Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਕਤ ਦਾ ਪਹੀਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵਕਤ ਦਾ ਪਹੀਆ


(109)
 ਵਕਤ ਦਾ ਪਹੀਆ
ਆਦਿ ਦੇ ਪਹਿਲਾਂ ਤੋਂ,
ਸਮਰੱਥ ਦੇ ਮਹਿਲਾਂ ਤੋਂ,
ਪਸਰਿਆ ਫ਼ਲਕ ਤੀਕਣ,
ਨਾਗ ਦੀ ਡਲ੍ਹਕ ਜੀਕਣ,
ਸਰਕਦਿਆਂ ਹੌਲੀ ਹੌਲੀ, 
ਤੇ ਕਦੇ ਛੋਹਲੀ ਛੋਹਲੀ,
ਚਲੇ ਥਾ ਥਈਆ ਥਈਆ
ਇਹ ਵਕਤ ਦਾ ਪਹੀਆ |
ਪੌਣ ਦੀ ਛੋਹ ਜਿਹਾ,
ਅਸੀਮ ਦੇ ਮੋਹ ਜਿਹਾ,
ਨਿਵਾਣ ਦੇ ਰੋੜ੍ਹ ਜਿਹਾ,
ਮਿਰਗ ਦੀ ਦੌੜ ਜਿਹਾ,
ਅਟੁੱਟ ਗੁਮਾਨ ਜਿਹਾ,
ਸ਼ਾਹਾਂ ਦੀ ਸ਼ਾਨ ਜਿਹਾ |
ਸਾਥ ਨਾ ਛੱਡੇ ਕਦੇ,
ਹੱਥ ਨਾ ਲੱਗੇ ਕਦੇ,
ਰਿੜ੍ਹਦਾ ਇਹ ਸ਼ੋਰ ਬਿਨਾ,
ਬਾਹਰਲੇ ਜ਼ੋਰ ਬਿਨਾ,
ਮਸਤ ਹੈ ਚਾਲ ਇਹਦੀ,
ਰੋਕੇ ਮਜਾਲ ਕੀਹਦੀ ?
ਹਸਤੀ ਅਡੋਲ ਹੈ ਇਹ,
ਰਤਨ ਅਨਮੋਲ ਹੈ ਇਹ,
ਅਜ਼ੀਮ ਹੈ ਤਾਜ ਇਹਦਾ,
ਹਰ ਸ਼ੈ ਤੇ ਰਾਜ ਇਹਦਾ,
ਦ੍ਰਸ਼ਟਾ ਵੇਪਰਵਾਹ ਹੈ ਇਹ,
ਅਰਸ਼ੀ ਗਵਾਹ ਹੈ ਇਹ |
ਥੋੜ੍ਹਾ ਹੁਸ਼ਿਆਰ ਵੀ ਏ,
ਦੁਸ਼ਮਨ ਤੇ ਯਾਰ ਵੀ ਏ,
ਅਕਸ਼ਯ ਅੰਮ੍ਰਿਤ ਦੀ ਗਾਗਰ,
ਘੜੀਆਂ ਪਹਿਰਾਂ ਦਾ ਸਾਗਰ,
ਸਚੇਤ ਨੂੰ ਤਾਰ ਦੇਵੇ,
ਗਾਫ਼ਲ ਨੂੰ ਮਾਰ ਦੇਵੇ,
ਸੁਭਾਅ ਬੇਰਹਿਮ ਐਨਾ,
ਤਾਂਹੀ ਏ ਸਹਿਮ ਐਨਾ |
ਸਫਰ ਹਰ ਮੁੱਕਦਾ ਏ,
ਰਾਹੀ ਹਰ ਰੁਕਦਾ ਏ,
ਪਰ ਹੈ ਕਮਾਲ ਇਹਦੀ,
ਰੁਕੇ ਨਾ ਚਾਲ ਇਹਦੀ,
ਤੱਕ ਕੇ ਹੈਰਾਨ ਸਾਰੇ, 
ਲਾਉਂਦੇ ਅਨੁਮਾਨ ਸਾਰੇ, 
ਖੌਰੇ ਇਸ ਕਿੱਥੇ ਜਾਣਾ ?
ਕਿੱਥੇ ਹੈ ਇਦ੍ਹਾ ਟਿਕਾਣਾ ?
ਅਥੱਕ ਰਾਹਗੀਰ ਜਿਹਾ,
ਮੌਜੀ ਫ਼ਕੀਰ ਜਿਹਾ,
ਚਲਦਾ ਜਾਵੇ ਥਾ ਥਈਆ
ਇਹ ਵਕਤ ਦਾ ਪਹੀਆ |
ਜਗਜੀਤ ਸਿੰਘ ਜੱਗੀ
ਨੋਟ: 
ਆਦਿ - ਸ੍ਰਿਸ਼ਟੀ ਦੇ ਆਰੰਭ ਤੋਂ; ਸਮਰੱਥ - ਪਰਮੇਸ਼ਵਰ; ਫ਼ਲਕ - ਅਕਾਸ਼; ਡਲ੍ਹਕ - ਲਿਸ਼ਕ; ਹਸਤੀ - ਹਾਥੀ; ਨਿਵਾਣ ਦੇ ਰੋੜ੍ਹ - ਪਾਣੀ ਦਾ ਨੀਵੇਂ ਪਾਸੇ ਨੂੰ ਅਰੁਕ ਵਹਿਣ; ਦ੍ਰਸ਼ਟਾ - ਪਰਤੱਖ ਦਰਸ਼ੀ; ਵੇਪਰਵਾਹ - ਬੇਪਰਵਾਹ; ਅਕਸ਼ਯ - ਕਦੇ ਨਾ ਮੁੱਕਣ ਵਾਲਾ; ਗਾਫ਼ਲ - ਲਾਪਰਵਾਹ; ਅਥੱਕ ਰਾਹਗੀਰ - ਕਦੇ ਨਾ ਥੱਕਣ ਵਾਲਾ ਮੁਸਾਫ਼ਿਰ |      


