|
|
|
|
|
|
Home > Communities > Punjabi Poetry > Forum > messages |
|
|
|
|
|
ਤੇਰਾ ਆਉਂਣਾ ~ |
ਤੇਰਾ ਆਉਣਾ,
ਹੌਲੀ-ਹੌਲੀ ਵੱਜਦੇ ਸੰਗੀਤ ਵਰਗਾ ਸੀ
ਖਾਮੋਸ਼ੀ ਦੇ ਅੰਦਾਜ਼ ਵਿਚ
ਬੋਲੇ ਲਫ਼ਜ਼ ਵਰਗਾ ਸੀ, ਤੇਰਾ ਆਉਣਾ
ਆਪਣੇ ਅੰਤਿਮ ਪਲਾਂ 'ਚ ਬਲ ਰਹੀ
ਮੋਮਬੱਤੀ ਵਾਂਗ
ਮੈਂ ਛੇਤੀ ਨਾਲ ਖ਼ੁਦ ਨੂੰ ਬੁਝਾ ਕੇ ਤੇ
ਤੇਰੀ ਅੱਗ ਮਾਣਨ ਬਹਿ ਗਿਆ
ਤੇਰਾ ਆਉਣਾ,
ਠੰਡੀਆਂ ਅੱਖਾਂ ਨਾਲ
ਜ਼ਿੰਦਗੀ ਦੇਖ ਰਹੇ ਮਨੁੱਖ ਲਈ
ਰੱਬ ਦਾ ਰੁਤਬਾ ਸੀ
ਕਵੀ ਦੀ,
ਸ਼ਾਹਕਾਰ ਰਚਨਾ ਨੂੰ ਅੰਤਿਮ ਛੋਹ ਸੀ
ਮਰ ਕੇ ਮਿੱਟੀ ਹੋ ਚੁੱਕੇ ਅਰਥਾਂ ਦਾ,
ਉੱਠ ਕੇ
ਸ਼ਬਦਕੋਸ਼ ਵੱਲ ਤੁਰ ਪੈਣਾ ਸੀ, ਤੇਰਾ ਆਉਣਾ
ਤੇਰਾ ਆਉਣਾ ਅਸਲ 'ਚ,
ਮੇਰਾ
ਅੰਤ ਤੋਂ ਆਦਿ ਵੱਲ ਜਾਣਾ ਸੀ ~
• ਗਾਫ਼ਲ •
|
|
13 Oct 2018
|
|
|
|
ਵਾਹ , This is so good, amazing, must read poetry for everyone,
ਹਰ ਅਲਫਾਜ਼, ਹਰ ਸ਼ਬਦ ਅਤੇ ਉਹਨਾਂ ਦਾ ਅਰਥ ਬਹੁਤ ਹੀ ਸਹੀ , ਇਹ ਇਕ ਅਜੇਹੀ ਕਵਿਤਾ ਹੈ ਜਿਸ ਨੂੰ ਉਹੀ ਇਨਸਾਨ ਲਿਖ ਸਕਦਾ ਹੈ ਜੋ ਸ਼ਾਇਰੀ ਨੂੰ ਦਿਲੋਂ ਜਾਨ ਨਾਲ ਚਾਹੁੰਦਾ ਹੋਵੇ ,.........ਰੂਹ ਦੇ ਮੋਹ ਨਾਲ ਲਿਖੀ ਇਸ ਕਵਿਤਾ ਨੂੰ ਸਲਾਮ ,........................................jio saab g,.......
|
|
15 Oct 2018
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|