Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਲਾਸ਼ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਤਲਾਸ਼

ਖ਼ਾਹਿਸ਼ਾਂ ਦੀ ਭਾਲ ਕਰ ਜਾਂ ਸੁਪਨਿਆਂ ਦੀ ਕਰ ਤਲਾਸ਼ ।
ਸਿੱਕਿਆਂ ਦੇ ਦੌਰ ਵਿਚ ਨਾ ਹਾਸਿਆਂ ਦੀ ਕਰ ਤਲਾਸ਼ ।

ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂ
ਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼ ।

ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈ
ਐ ਮਨਾਂ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼ ।

ਲੋਕਾਂ ਦੀ ਇਸ ਭੀੜ ਨੇ ਤਾਂ ਬਿਖਰ ਜਾਣੈ ਮੋੜ ਤੇ
ਮੰਜ਼ਲਾਂ ਮਾਣਨ ਲਈ ਤਾਂ ਰਾਹਬਰਾਂ ਦੀ ਕਰ ਤਲਾਸ਼ ।

ਰੰਗ ਹੋਵਣ, ਮਹਿਕ ਹੋਵੇ, ਜ਼ਿੰਦਗੀ ਦੀ ਹੋਵੇ ਬਾਤ
ਸੁੰਨ-ਮ-ਸੁੰਨੇ ਇਸ ਨਗਰ ਵਿਚ ਮਹਿਫ਼ਿਲਾਂ ਦੀ ਕਰ ਤਲਾਸ਼ ।

ਪੱਥਰਾਂ ਦੇ ਸ਼ਹਿਰ ਵਿਚ ਸੰਗਮਰਮਰੀ ਵਸਨੀਕ ਨੇ
ਏਥੇ ਨਾ ਤੂੰ 'ਮਾਨ' ਐਵੈਂ ਦਿਲਬਰਾਂ ਦੀ ਕਰ ਤਲਾਸ਼ ...ਹਰਦਮ ਸਿੰਘ

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc.....tfs.....

28 Dec 2012

Reply