Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਿਰਨਾਵਾਂ ਸਮੁੰਦਰ ਦਾ ਸੁਖਬੀਰ


ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ‘ਆਰਸੀ, ਰਸਾਲੇ ਦੇ ਪਹਿਲੇ ਪੰਨੇ ਦੇ ਲੇਖਕ ਹੋਇਆ ਕਰਦੇ ਸੀ ‘ਸੁਖਬੀਰ’। ਉਹ ਆਪਣੇ ਪੰਨੇ ਵਿਚ ਕਦੇ ਵਿਸ਼ਵ ਦੀ ਕਿਸੇ ਸ਼ਾਹਕਾਰ ਪੁਸਤਕ ਸਬੰਧੀ ਚਰਚਾ ਕਰਿਆ ਕਰਦੇ ਸਨ ਤੇ ਕਦੇ ਸਾਹਿਤ ਜਗਤ ਜਾਂ ਜੀਵਨ ਨਾਲ ਜੁੜੇ ਕਿਸੇ ਪੱਖ ਸਬੰਧੀ ਸੰਜੀਦਾ ਜਿਹੇ ਢੰਗ ਨਾਲ ਇੰਜ ਲਿਖਦੇ ਜਿਵੇਂ ਉਹ ਸਾਡੇ ਨਾਲ ਗੱਲਾਂ ਕਰਦੇ ਹੋਣ। ਮੈਂ ਉਸ ਸਮੇਂ ਸਕੂਲ ਵਿਚ ਪੜ੍ਹਦਾ ਸੀ। ਮੇਰੇ ਜ਼ਿਹਨ ਵਿਚ ਸੁਖਬੀਰ ਜੀ ਦਾ ਜੋ ਅਕਸ ਬਣਿਆ ਸੀ, ਉਹ ਹੁਣ ਤੀਕ ਵੀ ਕਾਇਮ ਹੈ। ਇਕ ਬੇਹੱਦ ਨੇਕ, ਸਾਊ, ਗੰਭੀਰ ਵਿਦਵਾਨ ਤੇ ਦਰਵੇਸ਼ ਵਿਅਕਤੀ ਜੋ ਉੱਚੇ ਸੁਰ ਵਿਚ ਗੱਲਾਂ ਕਰਨਾ ਜਾਣਦੇ ਹੀ ਨਹੀਂ ਸਨ। ਸਮਾਂ ਲੰਘਦਾ ਗਿਆ। ਨਾ ਮੈਂ ਕਦੇ ਸੁਖਬੀਰ ਜੀ ਨੂੰ ਮਿਲਿਆ ਤੇ ਨਾ ਹੀ ਉਨ੍ਹਾਂ ਨੂੰ ਕਦੇ ਚਿੱਠੀ ਲਿਖੀ। ਮੇਰੇ ਬਚਪਨ ਦੇ ਦੋਸਤ ਸੁਰਿੰਦਰ ਸ਼ਰਮਾ ਜਦੋਂ ਕਦੇ ਮੁੰਬਈ ਤੋਂ ਜੈਤੋ ਆਉਂਦਾ ਤਾਂ ਉਹ ਉਨ੍ਹਾਂ ਦੀਆਂ ਕਦੇ ਗੱਲਾਂ ਕਰਦਾ ਨਾ ਥੱਕਦਾ।
ਰਿਟਾਇਰਮੈਂਟ ਤੋਂ ਇਕ ਸਾਲ ਪਹਿਲਾਂ ਮੈਂ ਸੁਖਬੀਰ ਨੂੰ ਆਪਣੀ ਅੰਗਰੇਜ਼ੀ ਵਿਚ ਲਿਖੀ ਪੁਸਤਕ ‘ਸਵਾਮੀ ਵਿਵੇਕਾਨੰਦ- ਹਿਜ਼ ਹਊਮਨ ਬੌਂਡਜ਼’ ਭੇਜੀ ਤੇ ਨਾਲ ਹੀ ਦੋ ਕੁ ਸ਼ਾਹਕਾਰ ਨਾਵਲਾਂ ’ਤੇ ਲਿਖੇ ਲੇਖ ਵੀ ਭੇਜੇ। ਉਨ੍ਹਾਂ ਨੂੰ ਪੜ੍ਹਦਿਆਂ ਹੀ ਸੁਖਬੀਰ ਜੀ ਨੇ  ਮੈਨੂੰ ਆਪਣੀ ਬੁੱਕਲ ਵਿਚ ਲੈ ਲਿਆ। ਮੈਨੂੰ ਉਨ੍ਹਾਂ ਵਿਚ ਆਪਣਾ ਸਭ ਤੋਂ ਵੱਡਾ ਭਰਾ ਲੱਭ ਗਿਆ ਸੀ। ਫੇਰ ਖਤਾਂ ਤੇ ਟੈਲੀਫੋਨ ਰਾਹੀਂ ਸਾਂਝ ਹੋਰ ਡੂੰਘੀ ਹੁੰਦੀ ਰਹੀ। ਫੋਨ ’ਤੇ ਗੱਲ ਕਰਦਿਆਂ ਮੈਨੂੰ ਜਾਪਦਾ ਜਿਵੇਂ ਮੈਂ ਸਾਹਿਤ-ਸਾਗਰ ਵਿਚ ਡੁਬਕੀਆਂ ਮਾਰ ਰਿਹਾ ਹੋਵਾਂ।
ਦੋ ਜਨਵਰੀ ਨੂੰ ਫੋਨ ’ਤੇ ਉਨ੍ਹਾਂ ਨਾਲ ਮੇਰੀ ਲਗਪਗ ਇਕ ਘੰਟਾ ਗੱਲ ਹੁੰਦੀ ਰਹੀ। ਹਮੇਸ਼ਾ ਦੀ ਤਰ੍ਹਾਂ ਗੱਲਾਂ ਦਾ ਕੇਂਦਰ ਬਿੰਦੂ ਸਾਹਿਤ ਹੀ ਸੀ, ਜਿਸ ਨੂੰ ਉਹ ਪਲ-ਪਲ ਜਿਉਂਦੇ ਤੇ ਹੰਢਾਉਂਦੇ ਸਨ। ਮੈਂ ਨਹੀਂ ਜਾਣਦਾ ਸੀ ਕਿ ਉਨ੍ਹਾਂ ਦੀ ਮੇਰੇ ਨਾਲ ਇਹ ਆਖਰੀ ਗੱਲਬਾਤ ਸੀ। ਤਿੰਨ ਜਨਵਰੀ ਦੀ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ 22 ਫਰਵਰੀ ਨੂੰ ਉਹ ਸਾਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ। ਸੁਖਬੀਰ ਜੀ ਇਕ ਵਿਅਕਤੀ ਨਹੀਂ, ਇਕ ਸੰਸਥਾ ਸਨ। ਉਹ ਆਪਣੇ ਆਪ ਵਿਚ ਇਕ ਵਿਸ਼ਵਵਿਦਿਆਲਾ ਸਨ। ਉਨ੍ਹਾਂ ਜਿਹੇ ਵਿਸ਼ਾਲ ਅਧਿਐਨ ਦੀ ਬਰਾਬਰੀ ਕਰਨ ਵਾਲਾ ਲੇਖਕ ਪੂਰੇ ਦੇਸ਼ ਵਿਚ ਕੋਈ ਵਿਰਲਾ ਹੀ ਹੋਵੇਗਾ। ਮੁੰਬਈ ਦੇ ਵਰਸੋਵਾ ਇਲਾਕੇ ਵਿਚ ਸਮੁੰਦਰ ਦੇ ਕੰਢੇ ਉਨ੍ਹਾਂ ਦੇ ਨਿੱਕੇ ਜਿਹੇ ਫਲੈਟ ਵਿਚ ਪੁਸਤਕਾਂ ਦਾ ਅਥਾਹ ਭੰਡਾਰ ਸੀ। ਇਰਵਿੰਗ ਸਟੋਨ, ਸਟੇਨਬੈਕ ਤੇ ਹੈਮਿੰਗਵੇ ਦੀਆਂ ਰਚਨਾਵਾਂ ਨੂੰ ਉਹ ਵਾਰ-ਵਾਰ ਪੜ੍ਹਦੇ ਤੇ ਹੋਰਨਾਂ ਨੂੰ ਵੀ ਪੜ੍ਹਨ ਲਈ ਪ੍ਰੇਰਦੇ। ਉਨ੍ਹਾਂ ਨੂੰ ਇਸ ਗੱਲ ਦਾ ਝੋਰਾ ਸੀ ਕਿ ਨੌਜਵਾਨ ਲੇਖਕਾਂ ’ਚ ਪੜ੍ਹਨ ਦੀ ਬਿਰਤੀ ਘਟ  ਰਹੀ ਹੈ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਚੰਗਾ ਲਿਖਣਾ ਸਿੱਖਣ ਲਈ ਚੰਗੀਆਂ ਪੁਸਤਕਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ।

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਲਿਖਣਾ ਤੇ ਪੜ੍ਹਨਾ ਸੁਖਬੀਰ ਲਈ ਇਕ ਸਾਧਨਾ ਸੀ। ਕਾਲਜ ਵਿਚ ਲੈਕਚਰਾਰ ਦੀ ਪੱਕੀ ਨੌਕਰੀ ਤਿਆਗ ਕੇ ਉਨ੍ਹਾਂ ਨੇ ਕੁਲਵਕਤੀ ਲੇਖਕ ਦੇ ਤੌਰ ’ਤੇ ਜ਼ਿੰਦਗੀ ਬਸਰ ਕਰਨ ਦਾ ਫੈਸਲਾ ਕਰ ਲਿਆ ਸੀ। ਕਿੰਨਾ ਦੁਸ਼ਾਵਰ ਹੈ ਕਲਮ ਦੇ ਸਹਾਰੇ ਜਿਉਣਾ ਤੇ ਉਹ ਵੀ ਪੰਜਾਬੀ ਲੇਖਕ ਲਈ ਜਿਸ ਨੂੰ ਟਾਂਵਾਂ-ਟਾਂਵਾ ਪ੍ਰਕਾਸ਼ਕ ਤੇ ਸੰਪਾਦਕ ਹੀ ਕੋਈ ਮਿਹਨਤਾਨਾ ਦਿੰਦੇ ਹਨ। ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਜਸਵੀਰ ਕੌਰ ਨੂੰ ਜਿਸ ਨੇ ਤਪ, ਤਿਆਗ ਤੇ ਤਪੱਸਿਆ ਨਾਲ ਆਪਣੇ ਪ੍ਰਤਿਭਾਸ਼ਾਲੀ ਪਤੀ ਦਾ ਔਖੇ ਹਾਲਾਤ ਵਿਚ ਵੀ ਹੌਸਲਾ ਬੁਲੰਦ ਰੱਖਿਆ ਤੇ ਆਪਣੇ ਇਕ ਪੁੱਤਰ ਤੇ ਦੋ ਧੀਆਂ ਦਾ ਵਧੀਆ ਪਾਲਣ-ਪੋਸ਼ਣ ਕੀਤਾ ਤੇ ਉਨ੍ਹਾਂ ਨੂੰ ਬੇਹੱਦ ਨੇਕ ਤੇ ਯੋਗ ਇਨਸਾਨ ਬਣਾਇਆ।
ਸੁਖਬੀਰ ਪੰਜਾਬੀ ਦੇ ਸਿਰਮੌਰ ਨਾਵਲਕਾਰ, ਕਹਾਣੀਕਾਰ, ਕਵੀ ਅਤੇ ਅਨੁਵਾਦਕ ਸਨ। ਉਨ੍ਹਾਂ ਨੇ ਪੰਜਾਬੀ ਨਾਵਲ ਵਿਚ ਪਹਿਲੀ ਵੇਰਾਂ ਯਥਾਰਥ ਨੂੰ ਪ੍ਰਭਾਵਸ਼ਾਲੀ ਸ਼ੈਲੀ (9mressionist Style) ਵਿਚ ਰਚਿਆ ਜਿਸ ਦੀ ਮਿਸਾਲ ਉਨ੍ਹਾਂ ਦਾ ਨਾਵਲ ‘ਪਾਣੀ ਤੇ ਪੁਲ’ ਹੈ। ਉਨ੍ਹਾਂ ਦਾ ਇਕ ਹੋਰ ਨਾਵਲ ‘ਰਾਤ ਦਾ ਚਿਹਰਾ’ ਪੰਜਾਬੀ ਸਾਹਿਤ ਦਾ ਇਕ ਮੀਲ ਪੱਥਰ ਹੈ ਜੋ ਚੇਤਨਾ ਪ੍ਰਵਾਹ ਤਕਨੀਕ ਵਿਚ ਲਿਖਿਆ ਗਿਆ ਹੈ। ਸਾਰੇ ਨਾਵਲ ਵਿਚ ਸਿਰਫ ਇਕ ਰਾਤ ਦੀ ਕਹਾਣੀ ਹੈ। ਮੈਂ ਬੇਝਿਜਕ ਕਹਿ ਸਕਦਾ ਹਾਂ ਕਿ ਸੁਖਬੀਰ ਜੀ ਦਾ ਨਾਵਲ ‘ਸੜਕਾਂ ਤੇ ਕਮਰੇ’ ਪੰਜਾਬੀ ਸਾਹਿਤ ਦੀ ਇਕ ਸ਼ਾਹਕਾਰ ਰਚਨਾ ਹੈ। ਮਹਾਨਗਰ ’ਚ ਰਹਿਣ ਵਾਲੇ ਲੋਕਾਂ ਦੀ ਇਸ ਤੋਂ ਵੱਧ ਤਰਾਸਦੀ ਕੀ ਹੋ ਸਕਦੀ ਹੈ ਕਿ ਉਨ੍ਹਾਂ ਕੋਲ ਰਹਿਣ ਲਈ ਕੋਈ ਘਰ ਨਹੀਂ। ਉਨ੍ਹਾਂ ਦੀ ਕਿਸਮਤ ਵਿਚ ਤਾਂ ਦਿਨ ਭਰ ਭਟਕਣ ਲਈ ਸੜਕਾਂ ਹਨ ਤੇ ਰਾਤ ਨੂੰ ਸਿਰ ਛੁਪਾਉਣ ਲਈ ਛੋਟੇ-ਛੋਟੇ ਬਦਬੂਦਾਰ ਕਮਰੇ। ਸੁਖਬੀਰ ਜੀ ਜਿਸ ਢੰਗ ਨਾਲ ਸਮਾਜਿਕ, ਆਰਥਿਕ ਅਤੇ ਪਰਿਵਾਰਕ ਸੰਦਰਭਾਂ ਦੇ ਨਾਲ ਨਾਲ ਮਨੁੱਖੀ ਹਿਰਦੇ ਅੰਦਰ ਸੂਖਮ ਅੰਤਰਝਾਤ ਪਾਉਂਦੇ ਹਨ। ਉਹ ਉਨ੍ਹਾਂ ਦੀ ਮਨੋਵਿਗਿਆਨਕ ਸੂਝ-ਬੂਝ ਦਾ ਮੂੰਹ ਬੋਲਦਾ ਪ੍ਰਗਟਾਵਾ ਹੈ। ਉਨ੍ਹਾਂ ਦੇ ਹੋਰ ਨਾਵਲ ਹਨ ‘ਕੱਚ ਦਾ ਸ਼ਹਿਰ’, ‘ਟੁੱਟੀ ਹੋਈ ਕੜੀ’, ‘ਅੱਧੇ ਪੌਣੇ’।

