Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਤਾਜ਼ਾ ਹਵਾ ਚਲੀ ਹੈ ਅਭੀ… :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੋਈ ਤਾਜ਼ਾ ਹਵਾ ਚਲੀ ਹੈ ਅਭੀ…

ਕੋਈ ਤਾਜ਼ਾ ਹਵਾ ਚਲੀ ਹੈ ਅਭੀ…

ਮੰਟੋ ਦੀਆਂ ਧੀਆਂ ਨੁਸਰਤ ਜਲਾਲ, ਨੁਜ਼ਹਤ ਅਰਸ਼ਦ ਅਤੇ ਨਿਗ਼ਹਤ ਪਟੇਲ

 

 

ਚਾਰ ਸਤੰਬਰ 2012 ਦੀ ਸੁਹਾਵਣੀ ਸਵੇਰ ਸੀ। ਇੱਕ ਦਿਨ ਪਹਿਲਾਂ ਅੰਮ੍ਰਿਤਸਰ ਤੇ ਲਾਹੌਰ ਵਿਖੇ ਦੂਰ-ਦੂਰ ਤੱਕ ਬਾਰਿਸ਼ ਹੋਈ ਸੀ। ਸਰਹੱਦ ਦੇ ਦੋਵੇਂ ਪਾਸੇ ਬਿਰਖ ਨਹਾ ਕੇ, ਆਪਣੇ ਚਿਹਰੇ ਸੰਵਾਰ ਕੇ ਸਵਾਗਤ ਲਈ ਖੜ੍ਹੇ ਸਨ। ਕਿਆਰੀਆਂ ਵਿੱਚ ਖਿੜੇ ਹੱਸਦੇ ਫੁੱਲ ਕਤਾਰਾਂ ਸਜਾਈ ਹੱਥ ਜੋੜ ਕੇ ਖੜ੍ਹੇ ਸਨ। ਪੌਣ ਰੁਮਕ ਰਹੀ ਸੀ। ਸਰਹੱਦ ਦੇ ਚੜਦੇ ਪਾਸਿਉਂ ਜਗਜੀਤ ਸਿੰਘ ਅਤੇ ਲਹਿੰਦੇ ਪਾਸਿਉਂ ਗੁਲਾਮ ਅਲੀ ਦੀ ਆਵਾਜ਼ ਆਉਂਦੀ ਜਾਪਦੀ ਸੀ: ‘ਦਿਲ ਮੇਂ ਏਕ ਲਹਿਰ ਸੀ ਉਠੀ ਹੈ ਅਭੀ, ਕੋਈ ਤਾਜ਼ਾ ਹਵਾ ਚਲੀ ਹੈ ਅਭੀ।’ ਚੜ੍ਹਦੇ ਦੀ ਹਵਾ ਲਹਿੰਦੇ ਦੀ ਹਵਾ ਨੂੰ ਗਲਵਕੜੀ ਪਾ ਰਹੀ ਸੀ।
ਪ੍ਰਸਿੱਧ ਅਫ਼ਸਾਨਾ-ਨਿਗਾਰ ਸਆਦਤ ਹਸਨ ਮੰਟੋ ਦੀਆਂ ਤਿੰਨੇ ਬੇਟੀਆਂ ਕੁੱਲ ਪੰਦਰਾਂ ਕਵੀਆਂ, ਪ੍ਰੋਫ਼ੈਸਰਾਂ ਅਤੇ ਦਾਨਸ਼ਵਰਾਂ ਦਾ ਕਾਫ਼ਲਾ ਲੈ ਕੇ ਵਾਹਗਾ-ਅਟਾਰੀ ਸਰਹੱਦ ਉੱਤੇ ਪਹੁੰਚੀਆਂ ਸਨ। ਭਾਰਤ-ਪਾਕਿਸਤਾਨ ਦੀ ਆਜ਼ਾਦੀ ਤੋਂ 65 ਸਾਲ ਬਾਅਦ ਉਹ ਪਹਿਲੀ ਵਾਰ ਆਪਣੇ ਪਿਤਾ ਮੰਟੋ ਦੀ ਜਨਮ ਸ਼ਤਾਬਦੀ ਸਮੇਂ ਉਸ ਦੀ ਜਨਮ ਭੂਮੀ ਪਹੁੰਚ ਰਹੀਆਂ ਸਨ। ਤਿੰਨੇ ਧੀਆਂ ਆਪਣੇ ਅੱਬਾ ਦੇ ਜਨਮ ਸਥਾਨ ਪਿੰਡ ਪਪੜੌਦੀ (ਨੇੜੇ ਸਮਰਾਲਾ) ਦੀ ਜ਼ਿਆਰਤ ਦੀ ਤਾਂਘ ਵਿੱਚ ਆਪਣੀ ਉਮਰ ਦੇ ਛੇ ਦਹਾਕੇ ਬਿਤਾ ਚੁੱਕੀਆਂ ਸਨ। ਲੇਖਕ ਮੰਚ ਸਮਰਾਲਾ ਅਤੇ ਆਲਮੀ ਉਰਦੂ ਅਕਾਦਮੀ ਦਿੱਲੀ ਦੀਆਂ ਕੋਸ਼ਿਸ਼ਾਂ ਸਦਕਾ ਉਹ ਆਪਣੇ ਪਿਤਾ ਦੀ ਜਨਮ ਧਰਤੀ ਪਹੁੰਚ ਸਕੀਆਂ। 11 ਤੇ 13 ਮਈ 2012 ਨੂੰ ਪਪੜੌਦੀ ਤੇ ਸਮਰਾਲਾ ਵਿਖੇ ਦੋ ਵੱਡੇ ਸਮਾਗਮਾਂ ਵਿੱਚ ਦੋ ਦੇਸ਼ਾਂ ਦੀਆਂ ਤਿੰਨ ਧੀਆਂ ਦੀ ਆਮਦ ਦੀ ਉਡੀਕ ਸੀ ਪਰ ਵੀਜ਼ਾ ਨਾ ਮਿਲਣ ਕਰਕੇ ਉਹ ਚੜ੍ਹਦੇ ਪੰਜਾਬ ਨਾ ਪਹੁੰਚ ਸਕੀਆਂ। 4 ਸਤੰਬਰ ਸਵੇਰੇ ਕਰੀਬ ਗਿਆਰਾਂ ਵਜੇ ਲਾਹੌਰ ਤੋਂ ਮੰਟੋ ਦੀਆਂ ਤਿੰਨੇ ਬੇਟੀਆਂ, ਆਪਣੇ ਸਾਹਿਤਕਾਰ ਸਾਥੀਆਂ ਨਾਲ ਪਾਕਿਸਤਾਨ ਤੇ ਭਾਰਤ ਵਿਚਾਲੇ ਨੋ ਮੈਨਜ਼ ਲੈਂਡ (ਕਿਸੇ ਦੀ ਵੀ ਮਾਲਕੀ ਵਾਲੀ ਧਰਤੀ ਨਹੀਂ) ਵਿਖੇ ਪਹੁੰਚ ਚੁੱਕੀਆਂ ਸਨ। ਲੇਖਕ ਮੰਚ ਸਮਰਾਲਾ ਵੱਲੋਂ ਪੰਜ ਲੇਖਕਾਂ ਦਾ ਮੰਡਲ ਅਟਾਰੀ-ਵਾਹਗਾ ਸਰਹੱਦ ਉੱਤੇ ਤਿੰਨਾਂ ਬੇਟੀਆਂ ਦੇ ਸਵਾਗਤ ਲਈ ਹਾਜ਼ਰ ਸੀ। ਦਲਜੀਤ ਸਿੰਘ ਸ਼ਾਹੀ, ਰਾਜਵਿੰਦਰ ਸਮਰਾਲਾ, ਪ੍ਰੋ. ਪਰਮਿੰਦਰ ਸਿੰਘ ਬੈਨੀਪਾਲ, ਗੁਰਮੇਲ ਸਿੰਘ ਪਪੜੌਦੀ ਅਤੇ ਗੁਰਦੀਪ ਸਿੰਘ ਕੁਲੇਵਾਲ ਨੇ ਬੇਟੀਆਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਬੀ.ਐੱਸ.ਐੱਫ. ਦੇ ਪ੍ਰਬੰਧ ਹੇਠ ਨੋ ਮੈਨਜ਼ ਲੈਂਡ ਵਿਖੇ ਪਾਕਿਸਤਾਨੀ ਵਫ਼ਦ ਦਾ ਸਵਾਗਤ ਸਮਾਰੋਹ ਹੋ ਰਿਹਾ ਸੀ। ਸਆਦਤ ਹਸਨ ਮੰਟੋ ਦੀ ਸਭ ਤੋਂ ਵੱਡੀ ਧੀ ਨਿਰਾਹਤ ਪਟੇਲ ਆਪਣੇ ਵਿਚਾਰ ਪੇਸ਼ ਕਰ ਰਹੀ ਸੀ: ਇੱਕੋ ਇਤਿਹਾਸ, ਇੱਕੋ ਸੱਭਿਆਚਾਰ ਦੇ ਦੋ ਪਾਸਿਆਂ ਦੇ ਲੋਕ ਹੁਣ ਸਰਹੱਦੀ ਲਕੀਰ ਤਾਂ ਨਹੀਂ ਮਿਟਾ ਸਕਦੇ ਪਰ ਆਪਸ ਵਿੱਚ ਪਿਆਰ-ਮੁਹੱਬਤ, ਸਹਿਚਾਰ ਤਾਂ ਵਧਾ ਹੀ ਸਕਦੇ ਹਨ। ਨੋ ਮੈਨਜ਼ ਲੈਂਡ ਤੋਂ ਦੂਰ ਪਰਿਉਂ ਟੋਭਾ ਟੇਕ ਸਿੰਘ ਦੇ ਬਿਸ਼ਨ ਸਿੰਘ ਦੀ ਦਰਦ ਭਰੀ, ਪੀੜਾਂ ਵਿੰਨ੍ਹੀ ਆਵਾਜ਼ ਆ ਰਹੀ ਸੀ¸ ਮੇਰਾ ਪਿੰਡ ਟੋਭਾ ਟੇਕ ਸਿੰਘ ਕਿੱਥੇ ਹੈ। ਮੰਟੋ ਦੀ ਵਿਚਲੀ ਬੇਟੀ ਨਜ਼ਹਤ ਅਰਸ਼ਦ ਜਿਵੇਂ ਕਹਿ ਰਹੀ ਹੋਵੇ: ਮੇਰੇ ਅੱਬਾ ਦੀ ਜਨਮ ਭੂਮੀ ਪਪੜੌਦੀ ਸਮਰਾਲਾ ਕਿੱਥੇ ਕੁ ਹੈ? ਪਿਛਲੇ 65 ਸਾਲਾਂ ਤੋਂ ਸਰਹੱਦ ਦੇ ਦੋਵੇਂ ਪਾਸੇ, ਸਿਰਾਜੁਦੀਨ ਦੀ ਆਵਾਜ਼ ਭਟਕ ਰਹੀ ਸੀ: ਸਕੀਨਾ,  ਸਕੀਨਾ। ਮੇਰੀ ਇਕਲੌਤੀ ਬੇਟੀ ਸਕੀਨਾ ਕਿੱਥੇ ਹੈ? ਤਿੰਨਾਂ ਬੇਟੀਆਂ ਤੇ ਪ੍ਰਾਹੁਣਿਆਂ ਨੂੰ ਭਾਰਤ ਦੀ ਧਰਤੀ ਉੱਤੇ ਪੈਰ ਰੱਖਣ ਲਈ ਕਿਹਾ ਗਿਆ: ਗੇਟ ਖੋਲ੍ਹ ਦਿਓ। ਵਾਰ-ਵਾਰ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਆ ਰਹੀ ਬੇਸਹਾਰਾ ਸਕੀਨਾ ਨੂੰ ਲੱਗਾ ਜਿਵੇਂ ਕੋਈ ਹੋਰ ਬਦਮਾਸ਼ ਕਹਿ ਰਿਹਾ ਹੋਵੇ: ‘ਖੋਲ੍ਹ ਦੋ’।
ਮੰਟੋ ਦੀਆਂ ਤਿੰਨਾਂ ਬੇਟੀਆਂ ਨਿਰਾਹਤ ਪਟੇਲ, ਨਜ਼ਹਤ ਅਰਸ਼ਦ ਅਤੇ ਨੁਸਰਤ ਜਲਾਲ ਦੀ  ਅਗਵਾਈ ਵਿੱਚ ਲਹਿੰਦੇ ਪੰਜਾਬ ਦਾ ਮੰਡਲ ਅਟਾਰੀ ਬਾਰਡਰ ਪਾਰ ਕਰ ਰਿਹਾ ਸੀ। ਲਹਿੰਦੇ ਪੰਜਾਬ ਵੱਲੋਂ ਚਿੱਟੇ-ਕਾਲੇ ਬੱਦਲਾਂ ਦੀ ਘਟਾ ਅੱਗੇ ਵਧ ਰਹੀ ਸੀ। ਬੱਦਲਾਂ ਵਿੱਚ ਤਾਰੀਆਂ ਲਾਉਂਦੀ ਕੂੰਜਾਂ ਦੀ ਡਾਰ ਸਰਹੱਦ ਪਾਰ ਕਰ ਗਈ ਸੀ। ਕੋਈ ਨਹੀਂ ਰੋਕ ਸਕਿਆ ਬੱਦਲਾਂ ਨੂੰ, ਹਵਾ ਨੂੰ, ਕੂੰਜਾਂ ਨੂੰ। ਕਾਸ਼! ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹ ਜਾਣ। ਬੰਦਸ਼ਾਂ ਮੁੱਕ ਜਾਣ। ਮੇਲ-ਮਿਲਾਪ ਆਸਾਨ ਹੋ ਜਾਵੇ। ਨਫ਼ਰਤ ਘਟੇ। ਪਿਆਰ ਵਧੇ। ਲਾਹੌਰ ਵਾਲੇ ਪਾਸਿਉਂ ਪਿੰਡ ਹਰਬੰਸਪੁਰੇ ਤੋਂ ਕੋਈ ਹੀਰ ਗਾ ਰਿਹਾ ਸੀ। ਅੰਮ੍ਰਿਤਸਰ ਵਾਲੇ ਪਾਸਿਉਂ ਘਰਿੰਡਾ ਪਿੰਡ ਤੋਂ ਕੋਈ ਮਿਰਜ਼ਾ ਗਾ ਰਿਹਾ ਸੀ। ਬੋਲੀ ਇੱਕ ਸੀ। ਆਵਾਜ਼ ਇੱਕ ਸੀ। ਪਾਕਿਸਤਾਨ ਤੋਂ ਆਏ ਮੰਡਲ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਮੱਥਾ ਟੇਕਿਆ। ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਹੀ। ਸਾਈਂ ਮੀਆਂ ਮੀਰ ਨੂੰ ਯਾਦ ਕੀਤਾ।
ਪੰਜ ਸਤੰਬਰ ਨੂੰ ਦਿਨੇਂ ਬਾਰਾਂ ਵਜੇ ਤਿੰਨ ਬੇਟੀਆਂ ਦਾ ਕਾਰਵਾਂ ਸਮਰਾਲਾ ਦੇ ਬੱਬਰ ਅਕਾਲੀ ਸ਼ਹੀਦ ਸੰਤਾ ਸਿੰਘ ਆਈ.ਟੀ.ਆਈ. ਪਹੁੰਚਿਆ। ਸਮਰਾਲਾ ਦੇ ਸਕੂਲੀ ਵਿਦਿਆਰਥੀਆਂ ਨੇ ਭੰਗੜੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਲਾਕੇ ਦੀਆਂ ਨਾਮਵਰ ਹਸਤੀਆਂ ਨੇ ਬੇਟੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ।  ਇੱਕ ਭਰਵੇਂ ਜਲੂਸ ਦੀ ਸ਼ਕਲ ਵਿੱਚ ਇੱਕ ਵੱਡਾ ਕਾਫਲਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਗੁਜ਼ਰਿਆ। ਖੁੱਲ੍ਹੀ ਜੀਪ ਵਿੱਚ ਮੰਟੋ ਦੀਆਂ ਤਿੰਨੇ ਬੇਟੀਆਂ ਤੇ ਨਾਲ ਦਲਜੀਤ ਸ਼ਾਹੀ ਤੇ ਰਾਜਵਿੰਦਰ ਖੜ੍ਹੇ ਸਨ। ਠੰਢੇ ਪਾਣੀ ਦੀਆਂ ਬੋਤਲਾਂ ਅਤੇ ਲੱਡੂ ਵੰਡੇ ਗਏ।

