Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਹੀਦ-ਏ-ਆਜ਼ਮ ਦੀ ਤਸਵੀਰ ਵਾਰੇ ਜਾਣਕਾਰੀ ?

 

ਇਸ ਤਸਵੀਰ ਵਾਰੇ ਕਿਸੇ ਨੂੰ ਜਾਣਕਾਰੀ ਹੈ ਕਿ ਇਸ ਵਿੱਚ ਭਗਤ ਸਿੰਘ ਜੀ ਨਾਲ ਕੌਣ ਹੈ ?

19 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਇਸ ਤਸਵੀਰ ਵਿਚ ਭਗਤ ਸਿੰਘ ਨਾਲ ਜੋ ਸਖਸ਼ ਹਨ ਇਹ ਡੀ.ਐੱਸ.ਪੀ. ਪੁੰਨੂ ਹਨ | ਇਹਨਾ ਦਾ ਪੂਰਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ , ਜਲਦੀ ਹੀ ਦਸ ਦੇਵਾਂਗਾ |

20 Apr 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

CID Officer Gopal Singh Punnu.... Eh Bhagat Singh di pheli girftari vele di pic hai....shyd May 1927

20 Apr 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

20 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Bilkul Sahi...eh jaankari ithey share karan layi SHUKRIYA saariyan da...

kyonk kujh KATARHPANTHIYAN walon badi waar bhulekha pau parchaar keeta jaanda ae es picture de ware 'ch...

20 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਿੱਟੂ ਵੀਰ ਭਗਤ ਸਿੰਘ ਦੀ ਇਸ ਤਸਵੀਰ ਬਾਰੇ ਕਾਫੀ ਸਮਾਂ ਬਹਿਸ ਚਲਦੀ ਰਹੀ ਹੈ ਕਿ ਭਗਤ ਸਿੰਘ ਨਾਲ ਕੌਣ ਹੈ ? ਇੱਕ ਧਿਰ ਨੇ ਕਿਹਾ ਕਿ ਇਹ ਭਾਈ ਰਣਧੀਰ ਸਿੰਘ ਨੇ, ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਇਹ ਸੀ. ਆਈ. ਡੀ. ਇੰਨਸਪੈਕਟਰ ਗੋਪਾਲ ਸਿੰਘ ਪੰਨੂੰ  ਹਨ..। ਇਹ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦੀ ਪਤਨੀ ਸੁਰਜੀਤ ਕੌਰ ਦਾ ਦਾਦਾ ਹੈ । ਭਾਈ ਰਣਧੀਰ ਸਿੰਘ ਨੇ ਭਗਤ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਭਗਤ ਸਿੰਘ ਨੇ ਆਪਣੇ ਕੇਸ ਕਟਵਾ ਦਿੱਤੇ ਸਨ..।

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਭਗਤ ਸਿੰਘ ਦੀ ਫੋਟੋ ਵਾਲੇ ਬਾਪੂ ਜੀ

ਸ. ਭਗਤ ਸਿੰਘ ਨਾਲ ਲਾਹੌਰ ਦੀ ਰੇਲਵੇ ਸਟੇਸ਼ਨ ਪੁਲੀਸ ਚੌਂਕੀ ਵਿੱਚ ਬੈਠੇ ਸੀ.ਆਈ.ਡੀ. ਇੰਸਪੈਕਟਰ ਗੋਪਾਲ ਸਿੰਘ ਪੰਨੂੰ

 

ਮੰਜੀ ਉੱਤੇ ਬੈਠੇ ਸਰਦਾਰ ਭਗਤ ਸਿੰਘ ਦੀ ਫੋਟੋ ਤੋਂ ਸਾਰੇ ਜਾਣੂ ਹਨ। ਉਨ੍ਹਾਂ ਦੇ ਸਾਹਮਣੇ ਚਿੱਟੀ ਸਲਵਾਰ ਕਮੀਜ਼ ਪਹਿਨੀ ਬੈਠੇ ਗੋਪਾਲ ਸਿੰਘ ਪਨੂੰ ਮੇਰੇ ਦਾਦਾ ਜੀ ਸਨ। ਅਸੀਂ ਉਨ੍ਹਾਂ ਨੂੰ ਬਾਪੂ ਜੀ ਕਹਿੰਦੇ ਸਾਂ। ਇਹ ਤਸਵੀਰ ਲਾਹੌਰ ਦੇ ਅਨਾਰਕਲੀ ਥਾਣੇ ਨਾਲ ਸਬੰਧ ਰੱਖਦੀ ਹੈ ਜਿੱਥੇ ਬਾਪੂ ਜੀ ਉਨ੍ਹਾਂ ਦਿਨਾਂ ਵਿਚ ਸੀ.ਆਈ.ਡੀ. ਇੰਸਪੈਕਟਰ ਲੱਗੇ ਹੋਏ ਸਨ। ਭਗਤ ਸਿੰਘ 1926 ਵਾਲੇ ਦੁਸਹਿਰਾ ਬੰਬ ਕੇਸ ਦੇ ਸਬੰਧ ਵਿਚ ਗ੍ਰਿਫਤਾਰ ਕਰਕੇ 27 ਅਪਰੈਲ 1927 ਤੋਂ 4 ਜੂਨ1927 ਤਕ ਰੇਲਵੇ ਸਟੇਸ਼ਨ ਦੀ ਪੁਲੀਸ ਚੌਕੀ ਵਿਚ ਰੱਖਿਆ ਗਿਆ ਸੀ ਜਿੱਥੇ ਬਾਪੂ ਜੀ ਨੇ ਭਗਤ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਐਨ ਸੰਭਵ ਹੈ ਕਿ ਬਾਪੂ ਜੀ ਦੇ ਕਹੇ ‘ਤੇ ਇਹ ਤਸਵੀਰ ਕਥਿਤ ਦੋਸ਼ੀ ਦੀ ਅੱਗੇ ਤੋਂ ਪਛਾਣ ਰੱਖਣ ਲਈ ਖਿਚਵਾਈ ਗਈ ਹੋਵੇ। ਕਈ ਥਾਈਂ ਤਸਵੀਰ ਵਿਚ ਬਾਪੂ ਜੀ ਦੀ ਕੁਰਸੀ ਤੋਂ ਬਿਨਾਂ ਇਕ ਖਾਲੀ ਕੁਰਸੀ ਵੀ ਦਿਖਾਈ ਦਿੰਦੀ ਹੈ ਜਿਹੜੀ ਉਸ ਵਿਅਕਤੀ ਦੀ ਹੋਵੇਗੀ ਜਿਸ ਨੇ ਇਹ ਫੋਟੋ ਖਿੱਚੀ ਹੈ। ਭਗਤ ਸਿੰਘ ਦੀ ਇਹ ਤਸਵੀਰ ਅਤਿਅੰਤ ਕੁਦਰਤੀ ਹੈ। ਬਾਪੂ ਜੀ ਵੀ ਸੁਭਾਵਕ ਬੈਠੇ ਦਿਖਾਈ ਦਿੰਦੇ ਹਨ। ਅੱਜ ਦੇ ਦਿਨ ਭਗਤ ਸਿੰਘ ਦੀ ਇਸ ਤਸਵੀਰ ਦਾ ਕੋਈ ਮੁੱਲ ਨਹੀਂ ਕਿਉਂਕਿ ਏਸ ਉਮਰ ਵਾਲੀ ਉਸ ਦੀ ਕੋਈ ਤਸਵੀਰ ਹੋਰ ਕਿਧਰੇ ਨਹੀਂ ਮਿਲਦੀ। ਤਸਵੀਰ ਤੋਂ ਭਗਤ ਸਿੰਘ ਦਾ ਕੁਦਰਤੀ ਲਹਿਜਾ ਅਤੇ ਬੇਪ੍ਰਵਾਹੀ ਪ੍ਰਤੱਖ ਹੈ। ਇਸ ਤਸਵੀਰ ਦਾ ਉਸ ਕੇਸ ਨਾਲ ਕੋਈ ਸਬੰਧ ਨਹੀਂ ਜਿਸ ਵਿਚ ਇਸ ਤੋਂ ਕਈ ਸਾਲ ਪਿੱਛੋਂ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਪਾਰਲੀਮੈਂਟ ਵਿਚ ਸੁੱਟੇ ਬੰਬ ਕੇਸ ਨਾਲ ਵੀ ਨਹੀਂ ਜਿਹੜਾ ਉਸ ਨੇ ਦਿੱਲੀ ਜਾ ਕੇ ਸੁੱਟਿਆ ਸੀ। ਭਗਤ ਸਿੰਘ ਨੂੰ 1931 ਵਿਚ ਰਾਜਗੁਰੂ ਤੇ ਸੁਖਦੇਵ ਸਮੇਤ ਫਾਂਸੀ ਉੱਤੇ ਲਟਕਾਇਆ ਗਿਆ ਸੀ। ਬਾਪੂ ਜੀ 1936 ਵਿਚ ਸੇਵਾਮੁਕਤ ਹੋਏ ਸਨ। ਮੇਰੀ ਉਮਰ ਉਸ ਵੇਲੇ ਸੱਤ ਸਾਲਾਂ ਦੀ ਸੀ ਤੇ ਮੇਰੇ ਪਾਪਾ ਹਰਬੰਸ ਸਿੰਘ ਪਨੰੂ ਉਸ ਵੇਲੇ ਤਕ ਵਕਾਲਤ ਦੇ ਧੰਦੇ ਵਿਚ ਮਸ਼ਹੂਰ ਹੋ ਚੁੱਕੇ ਸਨ।

