Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚਾਰ ਕਵਿਤਾਵਾਂ - ਤਰਸੇਮ

ਘਰ
(1)
ਘਰ ‘ਚੋਂ ਸਵੇਰੇ
ਇੱਕ ਵਸਤੂ ਤਿਆਰ ਹੋ ਕੇ ਨਿਕਲਦੀ ਹੈ
ਦਫ਼ਤਰ ਜਾਂਦੀ
ਬਾਜ਼ਾਰ ਗਾਹ ਆਉਂਦੀ

ਘਰ ਵਿੱਚ ਦੂਸਰੀ
ਚੁੱਲ੍ਹਾ-ਚੌਕਾ ਕਰਦੀ
ਨਿੱਕੀਆਂ ਵਸਤੂਆਂ ਨੂੰ ਸੰਭਾਲਦੀ
ਟੁੱਟਦੀ-ਜੁੜਦੀ

ਰਾਤ ਨੂੰ ਪਹਿਲੀ ਵਸਤੂ ਘਰ ਆਉਂਦੀ
ਦੂਜੀ ਵਸਤੂ ਨਾਲ ਸੌਂ ਜਾਂਦੀ

ਬੁੱਢਾ ਹੋਇਆ ਘਰ
ਬੂਹੇ ‘ਤੇ ਖੜ੍ਹਾ
ਬੰਦਿਆਂ ਨੂੰ ਉਡੀਕਦਾ ਹੈ

 

(2)
ਪੈਂਤੀ ਸਾਲ ਦਾ ਮੁੜ੍ਹਕਾ
ਫੇਰ ਪੈਨਸ਼ਨ ਦੀ ਥਕਾਨ
ਉਮਰ ਦਾ ਕਣ-ਕਣ ਘਰ ‘ਚ ਰਮਿਆ
ਮਰੂ ‘ਚ ਬਰਸਾਤ ਵਾਂਗ

ਘਰ ਕਦੋਂ ਕਮਰਿਆਂ ‘ਚ ਵਟਿਆ
ਪਤਾ ਹੀ ਨਹੀਂ ਲੱਗਿਆ
ਕਮਰੇ ਸੰਭ ਗਏ
ਕਮਰਿਆਂ ‘ਚ ਟੀ.ਵੀ. ਨੱਚਦੇ
ਹਾਸੇ ਭੁੜਕਦੇ ਮੱਕੀ ਦੇ ਦਾਣਿਆਂ ਵਾਂਗ

ਕਮਰਿਆਂ ਤੋਂ ਬਾਹਰ ਬੈਠਾ ਘਰ
ਗੱਲਾਂ ਕਰਦਾ ਕੰਧਾਂ ਨਾਲ
ਆਪੇ ਨਾਲ
ਤਾਰਿਆਂ ਨਾਲ

ਘਰ ਨੂੰ ਹੁਕਮ ਨਹੀਂ
ਕਮਰਿਆਂ ‘ਚ ਜਾਣ ਦਾ

 

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

(3)
ਛੱਤ ਦੀ ਭਾਲ ‘ਚ
ਸਫ਼ਰ ਨੂੰ ਪੈਰੀਂ ਬੰਨ੍ਹਦਾ
ਕੰਧਾਂ ਚੁੱਕੀ ਫਿਰਦਾ ਹੈ ਮੋਢਿਆਂ ‘ਤੇ
ਪਰ ਘਰ ਨਹੀਂ ਮਿਲਦਾ
ਆਥਣੇ ਮਾਂ ਦੀ ਗੋਦੀ ‘ਚ
ਸਿਰ ਧਰ ਸੌਂ ਜਾਂਦਾ
ਮਾਂ ਹਰ ਲੈਂਦੀ ਸਾਰਾ ਥਕੇਵਾਂ

ਅਜਿਹਾ ਘਰ ਕਿੱਥੇ ਹੈ!

(4)
ਨੌਵਾਂ ਦਹਾਕਾ ਪਾਰ ਕਰ ਚੁੱਕਿਆ ਬੁੱਢਾ
ਘਰ ਦਾ ਕੁੰਡਾ ਖੜਕਾ ਰਿਹਾ ਹੈ
ਆਵਾਜ਼ ਦੇ ਰਿਹਾ ਹੈ

”ਅੰਦਰ ਤਾਂ ਹੈਗੇ ਪਰ ਬੋਲਦੇ ਹੀ ਨਹੀਂ”
ਝੀਥਾਂ ਥਾਣੀ ਦੇਖ
ਬੁੱਢਾ ਬੁੜਬੁੜਾ ਰਿਹਾ ਹੈ

”ਘਰ ਤਾਂ ਤੂੰ ਵੇਚ ਗਿਆ ਏਂ ਬਾਬਾ!”
ਗਲੀ ‘ਚ ਖੜ੍ਹੀਆਂ ਤੀਵੀਆਂ ਦਸਦੀਆਂ ਨੇ

ਘਰ ਵੇਚਿਆ ਹੈ, ਮੋਹ ਨਹੀਂ
ਇਹ ਘਰ ਨਹੀਂ
ਤੀਰਥ ਹੈ…

ਹੋ ਸਕਦੈ ਅੰਦਰਲਿਆਂ ਨੂੰ ਆਵਾਜ਼ ਨਾ ਸੁਣਦੀ ਹੋਵੇ
ਜਾਂ ਮੇਰੇ ਹੱਥਾਂ ‘ਚ ਤਾਕਤ ਨਾ ਰਹੀ ਹੋਵੇ
ਦਰਵਾਜ਼ਾ ਖੜਕਾਉਣ ਦੀ
ਬੁੱਢਾ ਸੋਚਾਂ ਦੀ ਤਾਣੀ ਬੁਣਦਾ ਹੈ

ਕਿਹੋ ਜਿਹੇ ਲੋਕ ਨੇ
”ਘਰਾਂ ਨੂੰ ਦਿਨੇ ਹੀ ਕੁੰਡਾ ਮਾਰ ਲੈਂਦੇ ਨੇ”

”ਮੈਂ ਫੇਰ ਆਵਾਂਗਾ”
ਜਿਵੇਂ ਬੁੱਢਾ ਘਰ ਨੂੰ
ਸਿੱਲ੍ਹੀਆਂ ਅੱਖਾਂ ਨਾਲ ਪਲੋਸਦਾ ਕਹਿ ਰਿਹਾ ਹੋਵੇ।

ਮੋਬਾਈਲ: 98159-76485

18 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very very nycc...thnx...bittu ji...for sharing....ਕੁਝ ਸੋਚਣ ਲਈ ਮਜਬੂਰ ਕਰਦੇ ਇਹ ਸ਼ਬਦ...{#emotions_dlg.noway}

18 Mar 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਕਾਬਿਲੇ ਤਾਰੀਫ਼! Clapping

19 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

19 Mar 2012

Reply