16 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅੱਗੇ-ਅੱਗੇ ਭੰਗੜਾ ਪਾਉਂਦੇ ਜਵਾਨਾਂ ਦੀ ਟੋਲੀ ਦੀ ਅਗਵਾਈ ਵਿੱਚ ਇਹ ਵੱਡਾ ਜਲੂਸ ਚਾਵਾ ਰੋਡ ਰਾਹੀਂ ਹੁੰਦਾ ਹੋਇਆ ਸ਼ਮਸਪੁਰ ਨੇੜੇ ਪਿੰਡ ਪਪੜੌਦੀ ਵੱਲ ਮੁੜਿਆ। ਇਸ ਸੜਕ ਦੇ ਸ਼ੁਰੂ ਵਿੱਚ ਮੰਟੋ ਯਾਦਗਾਰੀ ਗੇਟ ਦਾ ਨੀਂਹ ਪੱਥਰ ਮੰਟੋ ਦੀਆਂ ਧੀਆਂ ਨੇ ਰੱਖਿਆ। ਪਿੰਡ ਵਾਲਿਆਂ ਵੱਲੋਂ ਕੀਤੇ ਪ੍ਰਬੰਧ ਅਨੁਸਾਰ ਅੱਗੇ-ਅੱਗੇ ਬੈਂਡ ਵਾਜਾ ਵੱਜ ਰਿਹਾ ਸੀ। ਜਲੂਸ ਪਿੰਡ ਪਪੜੌਦੀ ਨੇੜੇ ਪਹੁੰਚਿਆ। ‘ਹਿੰਦ ਪਾਕਿ ਦੋਸਤੀ ਜ਼ਿੰਦਾਬਾਦ’, ‘ਮੰਟੋ ਅਮਰ ਰਹੇ’ ਦੇ ਨਾਅਰੇ ਲੱਗ ਰਹੇ ਸਨ। ਪਟਾਕੇ ਚਲਾਏ ਜਾ ਰਹੇ ਸਨ। ਹਵਾ ਵਿੱਚ ਗੁਬਾਰੇ ਉਡਾਏ ਜਾ ਰਹੇ ਹਨ। ਪਪੜੌਦੀ ਪਿੰਡ ਦੇ ਚੁਰਾਹੇ ਵਿੱਚ ਪਿੰਡ ਦੀਆਂ ਔਰਤਾਂ ਭਾਰੀ ਗਿਣਤੀ ਵਿੱਚ ਜਮ੍ਹਾਂ ਸਨ। ਪਹਿਲੀ ਵਾਰ ਆਈਆਂ ਆਪਣੀਆਂ ਬੇਟੀਆਂ, ਭੈਣਾਂ ਦੇ ਸਵਾਗਤ ਲਈ ਹਾਜ਼ਰ ਸਨ। ਪਿੰਡ ਦੀ ਸਰਪੰਚ ਸਰਬਜੀਤ ਕੌਰ ਨੇ ਮੰਟੋ ਦੀਆਂ ਤਿੰਨਾਂ ਬੇਟੀਆਂ ਨੂੰ ਗਲੇ ਲਾ ਕੇ, ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪਹਿਲੀ ਵਾਰ ਪਪੜੌਦੀ ਆਏ ਮੰਟੋ ਦੇ ਭਾਵ ਪਿੰਡ ਦੇ ਪ੍ਰਾਹੁਣੇ ਅਰਸ਼ਦ ਫ਼ਾਰੂਕ ਦਾ ਸ਼ਗਨਾਂ ਨਾਲ ਸਵਾਗਤ ਕੀਤਾ ਗਿਆ।
