Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਠਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪਾਠਕ

 

ਨੋਟ : ਪਾਠਕ, ਮਾਵੀ ਜੀ ਦੀ ਇਸ ਸੁੰਦਰ ਰਚਨਾ ਨੂੰ ਪੜ੍ਹ ਕੇ ਸਹਿਜ ਹੀ ਜਾਣ ਸਕਦੇ ਹਨ ਕਿ ਉਨ੍ਹਾਂ ਦੀ (ਪਾਠਕਾਂ ਦੀ) ਹੈਸੀਅਤ ਕਿੰਨੀ ਊਚੀ ਹੈ; ਲੇਖਕ ਲਈ ਅਤੇ ਚੰਗੇ ਸਾਹਿਤ ਦੀ ਰਚਨਾ ਵਿਚ ਉਨ੍ਹਾਂ ਦਾ ਕੀ ਮਹੱਤਵ ਹੈ | 
              ਪਾਠਕ 
ਪਾਠਕ, ਕਵਿਤਾ ਦੀ ਮਾਂ ਨੇ...........
ਜਿਵੇਂ ਗਲੀ ‘ਚ ਖੇਡ ਕੇ ਆਏ ਬਾਲ ਦਾ
ਮਾਂ ਮੂੰਹ ਮੱਥਾ ਸੁਆਰਦੀ ਹੈ ,
ਵਗਦੀ ਨਲੀ ਇੱਕ ਪਾਸੇ ਛਟੱਕ ਦਿੰਦੀ ਹੈ,
ਡਿਗਦੇ ਜਾ ਰਹੇ ਕੱਛੇ ਨੂੰ ਨੇਫ਼ੇ ‘ਚ ਅੜੰਗ ਦਿੰਦੀ ਹੈ,
ਖਿੰਡੇ ਵਾਲਾਂ ਨੂੰ ਪਲੋਸ ਕੇ ਰੁਮਾਲ ਥੱਲੇ ਕਰ ਦਿੰਦੀ ਹੈ ।
ਮੱਥੇ ਦੇ ਪਸੀਨੇ ਨੂੰ ਚੁੰਨੀ ਨਾਲ ਲਿੱਪ ਜੇ ਦਿੰਦੀ ਹੈ ।
ਤੇ ਬਾਲ ਤਰੋ-ਤਾਜ਼ਾ ਹੋ ਕੇ ਦੁਬਾਰਾ ਖੇਡਣ ਚਲਾ ਜਾਂਦਾ ਹੈ ।
ਮੈਂ ਤਾਂ ਹੁਣ ਵੱਡਾ ਹੋ ਗਿਆ ਹਾਂ,
ਆਪਣਾ ਮੂੰਹ ਮੱਥਾ ਆਪ ਸੁਆਰ ਲੈਂਦਾ ਹਾਂ,
ਆਪਣੀ ਨਲੀ ਵੀ ਆਪੇ ਪੋਚ ਲੈਂਦਾ ਹਾਂ,
ਆਪਣੇ ਕੱਛੇ ਨੂੰ ਨੇਫ਼ੇ ‘ਚ ਅੜੰਗ ਲੈਂਦਾ ਹਾਂ,
ਮੱਥੇ ਦੇ ਪਸੀਨੇ ਨੂੰ ਉਂਗਲ ਨਾਲ ਛੰਡ ਲੈਂਦਾ ਹਾਂ,
ਖਿੰਡੇ ਵਾਲਾਂ ਨੂੰ ਰੁਮਾਲ ਥੱਲੇ ਕਰ ਲੈਂਦਾ ਹਾਂ ।
ਪਰ ਮੇਰੀ ਹੁਣੇ ਜੰਮੀ ਕਵਿਤਾ ਇਹ ਸਭ ਆਪ ਨਹੀਂ ਕਰ ਸਕਦੀ,
ਇਸੇ ਕਰਕੇ ਮੈਂ ਆਪਣੀ ਨਵੀਂ ਕਵਿਤਾ ਦਾ ਬੋਟ,
ਆਪਣੇ ਉਂਜਲ ‘ਚ ਰੱਖ ਕੇ ਤੇਰੇ ਅੱਗੇ ਕਰਦਾ ਹਾਂ,
ਤੇ ਤੂੰ ਉਸ ਦੇ ਨਵੇਂ ਨਵੇਂ ਪਰ ਪਲੋਸ ਦਿੰਦੀ ਹੋ,
ਉਸਦੀਆਂ ਕੱਛਾਂ ‘ਚ ਫੂਕ ਮਾਰ ਦਿੰਦੀ ਹੋ,
ਉਸਦੀ ਚੁੰਝ ਤੇ ਪਿਆਰ ਦਾ ਠੋਲਾ ਮਾਰਦੀ ਹੋ,
ਉਸ ਦੇ ਪੈਰ ਤੇ ਆਲੀਉ ਪਾਲੀਉ ਕਰਦੀ ਹੋ,
ਤੇ ਬੋਟ ਉੜਣ ਲੱਗ ਜਾਂਦਾ ਹੈ ।
‘ਤੇ ਇਹ ਉੜਦੀ ਹੋਈ ਕਵਿਤਾ ਸਭ ਦਾ ਮਨ ਮੋਹ ਲੈਂਦੀ ਹੈ ।
ਮਾਵੀ