ਵਕਤ ਦਾ ਪਹੀਆ


ਆਦਿ ਦੇ ਪਹਿਲਾਂ ਤੋਂ,

ਸਮਰੱਥ ਦੇ ਮਹਿਲਾਂ ਤੋਂ,

ਪਸਰਿਆ ਫ਼ਲਕ ਤੀਕਣ,

ਨਾਗ ਦੀ ਡਲ੍ਹਕ ਜੀਕਣ,

ਸਰਕਦਿਆਂ ਹੌਲੀ ਹੌਲੀ, 

ਤੇ ਕਦੇ ਛੋਹਲੀ ਛੋਹਲੀ,

ਚਲੇ ਥਾ ਥਈਆ ਥਈਆ

ਇਹ ਵਕਤ ਦਾ ਪਹੀਆ |


ਪੌਣ ਦੀ ਛੋਹ ਜਿਹਾ,

ਅਸੀਮ ਦੇ ਮੋਹ ਜਿਹਾ,

ਨਿਵਾਣ ਦੇ ਰੋੜ੍ਹ ਜਿਹਾ,

ਗਜ਼ਲ ਦੀ ਦੌੜ ਜਿਹਾ,

ਅਟੁੱਟ ਗੁਮਾਨ ਜਿਹਾ,

ਸ਼ਾਹਾਂ ਦੀ ਸ਼ਾਨ ਜਿਹਾ |


ਸਾਥ ਨਾ ਛੱਡੇ ਕਦੇ,

ਹੱਥ ਨਾ ਲੱਗੇ ਕਦੇ,

ਰਿੜ੍ਹਦਾ ਇਹ ਸ਼ੋਰ ਬਿਨਾ,

ਬਾਹਰਲੇ ਜ਼ੋਰ ਬਿਨਾ,

ਮਸਤ ਹੈ ਚਾਲ ਇਹਦੀ,

ਰੋਕੇ ਮਜਾਲ ਕੀਹਦੀ ?