ਬੇਟੀਆਂ ਨੇ ਆਪਣੇ ਪਿਤਾ ਦੇ ਜਨਮ ਘਰ ਦੀ ਮਿੱਟੀ ਨੂੰ ਮੱਥੇ ਲਾਇਆ। ਇੱਕ ਸਦੀ ਪਹਿਲਾਂ 11 ਮਈ 1912 ਨੂੰ ਮੰਟੋ ਇਸੇ ਘਰ ਵਿੱਚ ਪੈਦਾ ਹੋਇਆ ਸੀ। ਸਰਕਾਰੀ ਪ੍ਰਾਇਮਰੀ ਸਕੂਲ ਪਪੜੌਦੀ ਵਿੱਚ ਇੱਕ ਵੱਡੇ ਸਮਾਗਮ ਦਾ ਪ੍ਰਬੰਧ ਸੀ। ਪਪੜੌਦੀ ਪਿੰਡ ਦੀ ਕਰੀਬ ਸਾਰੀ ਵਸੋਂ ਸਕੂਲ ਵਿੱਚ ਹਾਜ਼ਰ ਸੀ। ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪਾਕਿਸਤਾਨ ਤੋਂ ਆਈਆਂ ਆਪਣੀਆਂ ਤਿੰਨਾਂ ਬੇਟੀਆਂ ਨੂੰ ਸ਼ਾਲਾਂ ਤੇ ਲੋਈਆਂ ਨਾਲ ਲੱਦ ਦਿੱਤਾ ਗਿਆ। ਪੰਜਾਬੀ ਲਿਬਾਸ ਵਿੱਚ ਧੀਆਂ ਕਹਿ ਰਹੀਆਂ ਸਨ ਕਿ ਇੰਨਾ ਸ਼ਾਨਦਾਰ ਸਵਾਗਤ ਤਾਂ ਸ਼ਾਇਦ ਸੰਸਾਰ ਵਿੱਚ ਕਿਸੇ ਦਾ ਨਹੀਂ ਹੋਇਆ ਹੋਣਾ।  ਅਜਿਹਾ ਮਾਣ-ਸਨਮਾਨ ਤਾਂ ਪਾਕਿਸਤਾਨ ਦੀ ਧਰਤੀ ’ਤੇ ਵੀ ਨਹੀਂ ਮਿਲਿਆ ਜਿੱਥੇ ਉਨ੍ਹਾਂ ਦਾ ਪਿਤਾ ਸੰਤਾਲੀ ਦੀ ਵੰਡ ਵੇਲੇ ਪਰਿਵਾਰ ਸਮੇਤ ਚਲਾ ਗਿਆ ਸੀ।  ਵਾਹਗਾ-ਅਟਾਰੀ ਦੀ ਕੰਡਿਆਲੀ ਤਾਰ ਪਾਰ ਕਰਕੇ ਆਈਆਂ ਮੰਟੋ ਦੀਆਂ ਧੀਆਂ ਨੂੰ ਲਹਿੰਦਾ ਤੇ ਚੜ੍ਹਦਾ ਪੰਜਾਬ ਮੁੜ ਇਕੱਠਾ ਹੋਇਆ ਮਹਿਸੂਸ ਹੋ ਰਿਹਾ ਸੀ। ‘ਕਾਸ਼! ਸਾਡਾ ਅੱਬਾ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਾਹਗਾ ਪਾਰ ਨਾ ਗਿਆ ਹੁੰਦਾ!’ ਪਪੜੌਦੀ ਨੂੰ ਅਲਵਿਦਾ ਕਹਿਣ ਵੇਲੇ ਉਹ ਸ਼ਾਇਦ ਇੰਜ ਸੋਚ ਰਹੀਆਂ ਹੋਣਗੀਆਂ।

 

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਮੋਬਾਈਲ: 94638-08697

16 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Tfs......bittu ji......

17 Sep 2012

Reply