ਜੀ ਕਰੇ ਉਡ ਜਾਵਾਂ
ਇਥੇ ਮੁੜ ਕੇ ਨਾ ਆਵਾਂ
ਦਿਲ ਵਿਚ ਉਠਦੀਆਂ ਮੇਰੇ ਇਹੋ ਜਿਹੀਆਂ ਛਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਹੱਟੀ ਸਰਦਾਰੇ ਦੀ ਤੋਂ ਰੇੜੀਆਂ ਲੈ ਚਬਨਾ
ਬਾਬੇ ਪਟਿਆਲੀਏ ਨੂੰ ਛੇੜ ਛੇੜ ਨਾਠਣਾ
ਖੁੰਡਾ ਚਕ ਕਹਿਣਾ ਉਹਨਾ ਦੇੱਡ ਦੂੰਗਾ ਖਲ੍ਨਾ,
ਆਉਂਦੀਆਂ ਨੇ ਚੇਤੇ ਉਸ ਬਾਬੇ ਦੀਆਂ ਗਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਜੈ ਕੌਰ ਲੱਸੀ ਵਿਚ ਮਖਣੀ ਦਾ ਪੇੜਾ ਦੇਣਾ
ਅਨੀ (Blind) ਤਾਈ ਚਰਨੋ ਨੇ ਤੋਰ ਤੋਂ ਪਛਾਣ ਲੈਣਾ
ਬਿਨਾ ਤੂੰ ਬੋਲਿਆਂ ਕਹਿਣਾ ਕਿਦਾਂ ਲੰਘ ਚਲਾਂ,
ਆਉਂਦੀਆਂ ਨੇ ਚੇਤੇ ਉਸ ਤਾਈ ਦੀਆਂ ਗਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਛੇੜ ਬਹਿਣਾ ਦਾਦੀ ਕੋ ਜਵਾਨੀ ਦੀ ਕਹਾਣੀ
ਸ਼ਰੀਕਾਂ ਵਾਲੀ ਬੋਲੀ ਓਹਨੇ ਚਾ ਨਾ ਸੁਨਾਣੀ
ਕਦੇ ਸੰਨ ਸੰਤਾਲੀ ਦੀਆਂ ਦੁਖਦਾਈ ਗਲਾਂ,
ਆਉਂਦੀਆਂ ਨੇ ਚੇਤੇ ਉਸ ਦਾਦੀ ਦੀਆਂ ਗਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਮੇਰਾ ਘਰ ਮੇਰਾ ਪਿੰਡ ਸੀ ਖੁਸ਼ੀਆਂ ਨਾ ਰੰਗਿਆ
ਕਿਸੇ "ਅਨਹੋਨੀ" ਉਹਨੁ ਐਸਾ ਆਣ ਡੰਗਿਆ
ਉਹਨਾ ਤੁਰ ਗਿਆਂ ਦਾ ਵਿਛੋੜਾ ਕਿਵੇਂ ਝਲਾਂ,
ਆਉਂਦੀਆਂ ਨੇ ਚੇਤੇ ਬਾਊ ਜੀ ਦੀਆਂ ਗਾਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਗਿਆਨ ਸਿੰਘ ਚਾਚੇ ਤੋਂ ਜਾ ਕੇ ਤਤਾ ਗੁੜ ਖਾਂਦੇ
ਬਾਲ ਦੀ ਚਕੀ ਤੋਂ ਅਸੀਂ ਆਟਾ ਸੀ ਪਿਸਾਂਦੇ
ਕੋਈ "ਚੋਉਦਰੀ", ਕੋਈ "ਦਿਲੀ ਵਾਲਾ " ਕਿਹੋ ਜਿਹੀਆਂ ਅਲਾਂ,
ਆਉਂਦੀਆਂ ਨੇ ਚੇਤੇ ਉਸ ਚਾਚੇ ਦੀਆਂ ਗਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਲੰਬੜਾਂ ਦੀ ਮਝ ਹੋਲੀ ਵਾਲੇ ਦਿਨ ਰੰਗਨੀ
ਨਚ ਨਚ ਸਾਰੇ ਪਿੰਡ ਵਿਚ ਲੋਹੜੀ ਮੰਗਨੀ
ਕਰਨੀ ਕਮਾਲ ਯਾਰੋ ਸ਼ਿੰਝ ਵਿਚ ਮਲਾਂ,
ਆਉਂਦੀਆਂ ਨੇ ਚੇਤੇ ਉਸ ਸ਼ਿੰਝ ਦੀਆਂ ਗਲਾਂ,
ਆਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ.
ਦੋੱਲਾ, ਭਿੰਦਾ, ਹੈਪੀ, ਕੈਲਾ ਜੁੰਡਲੀ ਪੁਰਾਣੀ
ਗੁਰਿੰਦਰ ਵੇ ਖਿੰਡ ਗਈ ਏ ਮਿਤਰਾਂ ਦੀ ਢਾਣੀ
ਵਸਦਾ ਰਹੇ "ਸੁਰਪੁਰ" ਦੋਆਵਾਂ ਇਹੋ ਘਲਾਂ,
ਆਉਂਦੀਆਂ ਨੇ ਚੇਤੇ ਉਨਾ ਯਾਰਾਂ ਦੀਆਂ ਗਲਾਂ,
ਉਂਦੀਆਂ ਨੇ ਚੇਤੇ ਜਦੋਂ ਪਿੰਡ ਦੀਆਂ ਗਲਾਂ