ਹਸਤੀ ਅਡੋਲ ਹੈ ਇਹ,

ਰਤਨ ਅਨਮੋਲ ਹੈ ਇਹ,

ਅਜ਼ੀਮ ਹੈ ਤਾਜ ਇਹਦਾ,

ਹਰ ਸ਼ੈ ਤੇ ਰਾਜ ਇਹਦਾ,

ਦ੍ਰਸ਼ਟਾ ਵੇਪਰਵਾਹ ਹੈ ਇਹ,

ਅਰਸ਼ੀ ਗਵਾਹ ਹੈ ਇਹ |


ਥੋੜ੍ਹਾ ਹੁਸ਼ਿਆਰ ਵੀ ਏ,

ਦੁਸ਼ਮਨ ਤੇ ਯਾਰ ਵੀ ਏ,

ਅਕਸ਼ਯ ਅੰਮ੍ਰਿਤ ਦੀ ਗਾਗਰ,

ਘੜੀਆਂ ਪਹਿਰਾਂ ਦਾ ਸਾਗਰ,

ਸਚੇਤ ਨੂੰ ਤਾਰ ਦੇਵੇ,

ਗਾਫ਼ਲ ਨੂੰ ਮਾਰ ਦੇਵੇ,

ਸੁਭਾਅ ਬੇਰਹਿਮ ਐਨਾ,

ਤਾਂਹੀ ਏ ਸਹਿਮ ਐਨਾ |


ਸਫਰ ਹਰ ਮੁੱਕਦਾ ਏ,

ਰਾਹੀ ਹਰ ਰੁਕਦਾ ਏ,

ਪਰ ਹੈ ਕਮਾਲ ਇਹਦੀ,

ਰੁਕੇ ਨਾ ਚਾਲ ਇਹਦੀ,

ਤੱਕ ਕੇ ਹੈਰਾਨ ਸਾਰੇ, 

ਲਾਉਂਦੇ ਅਨੁਮਾਨ ਸਾਰੇ, 

ਖੌਰੇ ਇਸ ਕਿੱਥੇ ਜਾਣਾ ?

ਕਿੱਥੇ ਹੈ ਇਦ੍ਹਾ ਟਿਕਾਣਾ ?

ਅਥੱਕ ਰਾਹਗੀਰ ਜਿਹਾ,

ਮੌਜੀ ਫ਼ਕੀਰ ਜਿਹਾ,

ਚਲਦਾ ਜਾਵੇ ਥਾ ਥਈਆ

ਇਹ ਵਕਤ ਦਾ ਪਹੀਆ |


ਜਗਜੀਤ ਸਿੰਘ ਜੱਗੀ


ਨੋਟ:


ਆਦਿ - ਸ੍ਰਿਸ਼ਟੀ ਦੇ ਆਰੰਭ ਤੋਂ; ਸਮਰੱਥ - ਪਰਮੇਸ਼ਵਰ; ਫ਼ਲਕ - ਅਕਾਸ਼; ਡਲ੍ਹਕ - ਲਿਸ਼ਕ; ਹਸਤੀ - ਹਾਥੀ; ਰਤਨ ਅਨਮੋਲਕੀਮਤੀ ਸ਼ੈਅ; ਨਿਵਾਣ ਦੇ ਰੋੜ੍ਹ - ਪਾਣੀ ਦਾ ਨੀਵੇਂ ਪਾਸੇ ਨੂੰ ਅਰੁਕ ਵਹਿਣ; ਗਜ਼ਲ - ਹਿਰਨ ਪ੍ਰਜਾਤੀ ਦਾ ਇਕ ਤੇਜ ਭੱਜਣ ਵਾਲਾ ਜਾਨਵਰ (Gazelle,  a fast running deer);  ਦ੍ਰਸ਼ਟਾਦਰਸ਼ਕ, ਪਰਤੱਖ ਦਰਸ਼ੀ; ਵੇਪਰਵਾਹ - ਬੇਪਰਵਾਹ; ਅਕਸ਼ਯ - ਕਦੇ ਨਾ ਮੁੱਕਣ ਵਾਲਾ; ਗਾਫ਼ਲ - ਲਾਪਰਵਾਹ; ਅਥੱਕ ਰਾਹਗੀਰ - ਕਦੇ ਨਾ ਥੱਕਣ ਵਾਲਾ ਮੁਸਾਫ਼ਿਰ |      


 

26 Jul 2015

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਬਹੁਤ ਖੂਬਸੂਰਤ ਰਚਨਾ ਹੈ ਜਗਜੀਤ ਜੀ , ਵਕਤ ਦੀ ਮਹੱਤਤਾ ਤੇ ਵਕਤ ਦੇ ਸਿਤਮਾਂ ਬਾਰੇ ਬਾਖੂਬੀ ਲਿਖਿਆ ਹੈ ਆਪ ਜੀ ਨੇ ! 

