Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਕਿੰਝ ਤੇਰੀ ਯਾਦ ਨੂੰ ਕਹਾਂ ਕਿ ਨਾ ਆ

ਇਸ ਦੇ ਆਉਣੇ ਹੀ ਮੈਨੂੰ ਆਉਂਦਾ ਹੈ ਸਾਹ
ਕਿੰਝ ਤੇਰੀ ਯਾਦ ਨੂੰ ਕਹਾਂ ਕਿ ਨਾ ਆ

ਪੀੜ ਲੈਅ ਤੇ ਹੀ ਧੜਕਣਾ ਗਿੱਝਿਆ
ਹੁਣ ਨਹੀਂ ਸਰਦਾ ਦਿਲ ਦੁਖਾਏ ਬਿਨਾ

ਅਸਾਂ ਦਿਲ ਨੂੰ ਨਿਸ਼ਾਨੇ ਭੇਟ ਲਿਆ
ਹੁਣ ਤੂੰ ਜਿੱਧਰ ਨੂੰ ਚਾਹੇ ਤੀਰ ਚਲਾ

ਲਾਟ ਸੜ ਮਰ ਗਿਆ ਪਤੰਗਾ ਬਸ
ਹੋਰ ਜਾਣਾ ਸੀ ਕਿੱਥੇ ਜਾਨ ਬਚਾ

ਜੇ ਹਜ਼ਾਰਾਂ ਵੀ ਚੰਦ ਦੇ ਮੁਖੜੇ ਤੇ
ਕਦੋਂ ਚਾਨਣ ਦੇ ਪਿੰਡੇ ਦਾਗ਼ ਰਿਹਾ

ਮੇਰੀ ਮਿੰਨਤ , ਮੁਲਾਹਿਜਾ ਕੀ ਕਰੇ
ਜਦ ਤੂੰ ਛਡ ਕੇ ਹੀ ਜਾਣਾ ਸੋਚ ਲਿਆ

ਬਿਨ ਮਿਲੇ ਜਿਸ ਦਾ ਦਿਨ ਨਾ ਹੁੰਦਾ ਸੀ
ਜਾਣ ਲੱਗਿਆਂ ਵੀ ਨਾ ਸੀ ਮਿਲਦਾ ਗਿਆ

ਓਹੀ ਹੋਣਾ ਸੀ,ਵਸ ਮੇਰੇ ਨਾ ਤੇਰੇ
ਜੋ ਲਿਆਏ ਸੀ ਅਪਣੇ ਹੱਥੀਂ ਲਿਖਾ

ਮੌਣ ਤੇ ਸਿਰ ਟਿਕਾ ਹਵਾ ਸੌਂ ਗਈ
ਅੰਨ੍ਹੇ ਖੂਹਾਂ ਨੂੰ ਰੁਤ ਦਾ ਦਰਦ ਸੁਣਾ

ਸ਼ਹਿਰ ਵਿਚ ਏਸ ਉਚ ਇਮਾਰਤਾਂ ਦੇ
ਸ਼ਹਿਰ ਇਕ ਹੋਰ ਵਸਦਾ ਝੁੱਗੀਆਂ ਦਾ

ਏਸ ਔੜਾਂ , ਥੁੜਾਂ ਦੇ ਮੌਸਮ ਵਿਚ
ਹੋਰ ਕਿੱਥੋਂ ਲਿਆਵਾਂ ਜ਼ਖਮ ਹਰਾ

ਕੀ ਕਹਾਂ ਕੌਣ ਮੈਂ , ਤੇ ਕੀ ਹੈ ਮੇਰਾ
ਇਕ ਤੂੰ ਸੀ ,ਤੈਨੂੰ ਵੀ ਲਿਆ ਮੈਂ ਗਵਾ

ਕੇਹਾ ਅੱਥਰਾ ਇਹ ਰੋਗ ਹਿਜਰਾਂ ਦਾ
ਲੇਖਾਂ ਵਾਂਙਣ ਨਾ ਏਸ ਦੀ ਵੀ ਦਵਾ

ਹੁਸਨ ਕਿਓਂ ਖੌਰੇ ,ਜੋ ਨੇ ਹੁਸਨ-ਪਰਸਤ
ਉਹਨਾਂ ਰੂਹਾਂ ਨੂੰ ਹੀ ਸਦੀਵੀ ਸਜ਼ਾ


-----------csmann-111110---

11 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਚਰਨਜੀਤ ਜੀ ਕਮਾਲ ਦਾ ਲਿਖਿਆ ਜੀ

ਲਿਖਦੇ ਰਹੋ ਤੇ ਸਾਂਝਾ ਕਰਦੇ ਰਹੋ ,,,,,,,,,,,,,,,,,

ਜਿਓੰਦੇ ਵਸਦੇ ਰਹੋ ,,,,,,,,,,,

12 Nov 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya

14 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੇਰੀ ਮਿੰਨਤ , ਮੁਲਾਹਿਜਾ ਕੀ ਕਰੇ
ਜਦ ਤੂੰ ਛਡ ਕੇ ਹੀ ਜਾਣਾ ਸੋਚ ਲਿਆ

 

bilkul sahi farmaya......... awesome piece of work....

 

15 Nov 2010

Reply