Punjabi Poetry
 View Forum
 Create New Topic
  Home > Communities > Punjabi Poetry > Forum > messages
Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
..................ਤੇ ਜੋਗੀ ਚੱਲੇ

-ਵਿਜੇ ਵਿਵੇਕ

 

 

 

ਆਹ ਚੁੱਕ ਆਪਣੇ ਤਾਂਘ ਤਸਵੁਰ ਰੋਣਾ ਕਿਹੜੀ ਗੱਲੇ
ਉਮਰਾ ਦੀ ਮੈਲੀ ਚਾਦਰ ਵਿਚ ਬੰਨ੍ਹ ਇਕਲਾਪਾ ਪੱਲੇ


..............ਤੇ ਜੋਗੀ ਚੱਲੇ

 

ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ
ਸਾਂਭ ਮਿਲਣ ਲਈ ਮਿਥੀਆਂ ਥਾਵਾਂ
ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ
ਆਹ ਚੁੱਕ ਦੁਨੀਆ ਦਾ ਸਿਰਨਾਵਾਂ
ਆਹ ਚੁੱਕ ਸ਼ੁਹਰਤ ,ਆਹ ਚੁੱਕ ਰੁਤਬਾ ,ਆਹ ਚੁੱਕ ਬੱਲੇ-ਬੱਲੇ
................................................ਤੇ ਜੋਗੀ ਚੱਲੇ


ਨਾਮ ਤੇਰੇ ਦਾ ਪਹਿਲਾ ਅੱਖਰ
ਡੁਲ੍ਹਦੀ ਅੱਖ ਦਾ ਖਾਰਾ ਅੱਥਰ
ਆਹ ਚੁੱਕ ਦੁੱਖ ਦਾ ਭਾਰਾ ਪੱਥਰ
ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ
ਆਹ ਚੁੱਕ ਤੜਪਣ,ਆਹ ਚੁੱਕ ਭਟਕਣ ,ਆਹ ਚੁੱਕ ਦਰਦ ਅਵੱਲੇ
.............................................ਤੇ ਜੋਗੀ ਚੱਲੇ


ਆਹ ਚੁੱਕ ਆਪਣਾ ਮਾਲ ਖ਼ਜ਼ਾਨਾ
ਆਹ ਲੈ ਫੜ ਬਣਦਾ ਇਵਜ਼ਾਨਾ
ਆਹ ਚੁੱਕ ਫ਼ਤਵਾ ਤੇ ਜੁਰਮਾਨਾ
ਢੂੰਡਣ ਦਾ ਨਾ ਕਰੀਂ ਬਹਾਨਾ
ਖਬਰੇ ਕਿਹੜੇ ਕੂਟੀਂ,ਖਬਰੇ ਕਵਣ ਦਿਸ਼ਾਵਾਂ ਵੱਲੇ
...............................................ਤੇ ਜੋਗੀ ਚੱਲੇ


ਆਹ ਚੁੱਕ ਦੀਵਾ ਤੇ ਆਹ ਚੁੱਕ ਬਾਤੀ
ਦੇਹ ਇਹ ਸੰਧਿਆ ਚੁੱਪ -ਚੁਪਾਤੀ
ਲੈ ਇਕ ਰਿਸ਼ਮ ਸਮੁੰਦਰ ਨ੍ਹਾਤੀ
ਹੋਰ ਕੋਈ ਜੇ ਚੀਜ਼ ਗੁਆਚੀ
ਅੱਜ ਲੈ ਲੈ ਚੱਲ ਭਲਕੇ ਲੈ ਲ ਈਂ, ਪਰਸੋਂ ਖੂਹ ਦੇ ਥੱਲੇ
....................................................ਤੇ ਜੋਗੀ ਚੱਲੇ

-ਵਿਜੇ ਵਿਵੇਕ

25 Jun 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ohh wow!!!!!!!!read it recently on FB

gr8 piece of work.........desreves a huge applause....thanx for sharing here gursaab saab.......bahaut sohni rachna aa 

 

ik waar nee hazar waar padan nu jee krda:)

25 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Aaha...kya baat ae...agree with Aman...


Ithey saade naal share karan layi shukriya....

25 Jun 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅਨੰਦੁ ਆ ਗਿਆ ਜੀ ਪੜਕੇ ...........ਬਹੁਤ ਹੀ ਕਮਾਲ ਦੀ ਰਚਨਾ ਵਿਜਯ ਜੀ ਓਹਨਾ ਦੀ ......ਜਿੰਨੀ ਵਾਰ ਵੀ ਪੜੀ ਏ ......ਅਨੰਦੁ ਦੂਣ ਸਵਾਇਆ ਹੋ ਜਾਂਦਾ ਏ ......Clapping     happy09

25 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

thats very nice veer ji...Good Job

25 Jun 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Very Nice! :-)

TFS!

26 Jun 2012

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

included this one in the following thread...

 

http://www.punjabizm.com/forums-vijay-vivek-poetry-90974-1-2.html

 

Thanks for the efforts to put it down in gurmukhi....

 

Regards

Amrinder

22 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਮਾਲ ਦੀ ਰਚਨਾ... ਤਜਿਆ ਸਭ, ਰੱਖਿਆ ਨੀ ਕੁਝ ਕੋਲ ਬਈ ਬੱਲੇ ਬੱਲੇ... ਤੇ ਜੋਗੀ ਚੱਲੇ..
                                                                         ਜੱਗੀ 

ਕਮਾਲ ਦੀ ਰਚਨਾ... ਤਜਿਆ ਸਭ, ਰੱਖਿਆ ਨੀ ਕੁਝ ਕੋਲ, ਬਈ ਬੱਲੇ ਬੱਲੇ... ਤੇ ਜੋਗੀ ਚੱਲੇ..

 

                                                                         ਜੱਗੀ 

 

23 Sep 2013

Reply