ਲੇਖਿਕਾ ਡਾ. ਸੁਰਜੀਤ ਕੌਰ ਸੰਧੂ ਆਪਣੇ ਪਤੀ ਗੁਲਜਾਰ ਸਿੰਘ ਸੰਧੂ ਨਾਲ

 

ਮੈਨੂੰ ਬਾਪੂ ਜੀ ਦੀ ਮੌਤ ਦਾ ਦ੍ਰਿਸ਼ ਵੀ ਚੰਗੀ ਤਰ੍ਹਾਂ ਯਾਦ ਹੈ। ਉਹ 1938 ਵਿਚ ਸਰਗਵਾਸ ਹੋਏ। ਮੈਂ ਉਦੋਂ 9 ਸਾਲ ਦੀ ਸਾਂ। ਉਨ੍ਹਾਂ ਦਿਨਾਂ ਵਿਚ ਬਾਪੂ ਜੀ ਅਤੇ ਉਨ੍ਹਾਂ ਦੇ ਦੋਨੋਂ ਬੇਟੇ (ਮੇਰੇ ਪਾਪਾ ਤੇ ਮੇਰੇ ਚਾਚਾ) ਆਪੋ-ਆਪਣੇ ਪਰਿਵਾਰਾਂ ਸਮੇਤ ਗਰਮੀਆ ਵਿਚ ਸ਼ਿਮਲਾ ਰਹਿਣ ਲਈ ਗਏ ਹੋਏ ਸਨ। ਮੈਂ ਰੋਜ਼ਮੇਰੀ ਸਕੂਲ ਅੰਮ੍ਰਿਤਸਰ ਦੇ ਹੋਸਟਲ ਵਿਚ ਰਹਿ ਕੇ ਪੜ੍ਹਦੀ ਸਾਂ। ਬਾਪੂ ਜੀ ਮੈਨੂੰ ਤੇ ਮੇਰੇ ਬੀਜੀ ਨੂੰ ਸਾਡੇ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਸ਼ਿਮਲੇ ਲਿਜਾਣ ਆਏ ਸਨ। ਹੋਇਆ ਇਹ ਕਿ ਉਨ੍ਹਾਂ ਨੂੰ ਕਿਸੇ ਕਾਰਨ ਖੂਨੀ ਮਰੋੜ ਲੱਗ ਗਏ ਜਿਸ ਦੇ ਕਾਰਨ ਉਹ ਇਕ ਹਫਤੇ ਦੀ ਬੀਮਾਰੀ ਪਿੱਛੋਂ ਪਿੰਡ ਹੀ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੀ ਮਿਰਤੂ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੇਵਲ ਮੈਂ ਤੇ ਮੇਰੇ ਬੀਜੀ ਤੇ ਜਾਂ ਫੇਰ ਮੇਰੀ ਵੱਡੀ ਭੂਆ ਹੀ ਹਾਜ਼ਰ ਸਨ। ਤਰਨ ਤਾਰਨ ਤੋਂ ਸ਼ਿਮਲਾ ਤਾਰ ਭੇਜਣ ਦੇ ਬਾਵਜੂਦ ਬਾਪੂ ਜੀ ਦੇ ਦੋਵੇਂ ਬੇਟੇ ਉਨ੍ਹਾਂ ਦੇ ਸਸਕਾਰ ਤਕ ਨਹੀਂ ਪਹੁੰਚ ਸਕੇ। ਸਾਨੂੰ ਜਵਾਬੀ ਤਾਰ ਰਹੀਂ ਦੱਸ ਦਿੱਤਾ ਕਿ ਉਡੀਕਣਾ ਠੀਕ ਨਹੀਂ। ਗਰਮੀਆਂ ਦੀ ਉਸ ਰੁੱਤੇ ਦੂਰ-ਦੁਰਾਡੇ ਪਿੰਡਾਂ ਵਿਚ ਲੋੜੀਂਦੀ ਬਰਫ ਦਾ ਪ੍ਰਬੰਧ ਕਰਨਾ ਅਸੰਭਵ ਸੀ।
ਉਨ੍ਹਾਂ ਦੀ ਮੌਤ ਦਾ ਮੇਰੇ ਉੱਤੇ ਏਨਾ ਅਸਰ ਹੋਇਆ ਕਿ ਲਗਾਤਾਰ ਰੋਣ ਕਾਰਨ ਮੈਨੂੰ ਤੇਜ਼ ਬੁਖਾਰ ਹੋ ਗਿਆ ਜਿਸਾ ਪਿੱਛੋਂ ਜਾ ਕੇ ਮਿਆਦੀ ਬੁਖਾਰ ਵਿਚ ਬਦਲ ਗਿਆ। ਘਰ ਵਾਲਿਆਂ ਨੇ ਪਿੰਡ ਵਾਲੇ ਹਕੀਮ ਦੇ ਮਸ਼ਵਰੇ ਉੱਤੇ ਮੈਨੂੰ ਇਕ ਸਾਲ ਲਈ ਸਕੂਲ ਨਹੀਂ ਜਾਣ ਦਿੱਤਾ ਜਿਸ ਨਾਲ ਮੇਰੀ ਪੜ੍ਹਾਈ ਦਾ ਇਕ ਸਾਲ ਮਾਰਿਆ ਗਿਆ।
 