ਬਹੁਤ ਖੂਬਸੂਰਤ ਰਚਨਾ ਹੈ ਜਗਜੀਤ ਜੀ, ਵਕਤ ਦੀ ਮਹੱਤਤਾ ਤੇ ਵਕਤ ਦੇ ਸਿਤਮਾਂ ਬਾਰੇ ਬਾਖੂਬੀ ਲਿਖਿਆ ਹੈ ਆਪ ਜੀ ਨੇ ! 

 

 

04 Aug 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦਿਵਰੂਪ ਬਾਈ ਜੀ, ਬਹੁਤ ਬਹੁਤ ਧੰਨਵਾਦ ਆਪਨੇ ਆਪਣੇ ਰੁਝੇਵਿਆਂ ´ਚੋਂ ਵਕਤ ਕੱਢਕੇ ਕਿਰਤ ਦਾ ਮਾਣ ਕੀਤਾ ਅਤੇ ਇਸਨੂੰ ਆਪਣੇ ਕਮੇਂਟ੍ਸ ਨਾਲ ਨਵਾਜਿਆ !
ਤਹਿ-ਏ-ਦਿਲ ਤੋਂ ਸ਼ੁਕਰੀਆ ਜੀ !
ਇਹ ਜਵਾਬ ਜਰਮਨੀ ਤੋਂ ਲਿਖ ਰਿਹਾਂ ! ਅਜਕਲ੍ਹ ਯੂਰੋਪ ਦੇ ਟੂਰ ਤੇ ਹਾਂ; ਇਸ ਲਈ ਜਰਮਨ ਤੋਂ ਅੰਗ੍ਰੇਜ਼ੀ ਵਿਚ ਲੈਂਗੁਏਜ ਬਦਲਣ ਦੇ ਝੰਜਟ ਕਰਕੇ ਦੇਰੀ ਹੋਈ !
     

ਦਿਵਰੂਪ ਬਾਈ ਜੀ, ਬਹੁਤ ਬਹੁਤ ਧੰਨਵਾਦ ਆਪਨੇ ਆਪਣੇ ਰੁਝੇਵਿਆਂ ´ਚੋਂ ਵਕਤ ਕੱਢਕੇ ਕਿਰਤ ਦਾ ਮਾਣ ਕੀਤਾ ਅਤੇ ਇਸਨੂੰ ਆਪਣੇ ਕਮੇਂਟ੍ਸ ਨਾਲ ਨਵਾਜਿਆ !


ਤਹਿ-ਏ-ਦਿਲ ਤੋਂ ਸ਼ੁਕਰੀਆ ਜੀ !


ਇਹ ਜਵਾਬ ਜਰਮਨੀ ਤੋਂ ਲਿਖ ਰਿਹਾਂ ! ਅਜਕਲ੍ਹ ਯੂਰੋਪ ਦੇ ਟੂਰ ਤੇ ਹਾਂ; ਇਸ ਲਈ ਜਰਮਨ ਤੋਂ ਅੰਗ੍ਰੇਜ਼ੀ ਵਿਚ ਲੈਂਗੁਏਜ ਬਦਲਣ ਦੇ ਝੰਜਟ ਕਰਕੇ ਦੇਰੀ ਹੋਈ !

     

 

16 Aug 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਮੁਗ਼ਲ ਏ ਆਜ਼ਮ ਫਿਲਮ ਦੀ ਸ਼ੁਰੂਆਤ ਵਿੱਚ ਚੱਲਦੇ ਪਹੀਏ ਅਤੇ ਨਾਲ ਨਾਲ ਤੁਰਦੀ ਇੱਕ ਆਵਾਜ਼ .....

ਜਿਸ ਕਿਸੇ ਨੇ ਵੀ ਫਿਲਮ ਦੀ ਇਹ ਟਾਰਟ ਦੇਖੀ, ਕਦੇ ਵੀ ਨਹੀਂ ਭੁੱਲ ਸਕਦਾ ।

 

ਜਗਜੀਤ ਬਾਈ ਜੀ ਦੀ ਰਚਨਾ ਪੜ੍ਹਦੇ ਹੋਏ ਉਹੀ ਸੀਨ ਉਹੀ ਪਹੀਆ ਕਵਿਤਾ ਦੇ ਸ਼ਬਦਾਂ ਦੇ ਨਾਲ ਨਾਲ ਘੁੰਮਦਾ ਦਿਖਾਈ ਦੇ ਰਿਹਾ ਸੀ।

