ਜਦ ਵੀ ਤੇਰੀ ਯਾਦ...
ਪਿਆਸ ਬਣ ਰੂਹ ਚ ਉੱਤਰੀ ਹੈ.....
ਮੈਂ ਪੀ ਗਿਆ ਹਾਂ...
ਮੇਰੇ ਸ਼ਹਿਰ ਦੀਆਂ ਸੜਕਾਂ ਦੀ ਧੁੱਪ ...
ਤੇ ਧੂੜ ਨੂੰ ਸਫਰ ਚ ਮਿਲਾ ਕੇ ...
ਘੁੰਮਦਾ ਰਹਿੰਦਾ ਹਾਂ ਬੇਵਜਹ ...
ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਤੱਕ...
ਜਾਂ ਜਾ ਬਹਿੰਦਾ ਹਾਂ ...
ਉਸ ਸ਼ਾਂਤ ਨਹਿਰ ਦੇ ਕੰਢੇ ...
ਤੇ ਤਦ ਤੱਕ ਘਰ ਨਹੀਂ ਪਰਤਦਾ ...
ਜਦ ਤੱਕ ਹਾਰ ਨਹੀਂ ਜਾਂਦੀ ...
ਮੇਰੀ ਉਦਾਸੀ ਮੇਰੀਆਂ ਜ਼ਿਮੇਵਾਰੀਆਂ ਤੋਂ ...
ਜ਼ਿੰਦਗੀ ਜਾਣੋਂ ਇੱਕ ਸਲੇਟ ਸੀ....
ਜਿਸ ਤੇ ਲਿਖਿਆ ਸੀ ਜਵਾਬ ਇੱਕ(੧) ..
ਤੂੰ ਜਮਾਂ ਮੈਂ ਦੇ ਸਵਾਲ ਦਾ ...
ਪਰ ਹੋਣੀ ਦੇਖ ਮੁਸਕੁਰਾਈ ਤੇ ਬੋਲੀ..
ਇਹ ਤਾਂ ਸਵਾਲ ਹੀ ਗਲਤ ਹੈ....
ਕਦੀ ਫੁੱਲ ਕੰਡਿਆਂ ਨਾਲ....
ਦੀਵੇ ਤੂਫਾਨਾਂ ਨਾਲ....
ਤੇ ਅੱਗ ਪਾਣੀਆਂ ਨਾਲ ਵੀ...
ਜਮਾਂ ਹੋਏ ਨੇ ਕਿਤੇ.....