27 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੁੰਦਰ ਸਿੰਘ ਮਜੀਠਾ ਬਾਪੂ ਜੀ ਦੀ ਭੂਆ ਦੇ ਪੁੱਤ ਸਨ। ਉਹ ਸੁਰਈਆ ਸ਼ੂਗਰ ਮਿੱਲ ਦੇ ਮਾਲਕ ਸਨ ਜਿਹੜੀ ਯੂ.ਪੀ. ਦੇ ਗੋਰਖਪੁਰ ਜ਼ਿਲ੍ਹੇ ਵਿਚ ਪੈਂਦੀ ਸੀ। ਮੇਰੇ ਪਾਪਾ ਤੇ ਚਾਚਾ ਉਸ ਮਿੱਲ ਦੇ ਕਾਨੂੰਨੀ ਸਲਾਹਕਾਰ ਅਤੇ ਸੁਰੱਖਿਆ ਅਫਸਰ ਸਨ। ਮੈਂ ਸਾਰੀ ਪੜ੍ਹਾਈ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਅੰਮ੍ਰਿਤਸਰ ਵਿਚ ਹੀ ਕੀਤੀ। ਡਾਕਟਰੀ ਦੀ ਪੜ੍ਹਾਈ ਦਾ ਮੇਰਾ ਆਖਰੀ ਸਾਲ ਸੀ ਜਦੋਂ ਪਾਪਾ ਜੀ ਸੁਰੱਈਆ ਵਿਖੇ ਸਵਰਗਵਾਸ ਹੋ ਗਏ। ਅਸੀਂ ਵੀ ਉਨ੍ਹਾਂ ਦੇ ਸਸਕਾਰ ਉੱਤੇ ਉਸੇ ਤਰ੍ਹਾਂ ਨਹੀਂ ਪਹੁੰਚ ਸਕੇ ਜਿਵੇਂ ਪਾਪਾ ਜੀ ਆਪਣੇ ਪਿਤਾ ਦੇ ਸਸਕਾਰ ਉੱਤੇ ਨਹੀਂ ਸਨ ਆ ਸਕੇ।
ਮੈਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਸੁਰੱਈਆ ਪਹੁੰਚੀ ਉੱਥੇ ਮੇਰੀ ਮੁਲਾਕਾਤ ਉਦੋਂ ਤਕ ਪ੍ਰਸਿੱਧ ਹੋ ਚੁੱਕੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਪਤੀ ਵਿਕਟਰ ਨਾਲ ਹੋਈ। ਉਹ ਖੁਦ ਡਾਕਟਰ ਸਨ ਅਤੇ ਖੰਡ ਮਿੱਲ ਵਾਲੇ ਹਸਪਤਾਲ ਦੇ ਮੁਖੀ ਸਨ। ਉਨ੍ਹਾਂ ਨੇ ਹੀ ਮੈਨੂੰ ਦੱਸਿਆ ਕਿ ਮੇਰੀ ਪੜ੍ਹਾਈ ਤੋਂ ਪਿੱਛੋਂ ਪਾਪਾ ਜੀ ਮੈਨੂੰ ਵੀ ਡਾ. ਵਿਕਟਰ ਦੀ ਨਿਗਰਾਨੀ ਹੇਠ ਉਸ ਹਸਪਤਾਲ ਵਿਚ ਲਗਾਉਣਾ ਚਾਹੁੰਦੇ ਸਨ। ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ।