ਸਮਯ ਬਾਰੇ ਬਹੁਤ ਸੁੰਦਰ ਅਤੇ ਵਿਸਥਾਰ ਭਰਪੂਰ ਜਾਣਕਾਰੀ , ਕਿ ਕਿਵੇਂ ਇਹ ਹੱਥ ਚੋਂ ਫਿਸਲ ਜਾਂਦਾ ਹੈ , ਫੜਿਆ ਨੀ ਜਾਂਦਾ .. ਬਹੁਤ ਖੂਬ ☬

 

22 Aug 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਜਗਜੀਤ ਜੀ ਬਹੁਤ ਸੁੰਦਰ ਅਤੇ ਮਨੋਵਿਗਿਆਾਨਕ ਸਾਰਥਕ ਰਚਨਾ ਜੋ ਮਨ ਦੀ ਗੱਲ ਕਰਦੀ ਹੈ

24 Aug 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਅੱਜ ਕਾਫੀ ਸਮੇਂ ਬਾਅਦ ਫੋਰਮ ਤੇ ਆਇਆ ਤੇ ਇਕ ਉਮਦਾ ਲ਼ਿਖਤ ਪੜ੍ਹਨ ਲਈ ਮਿਲੀ ਬਹੁਤ ਧੰਨਵਾਦ ਸਰ ।
03 Sep 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਬਾਈ ਜੀ ਸਤ ਸ੍ਰੀ ਅਕਾਲ |
ਸਭ ਤੋਂ ਪਹਿਲਾਂ, ਸ਼ੁਕਰੀਆ !!! ਆਪਜੀ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ "ਵਕਤ ਦੇ ਪਹੀਏ" ਤੇ ਨਜਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵੀ ਕੀਤੀ ਢੁਕਵੇਂ ਕਮੇੰਟ੍ਸ ਨਾਲ |
ਲੰਮੀ ਗੈਰਹਾਜਰੀ ਦਾ ਸਵੱਬ ਸੀ ਅਸੀਂ ੩ ਹਫਤੇ ਦੇ ਯੂਰੋਪ ਦਰਸ਼ਨ ਤੇ ਸਾਂ ਜਿਸਤੋਂ ਆਪ ਭਲੀ ਭਾਨ ਜਾਣੂ ਹੋ | ਇਸਲਈ ਆਪਦੇ ਅਤੇ ਹੋਰ ਪਾਠਕਾਂ ਦੇ ਕਮੈੰਟ੍ਸ ਦੇ ਉੱਤਰ ਵਿਚ ਦੇਰੀ ਹੋਈ ਹੈ | 
ਇਸਲਈ ਛਿਮਾ ਦਾ ਜਾਚਕ ਹਾਂ |
ਵੇਖਣ ਤੇ, ਫੋਰਮ ਤੇ ਤਾਂ ਗਤੀਵਿਧੀਆਂ ਦਾ ਤੰਦੂਰ ਠੰਢਾ ਜਿਹਾ ਪਿਆ ਦਿੱਸਿਆ ਹੈ | ਕੀਹ ਕਾਰਨ ਹੋਇਆ ਇਸਦਾ, ਬਾਈ ਜੀ ? ਕੁਝ ਸਮਝ ਨਹੀਂ ਆਈ |
ਹਾਂ ਪੈਕਰਜ਼ ਐਂਡ ਮੂਵਰਜ਼ ਦੀ ਐਡਵਰਟਿਜ਼ਮੈਂਟ ਵਾਲੇ ਬੜੀ ਸ਼ਿੱਦਤ ਨਾਲ ਅਪਣੀ ਕਾਰਗੁਜ਼ਾਰੀ ਵਿਚ   ਰੁੱਝੇ ਹੋਏ ਹਨ - ਜੈਸੇ ਈ ਅੰਮੀ ਬਾਈ ਜੀ ਐਡਵਰਟਿਜ਼ਮੈਂਟ ਮੈਟਰ ਡਿਲੀਟ ਕਰ ਕੇ ਹਟਦੇ ਹਨ, ਪੈਕਰਜ਼ ਐਂਡ ਮੂਵਰਜ਼ ਦੀ ਐਡਵਰਟਿਜ਼ਮੈਂਟ ਤੁਰੰਤ ਮੁੜ ਪਾ ਦਿੱਤੀ ਜਾਂਦੀ ਹੈ | ਮੈਂ ਇਨ੍ਹਾਂ ਸੱਜਣਾ ਨੂੰ ਵਧਾਈ ਅਤੇ ਸ਼ਾਬਾਸ਼ ਦਿੰਦਾ ਹਾਂ ਇਸ ਢੀਠਪਣ ਲਈ | 
ਵੈਸੇ ਜਿਥੋਂ ਤੱਕ ਅਸੀ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ, ਉਸ ਮੁਤਾਬਕ ਕਸਟਮਰਜ਼ ਕਮਿਊਨੀਕੇਸ਼ਨ ਦਾ ਪਹਿਲਾ ਸਿਧਾਂਤ ਹੁੰਦਾ ਹੈ ਸਮਾਜ ਵਿਚ ਸਹੀ 'ਟਾਰਗੇਟ ਗਰੁੱਪ' (ਪਰੋਸਪੇਕ੍ਟਿਵ ਕੰਜਿਊਮਰ) ਦੀ ਪਛਾਣ ਕੀਤੀ ਜਾਵੇ ਅਤੇ ਫਿਰ ਪ੍ਰੋਡਕਟ ਬਾਰੇ ਉਨ੍ਹਾਂ ਦਾ ਧਿਆਨ ਖਿੱਚਣ ਲਈ ਐਡਵਰਟਿਜ਼ਮੈਂਟ ਮੈਟਰ ਤਿਆਰ ਕਰਕੇ ਪਾਇਆ ਜਾਵੇ | ਇਸਲਈ ਇਸ (ਲਿਟਰੇਰੀ ਫੋਰਮ) ਸਾਹਿਤਕ ਮੰਚ ਤੇ ਜਿਥੇ ਸਿਰਫ ਸਾਹਿਤਕ ਰੁਚੀ ਵਾਲੇ ਲੋਕ (ਭਾਵੇਂ ਬੇਸ਼ੱਕ ਉਸ ਸਮਾਜਿਕ ਅਤੇ ਗ੍ਰਿਹਸਤੀ ਪ੍ਰਾਣੀ ਵੀ ਹਨ) ਆਉਂਦੇ ਹਨ, ਉਥੇ ਇਸ ਤਰਾਂ ਦੀ ਐਡਵਰਟਿਜ਼ਮੈਂਟ ਦਾ ਕੋਈ ਆਦਰ ਨਾ ਹੋ ਸਕਦਾ ਹੈ, ਤੇ ਨਾ ਹੀ ਹੋ ਰਿਹਾ ਹੈ |             

