Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਤੈਨੂ ਮਿਲਣੇ ਨੂੰ ਲੈਂਦੀ ਵੇ ਮੈ ਸਾਹ ਸੋਹਣਿਆਂ ਵੇ

ਵੇ  ਮੈਂ ਕਰਾਂ  ਤੈਨੂੰ ਪਿਆਰ

ਤੇਰਾ  ਲੈਣਾ  ਇਕਰਾਰ 

ਮੈ  ਤਾਂ  ਕਹਾਂ  ਸ਼ਰੇਆਮ 

ਤੂੰ ਵੀ ਕਹਿਦੇ ਇਕ ਵਾਰ 

ਤੇਰਾ  ਭੋਰਾ  ਵੀ  ਨਾ  ਕਰਾਂ  ਮੈ  ਵਸਾਹ  ਸੋਹਣਿਆਂ ਵੇ  

ਤੈਨੂੰ ਮਿਲਣੇ  ਨੂੰ  ਲੈਂਦੀ

ਤੈਨੂੰ ਮਿਲਣੇ  ਨੂੰ ਲੈਂਦੀ ਵੇ  ਮੈ  ਸਾਹ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ  

 

ਰਹਾਂ  ਕਰਦੀ   ਉਡੀਕਾਂ 

ਮਾਰਾਂ  ਕੰਧਾਂ  ਉਤੇ  ਲੀਕਾਂ 

ਤੈਨੂੰ ਭੁੱਲ  ਹੀ  ਨਾ  ਜਾਣ 

ਆਉਣ ਦੀਆਂ  ਵੇ  ਤਰੀਕਾਂ 

ਸੋਚ  ਮੇਰਾ  ਤਾਂ ਇਹ  ਨਿਕਲੇ  ਤਰਾਹ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ

ਤੈਨੂੰ ਮਿਲਣੇ  ਨੂੰ ਲੈਂਦੀ ਵੇ  ਮੈ  ਸਾਹ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ 

 

ਤੈਨੂੰ ਲੱਭਦੀ ਰਹੇ  ਅੱਖ

ਇਹਨੂੰ ਪਤਾ  ਚਾਹੇ  ਲੱਖ

ਤੂੰ  ਤਾ  ਬੈਠਾ  ਕਿਤੇ  ਦੂਰ 

ਮੈਥੋਂ  ਹੋ  ਕੇ  ਵੇ  ਵਖ 

ਤੇਰਾ ਮੇਰਾ ਹੋ ਜੇ ਕਿਤੇ ਇਕ ਰਾਹ 

ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ 

ਤੈਨੂੰ ਮਿਲਣੇ  ਨੂੰ ਲੈਂਦੀ ਵੇ  ਮੈ  ਸਾਹ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ 

 

ਜੋੜੇ  ਪਾਰਕਾਂ  ਦੇ  ਵਿੱਚ

ਬ਼ਹਕੇ  ਫੋਟੋਆਂ  ਰਹੇ  ਖਿੱਚ

ਤੇਰਾ  ਮੇਰਾ   ਵੀ  ਕੰਮ

ਇਦਾਂ  ਹੋਣਾ  ਕਦੇ  ਟਿੱਚ

ਵੇ  ਤੂੰ  ਸ਼ਾਮ  ਵਾਲੀ  ਪਹਿਲੀ  ਗੱਡੀ  ਆ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ 

ਤੈਨੂੰ ਮਿਲਣੇ  ਨੂੰ ਲੈਂਦੀ ਵੇ  ਮੈ  ਸਾਹ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ 

 

ਗੁਰਿੰਦਰਾ ਵੇ  ਕਿਹਦੀ  ਭਾਲ 

ਲੋਕੀ  ਪੁੱਛਦੇ ਸਵਾਲ 

ਮੈ  ਵੀ  ਕਰਦੀਂ  ਹਾਂ  ਗੱਲਾਂ 

ਬਹਿਕੇ ਤਾਰਿਆਂ ਦੇ ਨਾਲ 

ਤੈਨੂੰ ਵੇਖਣੇ  ਦਾ  ਰੱਬ ਜਿਨਾ  ਚਾਅ ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ 

ਤੈਨੂੰ ਮਿਲਣੇ  ਨੂੰ ਲੈਂਦੀ ਵੇ  ਮੈ  ਸਾਹ  ਸੋਹਣਿਆਂ ਵੇ

ਤੈਨੂੰ ਮਿਲਣੇ  ਨੂੰ  ਲੈਂਦੀ

 

Gurinder Surapuri

23 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bHUT vADIYA GURINDER VEER


THNX SHARING & KEEP WRITING

23 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਲਾਜਵਾਬ ਵੀਰ ਜੀGood Job

 

 

ਬਹੁਤ ਵਧੀਆ ਹਮੇਸ਼ਾਂ ਦੀ ਤਰਾਂ... ਲਿਖਦੇ ਰਹੋ ਤੇ ਸਾਝਿਆਂ ਕਰਦੇ ਰਹੋ..

23 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

bout vdia likhya a Gurinder ji.....

Thanx 4 sharing...

24 Sep 2010

Reply