ਮੈਨੂੰ ਇਹ ਗੱਲ ਵੀ ਕੱਲ੍ਹ ਵਾਂਗ ਚੇਤੇ ਹੈ ਕਿ ਜਦੋਂ ਸਾਡਾ ਸਾਰਾ ਪਰਿਵਾਰ ਗੋਰਖਪੁਰ ਛੱਡ ਕੇ ਨੌਸ਼ਹਿਰਾ ਪਨੂੰਆਂ ਆ ਗਿਆ ਤਾਂ ਪਾਪਾ ਜੀ ਦੇ ਨਿੱਜੀ ਸਾਮਾਨ ਵਿੱਚੋਂ ਕਈ ਨਿੱਜੀ ਚੀਜ਼ਾਂ ਦੇਖਣ ਨੂੰ ਮਿਲੀਆਂ। ਮੇਰੇ ਲਈ ਉਨ੍ਹਾਂ ਵਿਚ ਸਭ ਤੋਂ ਦਿਲਚਸਪੀ ਵਾਲੀ ਚੀਜ਼ ਚਾਵਲ ਦਾ ਇਕ ਦਾਣਾ ਸੀ ਜਿਸ ਉੱਤੇ ਬਾਪੂ ਜੀ ਗੋਪਾਲ ਸਿੰਘ ਪਨੂੰ ਦਾ ਪੂਰਾ ਨਾਮ ਉੱਕਰਿਆ ਹੋਇਆ ਸੀ। ਇਹ ਦਾਣਾ ਇਕ ਡੱਬੀ ਵਿਚ ਸੰਭਾਲ ਕੇ ਰੱਖਿਆ ਸੀ। ਇਸ ਦੇ ਨਾਲ ਹੀ ਇੱਕ ਵੱਡਦਰਸ਼ੀ ਸ਼ੀਸ਼ਾ ਵੀ ਸੀ ਜਿਸ ਦੀ ਸਹਾਇਤਾ ਨਾਲ ਦਾਣੇ ਉੱਤੇ ਲਿਖਿਆ  ਬਾਪੂ ਜੀ ਦਾ ਨਾਮ ਪੜ੍ਹਿਆ ਜਾ ਸਕਦਾ ਸੀ। ਜਿੱਥੋਂ ਤਕ ਭਗਤ ਸਿੰਘ ਦੀ ਮੰਜੀ ਵਾਲੀ ਤਸਵੀਰ ਦਾ ਸਬੰਧ ਹੈ ਉਹ ਪਾਪਾ ਜੀ ਦੇ ਜ਼ਰੂਰੀ ਕਾਗਜ਼ਾਂ, ਦਸਤਾਵੇਜ਼ਾਂ ਤੇ ਸਨਦਾਂ ਵਿਚ ਸੰਭਾਲ ਕੇ ਰੱਖੀ ਹੋਈ ਸੀ। ਅੱਜ ਜਦੋਂ ਇਹ ਫੋਟੋ ਇੰਨੀ ਚਰਚਾ ਵਿਚ ਹੈ ਤਾਂ ਮੈਨੂੰ ਆਪਣੀ ਬੇਵਕੂਫੀ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਏਨੀ ਵੱਡਮੁੱਲੀ ਤਸਵੀਰ ਦੀ ਮਹੱਤਤਾ ਤੋਂ ਅਨਜਾਣ ਸਾਂ। ਏਹ ਸੋਚ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਾਡੇ ਘਰ ਵਾਲਿਆਂ ਨੇ ਉਸ ਫੋਟੋ ਨੂੰ ਉਸ ਤਰ੍ਹਾਂ ਸੰਭਾਲ ਕੇ ਨਹੀਂ ਰੱਖਿਆ ਜਿਸ ਤਰ੍ਹਾਂ ਪਾਪਾ ਜੀ ਨੇ ਮਰਦੇ ਦਮ ਤਕ ਰੱਖ ਰੱਖੀ ਸੀ।