ਮਾਵੀ ਬਾਈ ਜੀ ਸਤ ਸ੍ਰੀ ਅਕਾਲ |


ਸਭ ਤੋਂ ਪਹਿਲਾਂ, ਸ਼ੁਕਰੀਆ !!! ਆਪਜੀ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ "ਵਕਤ ਦੇ ਪਹੀਏ" ਤੇ ਨਜਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵੀ ਕੀਤੀ ਢੁਕਵੇਂ ਕਮੇੰਟ੍ਸ ਨਾਲ |


ਲੰਮੀ ਗੈਰਹਾਜਰੀ ਦਾ ਸਵੱਬ ਸੀ ਅਸੀਂ 3 ਹਫਤੇ ਦੇ ਯੂਰੋਪ ਦਰਸ਼ਨ ਤੇ ਸਾਂ ਜਿਸਤੋਂ ਆਪ ਭਲੀ ਭਾਨ ਜਾਣੂ ਹੋ | ਇਸਲਈ ਆਪਦੇ ਅਤੇ ਹੋਰ ਪਾਠਕਾਂ ਦੇ ਕਮੈੰਟ੍ਸ ਦੇ ਉੱਤਰ ਵਿਚ ਦੇਰੀ ਹੋਈ ਹੈ | ਇਸਲਈ ਛਿਮਾ ਦਾ ਜਾਚਕ ਹਾਂ |


ਵੇਖਣ ਤੇ, ਫੋਰਮ ਤੇ ਤਾਂ ਗਤੀਵਿਧੀਆਂ ਦਾ ਤੰਦੂਰ ਠੰਢਾ ਜਿਹਾ ਪਿਆ ਦਿੱਸਿਆ ਹੈ | ਕੀਹ ਕਾਰਨ ਹੋਇਆ ਇਸਦਾ ? ਕੁਝ ਸਮਝ ਨਹੀਂ ਆਈ |