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੁਖਬੀਰ ਮੂਲ ਰੂਪ ਵਿਚ ਕਵੀ ਸਨ। ਉਨ੍ਹਾਂ ਦੀ ਵਾਰਤਕ ਵਿਚ ਵੀ ਕਾਵਿਕ ਗੁਣ ਹੈ। ਉਨ੍ਹਾਂ ਨੇ ਮਾਂ ਬੋਲੀ ਦੀ ਝੋਲੀ ਵਿਚ ਪੰਜ ਕਾਵਿ ਸੰਗ੍ਰਹਿ ਪਾਏ- ‘ਪੈੜਾਂ’, ‘ਨੈਣ-ਨਕਸ਼’, ‘ਲਹੂ ਲਿਬੜੇ ਪੈਰ’, ‘ਅੱਖਾਂ ਵਾਲੀ ਰਾਤ’, ‘ਲਫ਼ਜ਼ ਤੇ ਲੀਕਾਂ’। ਮਹਾਨਗਰ ’ਚ ਰਹਿੰਦਿਆਂ ਵੀ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਪੰਜਾਬ ਦੀ ਧਰਤੀ ਦੀ ਮਹਿਕ, ਉਥੋਂ ਦੀ ਧਰਤੀ ਤੇ ਅਸਮਾਨ ਤੇ ਪਸ਼ੂ ਪੰਛੀਆਂ ਦੇ ਸਾਦ-ਮੁਰਾਦੇ ਲੋਕਾਂ ਦੀ ਜ਼ਿੰਦਗੀ ਦਾ ਬਹੁਰੰਗੀ ਤੇ ਬਹੁਪੱਖੀ ਚਿਤਰਨ ਹੈ। ਸੁਖਬੀਰ ਕੁਦਰਤ ਦਾ ਆਸ਼ਕ ਹੈ ਤੇ ਉਨ੍ਹਾਂ ਦੀਆਂ ਕਵਿਤਾਵਾਂ ਰੰਗਾਂ ਦੀ ਫੁਲਕਾਰੀ ਹਨ।
ਉਹ ਪੰਜਾਬੀ ਦੇ ਮੰਨੇ-ਪ੍ਰਮੰਨੇ ਅਨੁਵਾਦਕ ਸਨ। ਉਨ੍ਹਾਂ ਨੇ ਰੂਸ ਦੀਆਂ ਕਈ ਸ਼ਾਹਕਾਰ ਪੁਸਤਕਾਂ ਦਾ ਅਨੁਵਾਦ ਕੀਤਾ ਜਿਨ੍ਹਾਂ ਵਿਚ ‘ਗੋਰਕੀ ਦੇ ਖਤ’, ‘ਪੋਸਤੋਵਸਕੀ ਦਾ ‘ਸੁਨਹਿਰੀ ਗੁਲਾਬ’ ਪ੍ਰਮੁੱਖ ਹਨ। ਇਸ ਖੇਤਰ ਵਿਚ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ‘ਜੰਗ ਤੇ ਅਮਨ’ ਜੋ ਟਾਲਸਟਾਏ ਦੇ ਵਿਸ਼ਵ ਪ੍ਰਸਿੱਧ ਨਾਵਲ ‘ਵਾਰ ਐਂਡ ਪੀਸ’ ਦਾ ਅਨੁਵਾਦ ਹੈ।