ਨੋਟ : ਮਾਵੀ ਜੀ ਦੀ ਇਸ ਸੁੰਦਰ ਰਚਨਾ ਨੂੰ ਪੜ੍ਹ ਕੇ ਪਾਠਕ ਸਹਿਜ ਹੀ ਜਾਣ ਸਕਦੇ ਹਨ ਕਿ ਉਨ੍ਹਾਂ ਦੀ (ਪਾਠਕਾਂ ਦੀ) ਹੈਸੀਅਤ ਕਿੰਨੀ ਊਚੀ ਹੈ; ਲੇਖਕ ਲਈ ਅਤੇ ਚੰਗੇ ਸਾਹਿਤ ਦੀ ਰਚਨਾ ਵਿਚ ਉਨ੍ਹਾਂ ਦਾ ਕੀ ਮਹੱਤਵ ਹੈ | 

 


             ਪਾਠਕ 


ਪਾਠਕ, ਕਵਿਤਾ ਦੀ ਮਾਂ ਨੇ...........

ਜਿਵੇਂ ਗਲੀ ‘ਚ ਖੇਡ ਕੇ ਆਏ ਬਾਲ ਦਾ

ਮਾਂ ਮੂੰਹ ਮੱਥਾ ਸੁਆਰਦੀ ਹੈ,

ਵਗਦੀ ਨਲੀ ਇੱਕ ਪਾਸੇ ਛਟੱਕ ਦਿੰਦੀ ਹੈ,

ਡਿਗਦੇ ਜਾ ਰਹੇ ਕੱਛੇ ਨੂੰ ਨੇਫ਼ੇ ‘ਚ ਅੜੰਗ ਦਿੰਦੀ ਹੈ,

ਖਿੰਡੇ ਵਾਲਾਂ ਨੂੰ ਪਲੋਸ ਕੇ ਰੁਮਾਲ ਥੱਲੇ ਕਰ ਦਿੰਦੀ ਹੈ ।

ਮੱਥੇ ਦੇ ਪਸੀਨੇ ਨੂੰ ਚੁੰਨੀ ਨਾਲ ਲਿੱਪ ਜੇ ਦਿੰਦੀ ਹੈ ।

ਤੇ ਬਾਲ ਤਰੋ-ਤਾਜ਼ਾ ਹੋ ਕੇ ਦੁਬਾਰਾ ਖੇਡਣ ਚਲਾ ਜਾਂਦਾ ਹੈ ।


ਮੈਂ ਤਾਂ ਹੁਣ ਵੱਡਾ ਹੋ ਗਿਆ ਹਾਂ,

ਆਪਣਾ ਮੂੰਹ ਮੱਥਾ ਆਪ ਸੁਆਰ ਲੈਂਦਾ ਹਾਂ,

ਆਪਣੀ ਨਲੀ ਵੀ ਆਪੇ ਪੋਚ ਲੈਂਦਾ ਹਾਂ,

ਆਪਣੇ ਕੱਛੇ ਨੂੰ ਨੇਫ਼ੇ ‘ਚ ਅੜੰਗ ਲੈਂਦਾ ਹਾਂ,

ਮੱਥੇ ਦੇ ਪਸੀਨੇ ਨੂੰ ਉਂਗਲ ਨਾਲ ਛੰਡ ਲੈਂਦਾ ਹਾਂ,

ਖਿੰਡੇ ਵਾਲਾਂ ਨੂੰ ਰੁਮਾਲ ਥੱਲੇ ਕਰ ਲੈਂਦਾ ਹਾਂ ।


ਪਰ ਮੇਰੀ ਹੁਣੇ ਜੰਮੀ ਕਵਿਤਾ ਇਹ ਸਭ ਆਪ ਨਹੀਂ ਕਰ ਸਕਦੀ,


ਇਸੇ ਕਰਕੇ ਮੈਂ ਆਪਣੀ ਨਵੀਂ ਕਵਿਤਾ ਦਾ ਬੋਟ,

ਆਪਣੇ ਉਂਜਲ ‘ਚ ਰੱਖ ਕੇ ਤੇਰੇ ਅੱਗੇ ਕਰਦਾ ਹਾਂ,

ਤੇ ਤੂੰ ਉਸ ਦੇ ਨਵੇਂ ਨਵੇਂ ਪਰ ਪਲੋਸ ਦਿੰਦੀ ਹੋ,

ਉਸਦੀਆਂ ਕੱਛਾਂ ‘ਚ ਫੂਕ ਮਾਰ ਦਿੰਦੀ ਹੋ,

ਉਸਦੀ ਚੁੰਝ ਤੇ ਪਿਆਰ ਦਾ ਠੋਲਾ ਮਾਰਦੀ ਹੋ,

ਉਸ ਦੇ ਪੈਰ ਤੇ ਆਲੀਉ ਪਾਲੀਉ ਕਰਦੀ ਹੋ,

ਤੇ ਬੋਟ ਉੜਣ ਲੱਗ ਜਾਂਦਾ ਹੈ ।


‘ਤੇ ਇਹ ਉੜਦੀ ਹੋਈ ਕਵਿਤਾ ਸਭ ਦਾ ਮਨ ਮੋਹ ਲੈਂਦੀ ਹੈ ।


ਮਾਵੀ

 

