|
|
|
|
|
|
Home > Communities > Punjabi Poetry > Forum > messages |
|
|
|
|
|
ਸੁਪਨਾ.. |
ਓਹ ਇੱਕ ਸੁਪਨਾ ਹੀ ਤਾਂ ਸੀ
ਜੋ ਆਇਆ ਸੀ ਕੁਝ ਦੇਰ ਲਈ
ਰਾਤੀਂ ਆਇਆ
ਰਾਤੀਂ ਮੁੜੇਆ
ਭੈੜਾ ਰੁਕੇਆ ਵੀ ਨਾ ਸਵੇਰ ਲਈ
ਹਾਂ ਓਹ ਇੱਕ ਸੁਪਨਾ ਹੀ ਤਾਂ ਸੀ
ਉਸ ਸੁਪਨੇ ਦਾ ਰੰਗ ਸੂਹਾ ਸੀ
ਮੇਰੇ ਦਿਲ ਦਾ ਸੰਦਲੀ ਬੂਹਾ ਸੀ
ਚੁਪ ਚਾਪ ਈ ਆਣ ਖਲੋ ਗਿਆ
ਓਹ ਜਿਵੇ ਜੋਤੀ ਕੋਈ ਹਨੇਰ ਲਈ
ਹਾਂ ਓਹ ਇੱਕ ਸੁਪਨਾ...
ਓਹਦੀ ਅੱਖ ਹਲਾਹਲ ਜ਼ਹਿਰਾਂ ਦੀ
ਬੁਲਾਂ ਤੇ ਲਾਲੀ ਕਹਿਰਾਂ ਦੀ
ਅੱਖ ਬੰਦ ਸੀ
ਤਾਂ ਨਾਲ ਖ਼ਲੋਤਾ ਸੀ
ਅੱਖ ਖੁਲੀ ਤਾਂ ਅੱਖ ਫ਼ੇਰ ਲਈ
ਹਾਂ ਓਹ ਇੱਕ..
ਜਦ ਆਈ ਸਵੇਰ ਸੱਚਾਈ ਦੀ
ਓਹ ਸੁਪਨਾ ਕਿਧਰੇ ਖੋਗਿਆ ਸੀ
ਜਾਗ ਆਈ ਤਾ ਦਿਲ ਨੂੰ ਪਤਾ ਲੱਗਾ
ਸੁਪਨੇ ਲਈ ਕਮਲ਼ਾ ਹੋ ਗਿਆ ਸੀ
ਓਹਨੂੰ ਮੁੜ ਕੇ ਤੱਕਣ ਮਾਰੇ ਨੇ
ਬਹਾਦਰ ਨੇ ਅੱਖ ਲਾ ਫ਼ੇਰ ਲਈ
ਹਾਂ ਓਹ ਇੱਕ ਸੁਪਨਾ..
|
|
25 Jun 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|