ਆਪਣੀਆਂ ਮਹਾਨ ਸਾਹਿਤਕ ਪ੍ਰਾਪਤੀਆਂ ਦੇ ਬਾਵਜੂਦ ਸੁਖਬੀਰ ਜੀ ਨੇ ਕਦੇ ਵੀ ਨਾ ਤਾਂ ਕਿਸੇ ਮਾਣ-ਸਨਮਾਨ ਜਾਂ ਇਨਾਮ ਦੀ ਇੱਛਾ ਹੀ ਰੱਖੀ ਤੇ ਨਾ ਹੀ ਕਦੇ ਸਵੀਕਾਰ ਕੀਤਾ। ਅਜਿਹੀ ਮਿਸਾਲ ਦੁਨੀਆਂ ਭਰ ਵਿਚ ਇਕ ਹੋਰ ਹੈ- ਜਾਂ ਪਾਲ ਸਾਰਤਰ ਦੀ। ਇਕ ਹੋਰ ਪੱਖੋਂ ਵੀ ਸੁਖਬੀਰ ਜੀ ਮੈਨੂੰ ਸਾਰਤਰ ਦੇ ਨੇੜੇ ਜਾਪਦੇ ਹਨ.. ਸਾਰਤਰ ਵਾਂਗ ਉਹ ਵੀ ਮਾਰਕਸਵਾਦੀ ਧਾਰਨਾ ਦੇ ਪੱਕੇ ਹਾਮੀ ਸਨ। ਉਨ੍ਹਾਂ ਦਾ ਅੰਤਿਮ ਪੱਤਰ ਮੇਰੇ ਹੱਥ ਵਿਚ ਹੈ, ਮੇਰੇ ਹੱਥ ਕੰਬ ਰਹੇ ਹਨ ਤੇ ਅੱਖਾਂ ਵਿਚ ਹੰਝੂ ਹਨ। ਇਹ ਖਤ ਉਨ੍ਹਾਂ ਨੇ 12 ਦਸੰਬਰ ਨੂੰ ਲਿਖਿਆ ਤੇ ਮੈਨੂੰ 30 ਦਸੰਬਰ ਨੂੰ ਮਿਲਿਆ। ਖਤ ਇਸ ਤਰ੍ਹਾਂ ਦਾ ਹੈ:-
‘ਇਕ ਖੁਸਖਬਰੀ ਪਰਵਾਨ ਕਰਨੀ, ਮੇਰਾ ਕਵਿਤਾ ਸੰਗ੍ਰਹਿ ‘ਸਿਰਨਾਵਾਂ ਸਮੁੰਦਰ ਦਾ’ ਛਪ ਰਿਹਾ ਹੈ। ਇਸ ਦਾ ਸਮਰਪਣ ਮੈਂ ਤੁਹਾਡੇ ਨਾਂ ਕੀਤਾ ਹੈ।
ਸੁਖੀਬਰ ਜੀ ਦੇ ਹਿਰਦੇ ਦੀ ਵਿਸ਼ਾਲਤਾ ਸਾਹਮਣੇ ਮੇਰਾ ਸਿਰ ਝੁਕਦਾ ਹੈ। ਉਹ ਪੰਜਾਬ ਤੋਂ ਇਕ ਹਜ਼ਾਰ ਮੀਲ ਦੂਰ ਰਹੇ ਪਰ ਪੰਜਾਬ ਹਮੇਸ਼ਾ ਉਨ੍ਹਾਂ ਦੇ ਧੁਰ ਅੰਦਰ ਵਸਦਾ ਰਿਹਾ। ਉਨ੍ਹਾਂ ਨੇ ਆਪਣੀ ਮਿੱਟੀ ਤੇ ਆਪਣੀ ਮਾਤ ਭਾਸ਼ਾ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।

 

 

ਜੰਗਬਹਾਦੁਰ ਗੋਇਲ* ਮੋਬਾਈਲ:098551-23499

02 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.......for sharing.......bittu ji.......

03 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

03 Apr 2012

Reply