੰਧਨ ਕੁਝ ਜ਼ਰੂਰ ਰੜਕਦਾ ਹੈ, ਜਿਸ ਵਿੱਚ ਉਹ ਅਵਾਮ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਅਤੇ ਜਿਸ ਦੇ ਸੁਖਾਲਾ ਹੋਣ ਬਾਰੇ ਵੀ ਉਹ ਆਸਵੰਦ ਹੈ। ਯਮਲਾ ਜੱਟ, ਗੁਰਦਾਸ ਮਾਨ, ਸੁਰਜੀਤ  ਬਿੰਦਰੱਖੀਆ ਅਤੇ ਦਲੇਰ ਮਹਿੰਦੀ ਦੀ ਗਾਇਕੀ ਦਾ ਵੀ ਉਹ ਕਾਇਲ ਹੈ। ਫਿਰ ਵੀ ਉਸ ਨੂੰ ਨੂਹ ਜਹਾਂ, ਸੁਰਿੰਦਰ ਕੌਰ, ਅਤੇ ਕਿਸ਼ੋਰ ਕੁਮਾਰ ਵਰਗੇ ਕਲਾਕਾਰਾਂ ਦੀ ਘਾਟ ਹੁਣ ਵੀ ਰੜਕਦੀ ਹੈ। ਖੁੱਲ੍ਹੇ-ਡੁੱਲ੍ਹੇ ਅਤੇ ਹਸਮੁੱਖ ਸੁਭਾਅ ਦੇ ਪੇਂਡੂ ਪੰਜਾਬੀ ਪਿਛੋਕੜ ਅਤੇ ਪੰਜਾਬੀ ਖਾਣੇ ਵਿੱਚ ਚਟਨੀ ਅਤੇ ਖੁਸ਼ਕ ਫੁਲਕੇ ਤੇ ਦੁੱਧ-ਘਿਓ ਖਾਣ ਪੀਣ ਦਾ ਉਹ ਸ਼ੌਕੀਨ ਹੈ। ਦੋ ਬੱਚਿਆਂ ਦਾ ਇਹ ਬਾਪ ਭਾਵੇਂ ਆਪਣੀ ਪਰਿਵਾਰਕ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਪਰ ਫਿਰ ਵੀ ਘਰ ਵਿੱਚ ਇੱਕ-ਧੀ ਹੋਣ ਦਾ ਚਾਹਵਾਨ ਹੈ, ਜਿਸ ਬਾਰੇ ਆਸ ਰੱਖਦਾ ਹੋਇਆ ਆਖਦਾ ਹੈ ਕਿ ਪੁੱਤ ਤਾਂ ਕਪੁੱਤ ਹੋ ਸਕਦੇ ਹਨ ਪਰ ਧੀ ਕਦੇ ਬੇਮੁੱਖ ਨਹੀਂ ਹੋ ਸਕਦੀ। ਬੁਢਾਪੇ ਵਿੱਚ ਧੀਆਂ ਹੀ ਮਾਪਿਆਂ ਦਾ ਸਹਾਰਾ ਬਣਦੀਆਂ ਹਨ। ਅੱਲ੍ਹਾ ਸਭ ਨੂੰ ਘਰ ਦੀ ਇੱਜ਼ਤ ਲਈ ਇੱਕ ਧੀ ਜ਼ਰੂਰ ਦੇਵੇ। ਪੰਜਾਬ ਆ ਕੇ ਆਪਣੇ ਆਪ ਨੂੰ ਖ਼ੁਸ਼ਕਿਸਮਤ ਕਹਿਣ ਵਾਲਾ ਇਹ ਗਾਇਕ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਨੂੰ ਵਿਆਹ ਵਾਂਗ ਸਮਝਦਾ ਹੈ ਅਤੇ ਇਸ ਦਾ ਜ਼ਿਕਰ ਉਹ ਵਾਰ-ਵਾਰ ਕਰਦਾ ਹੈ। ਪਰਮਾਤਮਾ ਕਰੇ ਸਾਰਿਆਂ ਦੀ ਸੁੱਖ ਮੰਗਣ ਵਾਲਾ ਇਹ ਫਨਕਾਰ ਸਾਡੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਆਪਣੇ ਫੁੱਲਾਂ ਵਰਗੀ ਮਹਿਕ ਬਿਖੇਰਦੀ ਗਾਇਕੀ ਦੇ ਨਾਲ ਖਤਮ ਕਰਨ ਵਿੱਚ ਕਾਮਯਾਬ ਹੋਵੇ ਅਤੇ ਸਾਡੇ ਵਿੱਚ ਇਹ ਦੂਰੀਆਂ ਸਦਾ ਲਈ ਮਿਟ ਜਾਣ ਅਤੇ ਅਮਨ ਸ਼ਾਂਤੀ ਦਾ ਪੈਗਾਮ ਦੇਣ ਵਾਲੇ ਅਜਿਹੇ ਕਲਾਕਾਰ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਰਹਿਣ ਕਿ ਅਸੀਂ ਆਪਣੀ ਪੰਜਾਬੀ ਜ਼ਬਾਨ ਅਤੇ ਗੀਤ-ਸੰਗੀਤ ਨੂੰ ਦੁਨੀਆਂ ਭਰ ਵਿੱਚ ਹੋਰ ਰੋਸ਼ਨ ਕਰ ਸਕੀਏ।

-ਮਲਕੀਤ ਬੁੱਟਰ, * ਮੋਬਾਈਲ: 94644-83005

12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing.......thnx.....bittu ji......

12 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਖ਼ੂਬ ... ਧੰਨਵਾਦ ਬਿੱਟੂ ਜੀ ਸ਼ੇਅਰ ਕਰਨ ਲਈ

12 Dec 2012

Reply