ਮਨੁੱਖ ਨੂੰ ਆਪਣੇ ਵਿਸ਼ਵਾਸ਼ਾਂ ਉੱਪਰ ਦ੍ਰਿੜਤਾਪੂਰਵਕ ਅਡਿੱਗ ਰਹਿਣ ਦਾ ਯਤਨ ਕਰਨਾ ਚਾਹੀਦਾ,ਕੋਈ ਨਹੀਂ ਕਹਿ ਸਕਦਾ ਕਿ ਭਵਿੱਖ 'ਚ ਕੀ ਹੋਣ ਵਾਲਾ ਹੈ।"--------
"ਇੱਕ ਚੰਗੇ, ਸਮਝਦਾਰ ਆਦਮੀ ਲਈ ਔਖੀ ਸੰਸਕ੍ਰਿਤ ਦੇ ਸ਼ਬਦ ਅਤੇ ਪੁਰਾਤਨ ਅਰਬੀ ਦੀਆਂ ਆਇਤਾਂ ਐਨੀਆਂ ਅਸਰਦਾਰ ਨਹੀਂ ਹੋ ਸਕਦੀਆਂ ਜਿੰਨੀਆਂ ਕਿ ਉਸਦੀ ਆਪਣੀ ਆਮ ਭਾਸ਼ਾ ਦੀਆਂ ਸਾਧਾਰਣ ਗੱਲਾਂ।"------------
"ਕਿਸੇ ਵੀ ਜਾਤੀ ਦੀ ਤਰੱਕੀ ਲਈ, ਚੰਗੇ ਸਾਹਿਤ ਦੀ ਜਰੂਰਤ ਹੁੰਦੀ ਹੈ, ਜਿਉਂ-ਜਿਉਂ ਦੇਸ਼ ਦਾ ਸਾਹਿਤ ਉੱਚਾ ਉੱਠਦਾ ਹੈ, ਤਿਉਂ-ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ।"----------------------------
"ਕਿਸੇ ਸਮਾਜ ਤੇ ਦੇਸ਼ ਨੂੰ ਪਹਿਚਾਨਣ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਨਾਲ ਜਾਣ-ਪਛਾਣ ਹੋਣ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਕਿਉਂਕਿ ਸਮਾਜ ਦੇ ਪ੍ਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿੱਚ ਜ਼ਾਹਿਰ ਹੋਇਆ ਕਰਦੀ ਹੈ।"--------
"'ਇਨਕਲਾਬ ਜ਼ਿੰਦਾਬਾਦ' ਨਾਅਰੇ ਦੀ ਰਚਨਾ ਅਸੀਂ ਨਹੀਂ ਕੀਤੀ,ਇਹ ਨਾਅਰਾ ਰੂਸ ਦੇ ਕ੍ਰਾਂਤੀਕਾਰੀ ਅੰਦੋਲਨ 'ਚ ਦਿੱਤਾ ਗਿਆ ਸੀ, ਪ੍ਰਸਿੱਧ ਸਮਾਜਵਾਦੀ ਲੇਖਕ ਆਪਟਨ ਸਿੰਗਲੇਅਰ ਨੇ ਆਪਣੇ ਨਾਵਲਾਂ ਵੋਸਟਨ ਅਤੇ ਆਇਲ 'ਚ,ਇਸ ਨਾਅਰੇ ਨੂੰ ਕ੍ਰਾਂਤੀਕਾਰੀਆਂ ਦੇ ਮੂੰਹੋਂ ਅਖਵਾਇਆ ਹੈ।"-------
"ਜਿਹੜਾ ਧਰਮ ਇਨਸਾਨ ਨੂੰ ਵੱਖ ਕਰੇ, ਮੁਹੱਬਤ ਦੀ ਥਾਂ ਉਹਨਾਂ ਨੂੰ ਇੱਕ-ਦੂਜੇ ਨਾਲ ਨਫ਼ਰਤ ਕਰਨੀ ਸਿਖਾਵੇ, ਅੰਧਵਿਸ਼ਵਾਸ਼ਾਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਦੇ ਬੌਧਿਕ ਵਿਕਾਸ 'ਚ ਰੋਕ ਬਣੇ, ਦਿਮਾਗਾਂ ਨੂੰ ਖੁੰਢਾ ਕਰੇ, ਉਹ ਕਦੇ ਵੀ ਮੇਰਾ ਧਰਮ ਨਹੀਂ ਬਣ ਸਕਦਾ"-----
ਮੇਰੀ ਜ਼ਿੰਦਗੀ ਮਹਾਨ ਮਕਸਦ ਭਾਵ ਭਾਰਤ ਦੀ ਆਜ਼ਾਦੀ ਦੇ ਕਾਜ਼ ਦੇ ਲੇਖੇ ਲੱਗ ਚੁੱਕੀ ਹੈ। ਇਸ ਲਈ ਮੇਰੀ ਜ਼ਿੰਦਗੀ 'ਚ ਆਰਾਮ ਤੇ ਦੁਨਿਆਵੀ ਖਾਹਸ਼ਾਂ ਵਾਸਤੇ ਕੋਈ ਖਿੱਚ ਨਹੀਂ ਹੈ।"-------