Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਤੇਰਾ ਜਾਣਾ" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
"ਤੇਰਾ ਜਾਣਾ"

ਤੂੰ ਤਾਂ ਜਾਣਾ ਹੀ ਸੀ 
ਪਰ ਇੰਝ ਵੀ ਕੋਈ ਜਾਂਦਾ ਹੈ 
ਕੀ ਅਖਾਂ ਦੇ ਕੋਏ ਸੁੱਕ ਜਾਣ
ਬੁਲਾਂ ਤੇ ਨਿਲਤਣ ਦਾ ਪਹਿਰਾ 
ਤੇ ਮੇਰੀਆਂ ਰਗਾਂ ਵਿੱਚ 
ਚੁੱਪ ਧਰ ਗਿਆ ਏ 
ਅਖਰਾਂ ਨੇ ਐਸਾ ਮੁਹੰ ਮੋੜਿਆ 
ਕਲਮ ਦੀ ਸਿਆਹੀ ਵੀ ਖੁਸ਼ਕ 
ਹਿਜਰ ਦੀ ਧੂਣੀ 
ਵੀ ਧੁਖਦੀ ਰਹੀ ਹੈ ਨਿਰੰਤਰ 
ਆਪਣੇ ਆਪ ਨੂੰ 
ਵਰਾਇਆ ਵੀ ਬੜਾ
ਸਮਝਾਇਆ ਵੀ ..
ਪਰ ਸੂਰਜ ਵਰਗਾ 
ਸੁਚਾ ਜਿਹਾ ਅਹਿਸਾਸ 
ਮੇਰੇ ਚੇਤਿਆਂ ਦੀ ਨਦੀ ਵਿਚੋਂ 
ਸੁਪਨਿਆ ਦੇ ਕਿੰਗਰੇ ਭੰਨ 
ਕਿੰਨਾ ਕੁਝ ਰੋੜ ਲੈ ਗਿਆ !!!!!!!!. (S S )

28 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਸੀਮਾ ਜੀ ਬਹੁਤ ਦੇਰ ਬਾਅਦ ਹਾਜ਼ਰੀ ਪਰ ਬਹੁਤ ਸੋਹਣੀ
ਆਪਣੀ ਰਚਨਾ ਵਿਚ ਵਿਛੋੜੇ ਦਾ ਦਰਦ ਬਹੁਤ ਸੋਹਣਾ ਵਿਆਂ ਕੀਤਾ ਹੈ
ਹਾਜ਼ਰੀ ਲਵਾਉਂਦੇ ਰਿਹਾ ਕਰੋ .
28 Mar 2015

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

Shukria Gurpreet ji ..Kavita psand krn da ...

29 Mar 2015

Reply