Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1443
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਚ

ਸਚ

ਜਦ ਅਖ ਬੋਲਦੀ ਹੈ, 
ਅਸਮਾਨ ਚੁੱਪ ਹੋ ਜਾਦੇ ਨੇ,
ਸਚ ਬੋਲਦੀ ਜਬਾਨ ਅਕਸਰ, 
ਕਟ ਦਿੱਤੀ ਜਾਂਦੀ ਏ,
ਜਿੰਦਗੀ ਨੂੰ ਖਾਮੋਸ਼ ਕਰਨ ਲਈ,
ਤਖਤਿਆਂ ਤੇ ਟੰਗ ਦਿੱਤਾ ਜਾਂਦਾ ਏ,
ਤੇ ਝੂਠ ਬੋਲਣ ਵਾਲਿਆਂ ਨੂੰ,
ਤਗਮਿਆਂ ਤੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਏ,
ਲੋਕ ਤਖਤ ਤੇ ਬਿਠਾ ਦਿੰਦੇ ਨੇ, 
ਜਦ ਅਖ ਝੁਕ ਜਾਂਦੀ ਏ,
ਰਸਤਿਆਂ ਦੀ ਧੂੜ, 
ਦੁਸ਼ਮਣ ਬਣ ਜਾਂਦੀ ਏ,
ਬੁਝੇ ਹੋਏ ਦੀਵਿਆਂ ਦੀ ਦੀਵਾਲੀ ਦੀ ਤਰ੍ਹਾ,
ਜਿੰਦਗੀ ਬੇਵੱਸ ਬੇਮੁੱਖ ਬੇਪ੍ਰਵਾਹ ਹੋ ਜਾਂਦੀ ਏ,
ਮਨਸੂਰ ਤੇ ਸੁਕਰਾਤ ਦਾ ਕੋਈ ਗੁਨਾਹ ਨਹੀਂ ਸੀ,
ਸਚ ਨੂੰ ਪ੍ਰਵਾਨ ਤੇ ਪ੍ਰਗਟ ਕਰਨ ਤੇ,
ਵਰਤਮਾਨ ਸਿਰ ਕਲਮ ਨਾਲੋਂ, 
ਜਬਾਨ ਬੰਦ ਕਰਨ ਦੀ ਕਵਾਇਤ ਅਜ਼ਮਾਈ ਜਾਂਦੀ ਏ, 
ਜਿੰਦਗੀ ਜੀਉਣ ਲਈ ,
ਸਾਹਾਂ ਤੇ ਸਹਾਰਿਆਂ ਨਾਲੋਂ,
ਕਿਰਦਾਰ ਸਿਰਜਣਾ ਦੀ ਲੋੜ ਹੁੰਦੀ ਏ,
ਝੁਕੀਆਂ ਅੱਖਾਂ ਲਾਜ ਨਾਲੋਂ ਜ਼ਿਆਦਾ,
ਡਰ ਤੇ ਗਰਜ ਦੀਆਂ ਗੁਲਾਮ ਹੁੰਦੀਆਂ ਨੇ,
ਅਕਸਰ ਇਖਲਾਕ ਤੋਂ ਡਿੱਗ ਕੇ ਰੂਹਾਂ,
ਉਮਰ ਭਰ ਗੁਲਾਮ ਰਹਿੰਦੀਆਂ ਨੇ।

ਗੁਰਮੀਤ ਸਿੰਘ ਐਡਵੋਕੇਟ ਪੱਟੀ

10 Feb 2018

Reply