ਤੜਪਅੜਿਆ ਕਿਤੇ ਨਜ਼ਰ ਨਾ ਆਵੇਂ।ਤੂੰ ਜਾ ਕਿੱਧਰੇ ਦੂਰ ਡੇਰੇ ਲਾਵੇਂ।ਪਿਆਸ ਮੇਰੀ ਤੂੰ ਮੇਰਾ ਸਾਗਰ,ਆਪੇ ਲਾਵੇ ਫਿਰ ਆਪ ਮਿਟਾਵੇਂ।ਰਸ ਭਰੇ ਬੋਲ ਘੋਲ ਕੰਨਾਂ ਵਿੱਚ,ਛੇੜ ਤਰੰਗ ਕਿੱਧਰ ਤੁਰ ਜਾਂਵੇਂ।ਬਿਖਮ ਮਾਰਗ ਸੰਗ ਛੱਡ ਦਿਤਾ,ਤੇਰੇ ਬਿਨ ਕੋਈ ਪਾਰ ਨਾ ਲਾਵੇ।ਤੂੰ ਹਰ ਪਾਸੇ ਅੰਦਰ ਵੀ ਵੱਸਦੋਂ,ਹੋਈ ਗ਼ਾਫ਼ਲ ਵਿੱਚ ਪ੍ਰੀਤ ਨਚਾਵੇਂ।ਸੱਭ ਕੁਝ ਤੂੰ ਹੀ ਮੈਂ ਤੇਰੇ ਕਰਕੇ,ਛੱਡ ਜਿੱਦ ਮਿਲ ਕਿਉਂ ਤੜਪਾਵੇਂ।
Thanks