Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਥਾੜੇ ਰਹਿਓ ਓ ਬਾਂਕੇ ਯਾਰ

 ਪੜਾਉਣਾ ਰੋਮਾੰਟਿਕ ਕੰਮ ਭਲੇ ਹੀ ਹੋਵੇ ਪਰ ਆਸਾਨ ਨਹੀਂ ਹੈ | ਮੈਨੂੰ ਜਿੰਮੇਦਾਰੀ ਦਿੱਤੀ ਗਈ ਕਿ ਨਵੇਂ ਬੱਚੇ ਬੱਚੀਆਂ ਨੂੰ ਪੁਰਾਣੇ ਕਲਾਸਿਕ ਗੀਤਾਂ ਦਾ ਮਤਲਬ ਸਮਝਾਇਆ ਜਾਵੇ | ਕਲਾਸਿਕ ਫਿਲਮ " ਪਾਕੀਜ਼ਾ " ਦਾ ਕਲਾਸਿਕ ਗੀਤ " ਥਾੜੇ ਰਹਿਓ ਓ ਬਾਂਕੇ ਯਾਰ ਤੋਂ ਮੈਂ ਸ਼ੁਰੁਆਤ ਕੀਤੀ | ਜੋ ਕੁਝ ਹੋਇਆ ਉਹ ਇਸ ਤਰਾਂ ਹੈ !
ਗੀਤ ਮੈਨੇ ਦਸਿਆ -

ਥਾੜੇ ਰਹਿਓ ਓ ਬਾਂਕੇ ਯਾਰ  ਓ ( ਤਿੰਨ ਬਾਰ )
ਠਹਿਰੋ ਲਗਾ ਆਉਂ ਨੇਨੋਂ ਮੇਂ ਕਜਰਾ
ਠਹਿਰੋ ਲਗਾ ਆਉਂ ਨੇਨੋਂ ਮੇਂ  ਕਜਰਾ
 ਚੋਟੀ ਮੇਂ ਗੂਂਥ ਆਉਂ ਫੂਲੋੰ ਕਾ ਗਜਰਾ
ਮੈਂ ਤੋ ਕਰ ਆਉਂ ਸੋਲਹ ਸ਼ਿੰਗਾਰ ਓ
ਥਾੜੇ ਰਹਿਓ ਓ ਬਾਂਕੇ ਯਾਰ ਓ

 

ਇਕ ਲੜਕਾ  ਬਿਦਕ ਗਿਆ - ਬੋਲਿਆ ਗੁਰੂ ਜੀ ਫੋਕਟ  'ਚ ਫੁਟੇਜ ਖਾ ਰਹੇ ਹੋਂ | ਥਾੜੇ ਰਹਿਓ ਇਕ ਬਾਰ ਬੋਲ ਦਿੱਤਾ ਕਾਫੀ ਹੈ | ਬਾਰ ਬਾਰ ਕਿਓਂ ? ਅਤੇ ਇਹ ਕੀ ਮਤਲਬ ਹੋਇਆ ਕਿ ਬਾਂਕਾ ਯਾਰ ਖੜਾ ਹੀ ਰਹੇਗਾ ਅਤੇ ਲੜਕੀ ਗਜਰਾ ਸ਼ਿੰਗਾਰ ਹੀ ਕਰਦੀ ਰਹੇਗੀ | ਇਹ ਤਾਂ ਬਹੁਤ ਹੀ ਨੋਨ ਮੈਟ੍ਰੋ ਟਾਈਪ ਮਾਮਲਾ ਹੈ | ਇਹ ਤਾਂ ਹੁਣ ਕਿਸੇ ਪਿੰਡ 'ਚ ਵੀ ਨੀ ਚਲੂਗਾ | ਕਿੰਨੀਆਂ ਬੱਸਾਂ ਕਿੰਨੀਆ ਮੈਟ੍ਰੋ ਛੂੜਵਾਏਗੀ | ਉਹਨੇਂ ਤਾਂ ਕਹਿ ਦਿੱਤਾ ਖੜੇ ਰਹਿਣਾ , ਪਰ ਕਿੰਨੀ ਦੇਰ, ਟਾਈਮ ਸੈਂਸ ਬਿਲਕੁਲ ਵੀ ਨੀ ਉਹਨੂੰ | ਵੈਰੀ ਬੈਡ | ਅਸੀਂ  ਤਾਂ ਨਹੀਂ ਖੜੇ ਰਹ ਸਕਦੇ | ਅਤੇ ਇਹ ਲੜਕੀ ਬਿਲਕੁਲ ਈ ਵੇਹਲੀ ਹੈ | ਮਤਲਬ ਕੋਈ ਨੌਕਰੀ ਵੌਕਰੀ ਨਹੀਂ ਕਰਦੀ ਸਿਰਫ ਸੋਲਾਂ ਸ਼ਿੰਗਾਰ ਹੀ ਕਰਦੀ ਹੈ | ਨੋ ਮਨੀ , ਓਨਲੀ ਐਕ੍ਸਪੇਨਡੀਚਰ ਦੈਂਨ ਸਰਬਾਈਬ ਕਿਵੇਂ ਕਰਾਂਗੇ |
ਜਾਗੇ ਨਾ ਕੋਈ , ਰੈਨਾ ਹੈ ਥੋੜੀ
ਬੋਲੇ ਛਮਾਛਮ ਪਾਇਲ ਨਿਗੋੜੀ
ਹੋ ਜੀ ਧੀਰੇ ਸੇ ਖੋਲੂਂਗੀ ਦੁਆਰ ਰੇ ,
ਸਈਆਂ ਧੀਰੇ ਸੇ ਖੋਲੂਂਗੀ ਦੁਆਰ ਰੇ
ਮੈਂ ਤੋ ਚੁਪਕੇ ਸੇ
ਆਜ ਹੌਲੇ ਸੇ ਖੋਲੂਂਗੀ ਦੁਆਰ ਰੇ
ਸਈਆਂ ਧੀਰੇ ਸੇ ਖੋਲੂਂਗੀ ਦੁਆਰ ਰੇ


ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਡਾਂਸ ਕਰਦੇ ਹੋਏ ਸੁੰਦਰੀ ਕਹਿ ਰਹੀ ਹੈ ਕਿ ਝਾਂਜਰ ਛਮਾਛਮ ਬੋਲ ਰਹੀ ਹੈ | ਅਤੇ ਮੈਂ ਸਈਆਂ ਲਈ ਦਰਵਾਜਾ ਹੌਲੇ ਜਿਹੇ ਚੁਪਕੇ ਜਿਹੇ ਖੋਲੂਂਗੀ |

 

ਇਸ ਬਾਰ ਇਕ ਕੁੜੀ ਬਿਦਕ ਗਈ -ਇਹ ਕਿ ਬਦਤਮੀਜੀ ਹੈ ਕਿ ਝਾਂਜਰ ਛਮਾਛਮ ਬੋਲ ਰਹੀ ਹੈ | ਬਈ ਝਾਂਜਰ ਛਮਾਛਮ ਨਹੀ ਬੋਲੇਗੀ ਤਾਂ ਕੀ ਭੌਂ ਭੌਂ  ਭੌਂਕੇਗੀ ? ਨਾਨਸੈਂਸ  ਬਕਬਾਸ ਅਤੇ ਅਗਰ ਉਹ ਸਈਆਂ ਹੀ ਹੈ ਤਾਂ ਚੁਪਕੇ ਸੇ ਕਿਉਂ ਖੁੱਲਕੇ  ਖੋਲ ਅਸੀਂ ਤਾਂ ਆਪਣੇ ਬੁਆਏ ਫਰੈਂਡ ਲਈ ਖੁੱਲ ਕੇ ਦਰਵਾਜਾ ਖੋਲਦੀਆਂ ਹਾਂ | ਟੂ ਬੈਡ |  ਇਹ ਗੀਤ ਸਰ ਬਹੁਤ ਬੈਕਵਰਡ ਟਾਈਪ ਦਾ ਹੈ , ਨਹੀਂ ਚਲੂਗਾ | ਹੁਣ ਮੈਂ ਆਪ ਸੋਚ ਰਿਹਾਂ ਹਾਂ ਕਿ ਪੁਰਾਣੇ ਕਲਾਸਿਕ ਗੀਤਾਂ ਨੂੰ ਰਵਾਇਤੀ ਕਿਵੇਂ ਬਣਾਇਆ ਜਾ ਸਕਦਾ ਹੈ | ਆਪ ਵੀ ਸੋਚੋ ਕਿਵੇਂ ?

24 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਮਾਲ ਏ ..........ਬਿੱਟੂ ਜੀ ........ਵੇਰੀ ਫਨੀ......

25 Feb 2012

Seema Bansal
Seema
Posts: 1
Gender: Female
Joined: 13/Mar/2012
Location: Delhi
View All Topics by Seema
View All Posts by Seema
 

Very good...eda hi hsande rehna Bhra ji...

13 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੀਮਾ ਜੀ .....ਏ ਕੋਈ ਚੁਟਕਲਾ ਨਹੀ ਨਵੀ ਪੀੜੀ ਦੀ ਸਚਾਈ ਹੈ .........

13 Mar 2012

Reply