27 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੂਤ ਬਹੁਤ ਭਾਵ ਸਿਰਜਦੀ ਰਚਨਾ ਹੈ ਜੀ ਪੇਸ਼ਕਾਰੀ ਦਾ ਅੰਦਾਜ਼ ਰਿਸ਼ਤਿਆਂ ਦੀ ਪੈੜ ਵਰਗਾ...ਆਨੰਦ ਆ ਗਿਆ ਜੀ ਧੰਨਵਾਦ ਮਾਵੀ ਅਤੇ ਜਗਜੀਤ ਜੀ
27 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
😍
Thank you
💕jagjit ji💕
27 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਪਾਠਕ ਪੜਕੇ ਸੁਰਜੀਤ ਪਾਤਰ ਜੀ ਦੀ ਕਵਿਤਾ ਯਾਦ ਆ ਗਈ .
ਮੇਰੀ ਮਾਂ ਨੂ ਮੇਰੀ ਕਵਿਤਾ ਸਮੰਝ ਨਹੀ ਆਈ
ਜੋ ਕੀ ਮੇਰੀ ਮਾਂ ਬੋਲੀ ਚ ਲਿਖੀ ਹੋਈ ਸੀ .
ਬਹੁਤ ਉਮਦਾ ਰਚਨਾ ਮਾਵੀ ਜੀ.
ਧਨਬਾਦ ਜਗਜੀਤ ਜੀ
28 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
‘ ਤੇ ਇਹ ਉੜਦੀ ਹੋਈ ਕਵਿਤਾ ਸਭ ਦਾ ਮਨ ਮੋਹ ਲੈਂਦੀ ਹੈ'....

ਬਹੁਤ ਖੂਬ ਸਰ, ਕੀ ਕਹਿਣੇ , ਸ਼ਤ ਪ੍ਰਤੀਸ਼ਤ ਸੱਚ ਲਿਖਿਆ ਹੈ ਤੁਸੀ,

ਐਨੀ ਸੋਹਣੀ ਰਚਨਾ ਲਈ, ਜਗਜੀਤ ਸਰ ਤੇ ਮਾਵੀ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
28 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਅਤੇ ਸੰਦੀਪ ਬਾਈ ਜੀ,
ਆਪ ਨੇ ਮਾਵੀ ਬਾਈ ਜੀ ਇਹ ਬੈਂਚਮਾਰਕ ਤਹਿ ਕਰਦੀ ਰਚਨਾ ਦਾ ਸਵਾਦ ਮਾਣਦਿਆਂ, ਕਾਵਿ ਸੰਰਚਨਾ ਵਿਚ ਪਾਠਕ ਦੇ ਮਹੱਤਵ ਬਾਰੇ ਜਾਣਿਆ | 
ਬਹੁਤ ਖੁਸ਼ੀ ਹੋਈ ਇਹੋ ਜਿਹੀ ਕਿਰਤ ਵਿਚ ਸਿਲੈਕਟ ਪਾਠਕਾਂ ਦੀ ਦਿਲਚਸਪੀ ਵੇਖ ਕੇ |

ਗੁਰਪ੍ਰੀਤ ਅਤੇ ਸੰਦੀਪ ਬਾਈ ਜੀ,


ਆਪ ਨੇ ਮਾਵੀ ਬਾਈ ਜੀ ਇਹ ਬੈਂਚਮਾਰਕ ਤਹਿ ਕਰਦੀ ਰਚਨਾ ਦਾ ਸਵਾਦ ਮਾਣਦਿਆਂ ਕਾਵਿ ਸੰਰਚਨਾ ਵਿਚ ਪਾਠਕ ਦੇ ਮਹੱਤਵ ਬਾਰੇ ਜਾਣਿਆ |


ਬਹੁਤ ਖੁਸ਼ੀ ਹੋਈ ਇਹੋ ਜਿਹੀ ਕਿਰਤ ਵਿਚ ਸਿਲੈਕਟ ਪਾਠਕਾਂ ਦੀ ਦਿਲਚਸਪੀ ਵੇਖ ਕੇ |

 

29 Mar 2015

Reply