Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਰਿਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਨਜ਼ਰਿਏ

ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ ਤਾਂ ਅਗਲੀ ਸੀਟ ਉਪਰ ਬੈਠ ਗਏ ।

ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ,ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ
ਸੀਟਾਂ 'ਤੇ ਬੈਠ ਜਾਂਦੀਆਂ ।ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ ,

ਫਿਰ ਮੁਸਕਰਾਇਆ ਤੇ ਫਿਰ ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ ।
ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ ਉਨ੍ਹਾਂ ਨੂੰ ਸੁਣਾ ਕੇ ਬੋਲੀ ,
'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ ,
ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ,ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ ।
ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ
ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।

ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ ।

ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ ।
ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ
ਦਿੱਤਾ ।
ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ
ਬੋਲਿਆ ,'ਭੈਣੇ ਆਪਣਾ ਖਿਆਲ ਰੱਖੀਂ ,
ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ ,
ਮੈਂ ਤਾਂ ਜਿੰਦਾ ਹਾਂ ਨਾ ਤੇਰਾ ਵੀਰ ,ਭੋਰਾ ਫਿਕਰ ਨਾ ਕਰੀਂ ।
ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ ।
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ ।
ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ ।
ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ
ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ
''ਨਜ਼ਰੀਏ'' ਨਾਲ ਵੇਖਦੇ ਓ ।

 

.....unkwn.

 

13 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

lokan di soch sungarr ke reh gayi hai ..........

 

13 Sep 2012

arsh thind
arsh
Posts: 20
Gender: Female
Joined: 25/Aug/2012
Location: sirsa
View All Topics by arsh
View All Posts by arsh
 

bilkul sahi keha

 

13 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਜਮਾਨੇ ਦੀ ਰਫਤਾਰ ਤੇ ਹੈ ਹੀ ਬੜੀ ਤੇਜ ਪਰ ਸਾਡੇ ਵੱਡੀਆਂ ਨੂੰ ਵੀ ਇੱਕੋ ਹੀ ਸੋਚ ਨਹੀਂ ਰਖਨੀ ਚਾਹੀਦੀ .....ਜੇ ਓਹ ਨਾਲ ਨਹੀ ਚਲ ਸਕਦੇ ਤਾਂ ਘੱਟੋ -ਘੱਟ ਆਪਣੀ ਸੋਚ ਤਾਂ ਬਦਲ ਲੈਣ ........ਨੌਜਵਾਨ ਪੀੜੀ ਸਾਰੇ ਕਹਿੰਦੇ ਨੇ ਮਾੜੀ ਆ .....ਕੀ ਸਾਰੇ ਹੀ ਮਾੜੇ ਨੇ ....ਜੇ ਕੋਈ ਇੱਕ-ਦੀ ਮਾੜੇ ਨੇ ਤਾਂ ਓਹਨਾਂ ਕਰਕੇ ਤੁਸੀਂ ਸਾਰਿਆਂ ਨੂੰ ਹੀ ਓਹੋ ਜਿਹੇ ਸਮਝੀਂ ਬੈਠੇ ਹੋ ......ਹਰ ਰਿਸ਼ਤੇ ਲਈ ਸਿਰਫ ਇੱਕੋ ਨਜ਼ਰੀਆ , ਇੱਕੋ ਮਾਪਦੰਡ , ਇੱਕੋ ਸੋਚ ....ਬਦਲਾਅ ਜਰੂਰੀ ਏ .....ਕਹੀ ਸੁਣੀ ਲਈ ਖਿਮਾ .....ਖੁਸ਼ ਰਹੋ

13 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗੁਸਤਾਖੀ ਮਾਫ਼ ........''ਨਜ਼ਰਿਏ'' ਨਹੀਂ ''ਨਜ਼ਰੀਏ''

13 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

lokan di soch chhotti ho chuki a ... munda kudi ikhathe vekhe nhi ki shuru hoge gall banauni ... eh chhotti soch kr ke banda sab pasion amir ho janda a par apne dilon- dimag ton garib hi rhinda a ...

13 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

MAVI JI, BITTU JI....&....ALL....Thnx......

14 Sep 2012

jaspreet kaur
jaspreet
Posts: 6
Gender: Female
Joined: 14/Sep/2012
Location: ludhiana
View All Topics by jaspreet
View All Posts by jaspreet
 

ਬਹੁਤ ਵ੍ਧੀਯਾ ਜਸਬੀਰ ਜੀ......ਪਰ ਹਜੇ ਵੀ  ਕੀਤੇ ਨਾ ਕੀਤੇ ਆਪਣਾ ਨ੍ਜ਼ਰੀਯਾ ਵੀ ਕੁਝ
ਇਸੇ ਤਰਾਂ ਦਾ ਹੀ  ਹੈ......ਕਲ ਨੂ ਜਦੋ ਤੁਹਾਡੀ ਕਿਸੇ ਦੀ ਭੈਣ
ਕਿਸੇ ਲੜਕੇ ਨਾਲ ਹੋਵੇ ਤਾਂ ਤੁਸੀਂ ਕੀ ਸੋਚੋਗੇ...???? ਕ੍ਯੂੰਕਿ
 ਇਕ ਲੜਕੇ ਲੜਕੀ ਦਾ ਰਿਸ਼ਤਾ ਭੈਣ ਭਰਾ ਦਾ ਵੀ ਹੋ ਸਕਦਾ ਹੈ ,ਦੋਸਤ ਦਾ ਵੀ ਹੋ ਸਕਦਾ ਹੈ,..........

15 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਸਹੀ....ਪਰ ਜਦੋ ਤੱਕ ਸਾਨੂ ਕੋਈ ਰਿਸਤਾ ਸਾਫ਼ ਪਤਾ ਨਾ ਲੱਗੇ, ਸਾਨੂ ਉਸਤੇ ਕੋਈ ਕਿਸੇ ਤਰਾਂ ਦੀ ਟਿਕਾ ਟਿਪਣੀ ਨਹੀ ਕਰਨੀ ਚਾਹੀਦੀ........

15 Sep 2012

Reply