ਅੱਜ ਉਹ ਤਸਵੀਰ ਸਾਡੇ ਪਰਿਵਾਰ ਦੇ ਕਿਸੇ ਵੀ ਜੀਵਤ ਮੈਂਬਰ ਕੋਲ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਭਾਵੇਂ ਉਹ ਇੰਗਲੈਂਡ, ਅਮਰੀਕਾ ਜਾਂ ਯੂਰਪ ਰਹਿ ਰਿਹਾ ਹੈ ਇਸ ਗੱਲ ਤੋਂ ਜਾਣੂ ਹੈ ਕਿ ਤਸਵੀਰ ਵਿਚ ਸਲਵਾਰ ਕਮੀਜ਼ ਤੇ ਖੁੱਲ੍ਹੀ ਦਾੜ੍ਹੀ ਵਾਲਾ ਸਰਦਾਰ ਸੀ.ਆਈ.ਡੀ. ਇੰਸਪੈਕਟਰ ਗੋਪਾਲ ਸਿੰਘ ਪਨੂੰ ਹੈ ਜਿਸ ਨੂੰ ਅਸੀਂ ਬਾਪੂ ਜੀ ਕਹਿ ਕੇ ਹੀ ਚੇਤੇ ਕਰਦੇ ਹਾਂ।  ਹੁਣ ਏਸ ਤਸਵੀਰ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਮੈਨੂੰ, ਨਵੀਂ ਦਿੱਲੀ ਦੀ ਸੁਪਰੀਮ ਕੋਰਟ ਦੇ ਬਾਹਰ ਲੱਗੀ ਭਗਤ ਸਿੰਘ ਸ਼ਹੀਦ ਦੇ ਜੀਵਨ ਕਾਲ ਨੂੰ ਦਰਸਾਉਂਦੀ ਉਹ ਨੁਮਾਇਸ਼ ਚੇਤੇ ਆ ਜਾਂਦੀ ਹੈ ਜਿਸ ਵਿਚ ਸ਼ਹੀਦ ਦੇ ਸਕੂਲੀ ਦਿਨਾਂ ਦੀ ਵਰਦੀ ਵਾਲੀ ਇਕ ਕਮੀਜ਼ ਵੀ ਦੇਖਣ ਨੂੰ ਮਿਲਦੀ ਹੈ। ਨੁਮਾਇਸ਼ ਦੇ ਪ੍ਰਬੰਧਕਾਂ ਨੇ ਕੁੜਤੇ ਦਾ ਉਹ ਕਾਲਰ ਮਚਕੋੜ ਕੇ ਰੱਖਿਆ ਹੋਇਆ ਹੈ ਜਿਸ ਦੇ ਅੰਦਰਲੇ ਪਾਸੇ ਧੋਬੀ ਨੇ ਨਿਸ਼ਾਨੀ ਵਜੋਂ (ਬੀ.ਐਸ.) ਲਿਖਿਆ ਹੋਇਆ ਹੈ। ਨਿਸ਼ਚੇ ਹੀ ਸਾਡੇ ਵਾਲੀ ਫੋਟੋ ਦਾ ਮਹੱਤਵ ਨੁਮਾਇਸ਼ ਵਿਚ ਦਿਖਾਈਆਂ ਅਨੇਕਾਂ ਵਸਤਾਂ ਨਾਲੋਂ ਕਿਤੇ ਵੱਧ ਹੈ। ਏਨਾ ਜ਼ਿਆਦਾ ਕਿ ਅੱਜ ਕੋਈ ਵਿਅਕਤੀ ਇਸ ਨੂੰ ਥਾਣੇ ਦੀਆਂ ਫਾਈਲਾਂ ਵਿੱਚੋਂ ਚੁਰਾ ਕੇ ਤੇ ਆਪਣੇ ਨੇਫੇ ਵਿਚ ਛੁਪਾ ਕੇ ਬਾਹਰ ਲਿਆਉਣ ਦਾ ਦਾਅਵਾ ਕਰ ਰਿਹਾ ਹੈ ਤੇ ਕੋਈ ਏਸ ਤਰ੍ਹਾਂ ਦਾ ਕੋਈ ਹੋਰ ਢਕਵੰਜ ਰਚਾ ਕੇ। ਭਲਾ ਹੋਵੇ ਭਗਤ ਸਿੰਘ ਦੇ ਸਿੱਕੇਬੰਦ ਇਤਿਹਾਸਕਾਰ ਮਾਲਵਿੰਦਰਜੀਤ ਸਿੰਘ ਵੜੈਚ ਦਾ ਜਿਸ ਨੇ ਮੈਨੂੰ ‘ਕੌਮੀ ਲਹਿਰ’ ਰਸਾਲੇ ਦੇ ਮਾਰਚ 1972 ਅੰਕ ਦਾ ਉਹ ਪੰਨਾ ਦਿਖਾਇਆ ਜਿਸ ਵਿਚ ਤਸਵੀਰ ਥੱਲੇ ਸੱਚੋ-ਸੱਚ ਲਿਖਿਆ ਮਿਲਦਾ ਹੈ। ਇਹ ਤਸਵੀਰ ਆਜ਼ਾਦੀ ਤੋਂ ਪਿੱਛੋਂ ਕਿਸੇ ਹਮਦਰਦ ਪੁਲੀਸ ਅਫਸਰ ਰਾਹੀਂ ਪ੍ਰਾਪਤ ਹੋਈ। 1972 ਵਿਚ ਛਪੇ ਲੇਖ ਵਿਚ ਇਹ ਆਖਿਆ ਗਿਆ ਹੈ ਕਿ ਇਹ ਤਸਵੀਰ ਪੁਲੀਸ ਵਾਲਿਆਂ ਰਾਹੀਂ ਮਿਲੀ ਹੈ। ਸਾਡੇ ਪਰਿਵਾਰ ਕੋਲ ਬਾਪੂ ਜੀ ਦੇ ਸਮੇਂ ਦਾ ਅਰਦਲੀ ਇੰਦਰ ਸਿੰਘ ਹੀ ਘਰ ਦਾ ਕੰਮਕਾਜ ਦੇਖਦਾ ਸੀ। ਸੰਭਵ ਹੈ ਕਿ ਇਹ ਤਸਵੀਰ ਉਸ ਅਰਦਲੀ ਰਾਹੀਂ ਛਗਤ ਸਿੰਘ ਦੇ ਘਰ ਭੇਜੀ ਹੋਵੇ। ਭੇਜਣ ਵਾਲੇ ਮੇਰੇ ਪਾਪਾ ਜੀ ਹੋਣਗੇ ਜੋ ਕਾਂਗਰਸੀ ਸੋਚ ਰੱਖਦੇ ਸਨ, ਫੇਰ ਵੀ ਉਨ੍ਹਾਂ ਨੇ ਇਸ ਦੀ ਇਕ ਕਾਪੀ ਆਪਣੇ ਜ਼ਰੂਰੀ ਕਾਗਜ਼ਾਂ ਵਿਚ ਸੰਭਾਲ ਰੱਖੀ ਸੀ। ਇੰਦਰ ਸਿੰਘ ਪਾਪਾ ਜੀ ਦੇ ਅਕਾਲ ਚਲਾਣੇ ਦੇ ਪਿੱਛੋਂ ਵੀ ਸਾਡੇ ਘਰ ਹੀ ਰਿਹਾ ਅਤੇ ਉਸ ਦੀ ਮ੍ਰਿਤੂ ਸਾਡੇ ਘਰ ਹੀ ਹੋਈ।

 

ਡਾ. ਸੁਰਜੀਤ ਕੌਰ ਸੰਧੂ  ਸੰਪਰਕ:98157-78469

27 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

GREAT JOB

27 Apr 2012

Reply