ਹਾਂ ਪੈਕਰਜ਼ ਐਂਡ ਮੂਵਰਜ਼ ਦੀ ਐਡਵਰਟਿਜ਼ਮੈਂਟ ਵਾਲੇ ਬੜੀ ਸ਼ਿੱਦਤ ਨਾਲ ਅਪਣੀ ਕਾਰਗੁਜ਼ਾਰੀ ਵਿਚ   ਰੁੱਝੇ ਹੋਏ ਹਨ - ਜੈਸੇ ਈ ਅੰਮੀ ਬਾਈ ਜੀ ਐਡਵਰਟਿਜ਼ਮੈਂਟ ਮੈਟਰ ਡਿਲੀਟ ਕਰ ਕੇ ਹਟਦੇ ਹਨ, ਪੈਕਰਜ਼ ਐਂਡ ਮੂਵਰਜ਼ ਦੀ ਐਡਵਰਟਿਜ਼ਮੈਂਟ ਤੁਰੰਤ ਮੁੜ ਪਾ ਦਿੱਤੀ ਜਾਂਦੀ ਹੈ | ਮੈਂ ਇਨ੍ਹਾਂ ਸੱਜਣਾ ਨੂੰ ਵਧਾਈ ਅਤੇ ਸ਼ਾਬਾਸ਼ ਦਿੰਦਾ ਹਾਂ ਇਸ ਢੀਠਪਣ ਲਈ | 


ਵੈਸੇ ਜਿਥੋਂ ਤੱਕ ਅਸੀ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ, ਉਸ ਮੁਤਾਬਕ ਕਸਟਮਰਜ਼ ਕਮਿਊਨੀਕੇਸ਼ਨ ਦਾ ਪਹਿਲਾ ਸਿਧਾਂਤ ਹੁੰਦਾ ਹੈ ਸਮਾਜ ਵਿਚ ਸਹੀ 'ਟਾਰਗੇਟ ਗਰੁੱਪ' (ਪਰੋਸਪੇਕ੍ਟਿਵ ਕੰਜਿਊਮਰ) ਦੀ ਪਛਾਣ ਕੀਤੀ ਜਾਵੇ ਅਤੇ ਫਿਰ ਪ੍ਰੋਡਕਟ ਬਾਰੇ ਉਨ੍ਹਾਂ ਦਾ ਧਿਆਨ ਖਿੱਚਣ ਲਈ ਐਡਵਰਟਿਜ਼ਮੈਂਟ ਮੈਟਰ ਤਿਆਰ ਕਰਕੇ ਪਾਇਆ ਜਾਵੇ | ਇਸਲਈ ਇਸ (ਲਿਟਰੇਰੀ ਫੋਰਮ) ਸਾਹਿਤਕ ਮੰਚ ਤੇ ਜਿਥੇ ਸਿਰਫ ਸਾਹਿਤਕ ਰੁਚੀ ਵਾਲੇ ਲੋਕ (ਭਾਵੇਂ ਬੇਸ਼ੱਕ ਉਸ ਸਮਾਜਿਕ ਅਤੇ ਗ੍ਰਿਹਸਤੀ ਪ੍ਰਾਣੀ ਵੀ ਹਨ) ਆਉਂਦੇ ਹਨ, ਉਥੇ ਇਸ ਤਰਾਂ ਦੀ ਐਡਵਰਟਿਜ਼ਮੈਂਟ ਦਾ ਕੋਈ ਆਦਰ ਨਾ ਹੋ ਸਕਦਾ ਹੈ, ਤੇ ਨਾ ਹੀ ਹੋ ਰਿਹਾ ਹੈ |

 

ਇਸ ਲਈ ਮੇਰੀ ਜਾਚੇ ਇਸ ਜਤਨ ਨੂੰ ਛੱਡ ਦੇਣ ਵਿਚ ਹੀ ਭਲਾਈ ਹੈ | ਇਸ ਨਾਲ ਇਕ ਤਾਂ ਲੇਖਕ ਪਾਠਕ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਦੂਰ ਹੋ ਜਾਵੇਗੀ, ਅਤੇ ਨਾਲੇ ਐਡਮਿਨਿਸਟ੍ਰੇਟਰ ਸਾਹਿਬ ਨੂੰ ਵਾਰ ਵਾਰ ਮੈਟਰ ਡਿਲੀਟ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਵੇਗਾ |


ਇਸ ਲਈ ਬੇਨਤੀ ਹੈ ਕੀ ਇਸ ਫੋਰਮ ਨੂੰ ਵਪਾਰ ਜਾਂ ਵਪਾਰਿਕ ਗਤੀਵਿਧੀਆਂ ਤੋਂ ਦੂਰ ਹੀ ਰੱਖਿਆ ਜਾਵੇ - ਬਹੁਤ ਬਹੁਤ ਧੰਨਵਾਦ |           

 

05 Sep 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Bahut sohni Rachna sir.asi sare waqt de pahie ਤੇ Chadd ghumde ਵੀ haan ਤੇ ohde thale ਆ midhe ਵੀ ਜਾਂਦੇ ਹਾਂ ...

10 Sep 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਾਫੀ ਲੰਮੇ ਸਮੇਂ ਮਗਰੋਂ ਫੋਰਮ ਤੇ ਫੇਰਾ ਪਾੲਿਆ ਤੇ ਪੜ੍ਹਨ ਨੂੰ ੲਿਹ ਖੂਬਸੂਰਤ ਰਚਨਾ ਮਿਲੀ, ਵਕਤ ਨੂੰ ਬਹੁਤ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਬਿਆਂ ਕੀਤਾ ਏ ਤੁਸੀ ਜਗਜੀਤ ਸਰ, ੲਿੰਜ ਹੀ ਲਿਖਦੇ ਰਹੋ ਜੀ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ,

ਤੇ ਦੁਆ ਕਰਦੇ ਹਾਂ ਜਲਦ ਹੀ ਫੋਰਮ ਤੇ ਮੁੜ ਬਹਾਰ ਆਵੇਗੀ,

TFS sir.
18 Oct 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ ਸਤ ਸ੍ਰੀ ਅਕਾਲ |
ਹਾਂ ਵਾਕਈ ਬੜੇ ਦਿਨਾਂ ਬਾਅਦ ਫੋਰਮ ਤੇ ਥੋੜ੍ਹੀ ਜਿਹੀ ਹਿਲਜੁਲ ਦੀ ਫ਼ੀਲ ਮਿਲੀ ਆਪਜੀ ਦੇ ਵਿਜ਼ਿਟ ਕਰਨ ਅਤੇ ਕਮੇਂਟ੍ਸ ਦੇਣ ਨਾਲ | ਬਹੁਤ ਸ਼ੁਕਰੀਆ ਜੀ |
ਪਰ ਐਦਾਂ ਗੱਲ ਨੀ ਬਣਨੀ | ਕੋਈ ਲਿਖਤ ਪਾਓ ਤਾਂ ਜੋ ਪਾਠਕ ਲੋਕ ਪੜ੍ਹ ਕੇ ਆਨੰਦ ਮਾਣ ਸਕਣ |
ਰੱਬ ਰਾਖਾ ! 

Madam Komal Ji and Sandeep Ji,

 

ਸਤ ਸ੍ਰੀ ਅਕਾਲ |


ਹਾਂ, ਵਾਕਈ ਬੜੇ ਦਿਨਾਂ ਬਾਅਦ ਫੋਰਮ ਤੇ ਥੋੜ੍ਹੀ ਜਿਹੀ ਹਿਲਜੁਲ ਦੀ ਫ਼ੀਲ ਮਿਲੀ, ਆਪਜੀ ਦੇ ਵਿਜ਼ਿਟ ਕਰਨ ਅਤੇ ਕਮੇਂਟ੍ਸ ਦੇਣ ਨਾਲ | ਸਮਾਂ ਕੱਢਕੇ, ਲਿਖਤ ਪੜ੍ਹਨ ਅਤੇ ਵਿਚਾਰ ਦੇਣ ਲਈ ਬਹੁਤ ਸ਼ੁਕਰੀਆ ਜੀ |


ਪਰ ਐਦਾਂ ਗੱਲ ਨੀ ਬਣਨੀ | ਕੋਈ ਲਿਖਤ ਪਾਓ ਤਾਂ ਜੋ ਪਾਠਕ ਲੋਕ ਪੜ੍ਹ ਕੇ ਆਨੰਦ ਮਾਣ ਸਕਣ |


ਰੱਬ ਰਾਖਾ ! 

 

20 Oct 2015

Showing page 1 of 2 << Prev     1  2  Next >>   Last >> 
Reply