Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
●•∙ਟੱਪੇ .●•∙ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 
●•∙ਟੱਪੇ .●•∙

-ਤੂੰ ਕਿਹੜਿਆਂ ਰੰਗਾਂ ਵਿੱਚ ਖੇਲ੍ਹੇਂ,
ਮੈਂ ਕੀ ਜਾਣਾ ਤੇਰੀ ਸਾਰ ਨੂੰ।


-ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇਂ ਤੀਰਥਾਂ 'ਤੇ।

-ਗੋਰਾ ਰੰਗ ਡੱਬੀਆਂ ਵਿੱਚ ਆਇਆ
ਕਾਲਿਆਂ ਨੂੰ ਖਬਰ ਕਰੋ|

-ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।


-ਜਿਹੜੇ ਕਹਿੰਦੇ ਸੀ ਮਰਾਂ ਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ।


-ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ,
ਪਾਣੀ ਨਾਲੋਂ ਪੈਗੇ ਪਤਲੇ।


-ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ।


-ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,
ਮੁੱਲ ਪੈਂਦੇ ਅਕਲਾਂ ਦੇ।


-ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ।


-ਉੱਚਾ ਹੋ ਗਿਆ ਅੰਬਰ ਦਾ ਰਾਜਾ,
ਰੋਹੀਆਂ 'ਚ ਹਾਅੜ ਬੋਲਿਆ।


-ਗਿੱਧਿਆਂ 'ਚ ਨੱਚਦੀ ਦਾ,
ਤੇਰਾ ਦੇਵੇ ਰੂਪ ਦੁਹਾਈਆਂ।


-ਨਿੰਮ ਦੇ ਸੰਦੂਖ ਵਾਲੀਏ,
ਕਿਹੜੇ ਪਿੰਡ ਮੁਕਲਾਵੇ ਜਾਣਾ।


-ਦੁੱਧ ਰਿੜਕੇ ਝਾਂਜਰਾਂ ਵਾਲੀ,
ਕੈਂਠੇ ਵਾਲਾ ਧਾਰ ਕੱਢਦਾ।


-ਚਰਖੇ ਦੀ ਘੂਕ ਸੁਣ ਕੇ,
ਜੋਗੀ ਉੱਤਰ ਪਹਾੜੋਂ ਆਇਆ।


-ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿਜੀਂ ਵੀਰਨਾ।


-ਕਾਲੀ ਡਾਂਗ ਮੇਰੇ ਵੀਰ ਦੀ,
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ।


-ਮੇਰਾ ਵੀਰ ਧਣੀਏ ਦਾ ਬੂਟਾ,
ਆਉਂਦੇ ਜਾਂਦੇ ਲੈਣ ਵਾਸ਼ਨਾ।


-ਮਾਂਵਾਂ ਨੂੰ ਪੁੱਤ ਐਂ ਮਿਲਦੇ,
ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ।


-ਪੁੱਤ ਵੀਰ ਦਾ ਭਤੀਜਾ ਮੇਰਾ,
ਭੂਆ ਕਹਿ ਕੇ ਮੱਥਾ ਟੇਕਦਾ।


-ਧਨ ਜੋਬਨ ਫੁੱਲਾਂ ਦੀਆਂ ਵਾੜੀਆਂ,
ਸਦਾ ਨਹੀਂ ਅਬਾਦ ਰਹਿਣੀਆਂ।


-ਤਿੰਨ ਰੰਗ ਨਹੀਉਂ ਲੱਭਣੇ,
ਹੁਸਨ, ਜੁਆਨੀ, ਮਾਪੇ।


-ਨਹੀਉਂ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।


-ਕਿਤੇ ਲਿੱਪਣੇ ਨਾ ਪੈਣ ਬਨੇਰੇ,
ਪੱਕਾ-ਘਰ ਟੋਲੀਂ ਬਾਬਲਾ।


-ਕਿਹੜੇ ਹੌਸਲੇ ਲੰਬਾ ਤੰਦ ਪਾਵਾਂ,
ਪੁੱਤ ਤੇਰਾ ਵੈਲੀ ਸੱਸੀਏ।


-ਕੱਟ ਦੇ ਫਰੰਗੀਆਂ ਨਾਮਾ,
ਇੱਕੋ ਪੁੱਤ ਮੇਰੀ ਸੱਸ ਦਾ।


-ਹਾੜ੍ਹੀ ਵਢੂੰਗੀ ਬਰੋਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ।


-ਚਿੱਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ,
ਰੱਬ ਨੇ ਬਣਾਈਆਂ ਜੋੜੀਆਂ।


-ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ,
ਤੂੰ ਤਾਂ ਮੇਰੀ ਕੂੜ ਦੀ ਮਾਂ ਏਂ।


-ਜੱਗ ਜੀਉਣ ਵੱਡੀਆਂ ਭਰਜਾਈਆਂ,
ਪਾਣੀ ਮੰਗਾਂ ਦੁੱਧ ਦੇਂਦੀਆਂ।


-ਮੁੰਡੇ ਮਰਗੇ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ।


-ਪਾਣੀ ਡੋਲ੍ਹਗੀ ਝਾਂਜਰਾਂ ਵਾਲੀ,
ਕੈਂਠੇ ਵਾਲਾ ਤਿਲ੍ਹਕ ਗਿਆ।

05 Nov 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice thread

tappey da thread pehla haiga ke nahi

u keep updating

thanx for sharing!!!!!!!!!!!

06 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

vda collection ikatha kita hai jee

06 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ

06 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice collections.... Preet g.... keep it up g..

06 Nov 2011

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

thnxx..all..of..ya...frndzZzZ..

09 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਹੀ ਮਿਹਨਤ ਨਾਲ ਕੀਤਾ ਉਪਰਾਲਾ ,,,,
ਵਧੀਆ ਕੋਲੇਕਸ਼ਨ ਸਾਂਝੀ ਕੀਤੀ ਹੈ ਜੀ ,,,
ਸ਼ੁਕਰੀਆ ਜੀ
,,ਜੀਓ ,,,

11 Nov 2011

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

meharbani ..gurminder g.. :)

20 Nov 2011

Deep :)
Deep
Posts: 120
Gender: Male
Joined: 18/Jan/2011
Location: Melbourne
View All Topics by Deep
View All Posts by Deep
 

bahot wadia preet :)

 

28 Nov 2011

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

thnxx..deep... :)

29 Nov 2011

Reply