Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਤਿਨ ਚੀਜ਼ਾ

1. Tin chezan insaan nu jeewan ch ik vaar mildiya han __Maa Baap Husan Jawani 
2. Tin chezan nu kade b chota na samjo --Karaz< Faraz te maraz .
3. Tin cheza kise di odeek nahi kardiya --Maut, waqt te gahak .
4. Tin chezan nikal ke kade bapis nahi aoundiya --teer kamano,bol jobano te jaan tan cho.
5. Tin chezan nu koi dusra nahi chura sakda--Akal, ilam te hunarr.
6. Tin chezan kismat tu bina nahi mildiya--dolat, izzat te nek aulaad.
7. Tin chezan khule dil naal karniya chahidiya --reham ,karam te dua.
8. Tin chezan nu sada yaad rakho-- sachai, Faraz, te maut.
9. Tin chezan sab diya vakho vakh hondiya ne---surat ,seerat ,te kismat.
10. Tin chezan bhara nu bhara da dushman bana dindiya han-- zar .zoro te zameen.
11. Tin chezan insaan nu khuar kardiya han--- chori , chogli te jhooth.

28 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਸਾਨੂੰ ਬਹੁਤਿਆ ਪੈਸਿਆ
ਦੀ ਭੁੱਖ ਨਹੀ,.
ਜਿਸ ਕੋਲ ਹੈ ਜਿਆਦਾ ਉਸ ਦਾ ਵੀ ਦੁੱਖ ਨਹੀ,.
ਦੁੱਖ ਆਉਦਾਂ ਹੈ ਜਿਸਦੇ ਕੋਲ ਧੀ ਜਾਂ ਪੁੱਤ ਨਹੀ,.
ਲੱਖ ਲਾਹਨਤਾ ਉਹਨਾ ਧੀਆਂ ਪੁੱਤਰਾਂ ਤੇ,.
ਜਿਨਾਂ ਦੇ ਮਾਂ ਪਿਉ ਨੂੰ ਉਹਨਾ ਦਾ ਕੋਈ ਸੁੱਖ ਨਹੀ

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਵਗਦਾ ਪਾਣੀਂ ਪਿਆਸ ਮਿਟਾਉਂਦਾ ਪਰ ਪਿਆਸੇ ਦੀ ਜਾਤ ਨੀਂ ਪੁਛਦਾ,,,
ਕੋਠਾ ਨੀਲਾਮ ਇਜ਼ਤ ਕਰ ਦੇਵੇ ਪਰ ਕੁੜੀ ਦੀ ਔਕਾਤ ਨੀਂ ਪੁਛਦਾ,,,
ਸ਼ਮਸ਼ਾਨ ਇਨਸਾਨ ਦੀ ਪਹਚਾਨ ਮਿਟਾ ਦੇਵੇ ਪਰ ਓਹਦੀ ਕੀਨੀ ਉਚੀ ਸ਼ਾਨ ਨੀਂ ਪੁਛਦਾ,,,
ਇਸ ਮਤਲਬੀ ਦੁਨਿਆ ਤੋਂ ਰਹੌ ਬਚਕੇ ਬੁਰੇ ਵਕਤ ਵਿਚ ਕੋਈ ਹਾਲ ਨੀਂ ਪੁਛਦਾ,

31 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਹੁਸਨ ਕਹੇ ਮੈ ਸੱਭ ਤੋ ਵੱਡਾ, ਦੁਨੀਆ ਮੇਰੇ ਪਿੱਛੇ ਮਰਦੀ..
ਪੈਸਾ ਕਹੇ ਮੈ ਸੱਭ ਤੋ ਵੱਡਾ, ਦੁਨੀਆ ਮੇਰਾ ਪਾਣੀ ਭਰਦੀ..
ਅਕਲ ਕਹੇ ਮੈ ਸੱਭ ਤੋ ਵੱਡੀ, ਜਾਅ ਵਿੱਚ ਕਚਹਿਰੀਆ ਲੜਦੀ..
ਤਕਦੀਰ ਕਹੇ ਤੁਸੀ ਤਿੰਨੇ ਝੂਠੇ, ਮੈ ਜੋ ਚਾਹਾਂ ਉਹ ਕਰਦੀ...........

31 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਧੱਕਾ ਖਾ ਕੇ ਬੁਰਾਈ ਦਾ।

ਭਰੋਸਾ ਡੋਲਿਆ ਸਚਾਈ ਦਾ।

 

ਟੁੱਟੀ ਯਾਰੀ ਮੈਂ ਹੋਇਆ ਯਾਰ ਵਿਹੂਣਾ

ਹੰਝੂਆਂ ਨਾਲ ਰੱਤੇ ਰਹੁ ਦਾ ਸਵਾਦ ਸਲੂਣਾ

ਵਿਆਜ ਪਾਕੇ ਗਮਾਂ ਦਾ ਮੂਲ ਹੋਇਆ ਦੂਣਾ

ਭਾਰ ਨਾਲ ਝੁਕਣ ਮੋਢੇ

ਸੀਨੇ ਵਿੱਚ ਯਾਦ ਸਮਾਈ ਦਾ।

 

ਜੀਅ ਪ੍ਰਚਾ ਲੈਨਾਂ ਦੂਰੋਂ ਦੇਖ ਤੈਨੂੰ ਸ਼ੁਕੀਨ

ਪਤਾਸਿਆਂ ਦੀ ਮਿਠਾਸ ਵੀ ਲੱਗੇ ਨਮਕੀਨ

ਨਰਕਾਂ ਦੇ ਰਾਹ ਮੈਂ ਤੁਰਿਆ ਯਾਰ ਵਿਹੀਣ

ਮਲੇਰੀਏ ਦਾ ਬੁਖਾਰ ਵੀ

ਕਰੇ ਨਾ ਖਾਤਮਾ ਸ਼ੁਦਾਈ ਦਾ।

 

ਵਾਟ ਲੰਮੇਰੀ ਹਿੱਕ ਵਿੱਚੋਂ ਵਗੇ ਪਰਸੀਨਾਂ

ਸੂਰਜ ਗਰਮੀ ਵਰਸਾਵੇ, ਹਾੜ ਦਾ ਮਹੀਨਾ

ਪਾਣੀ ਨਾ ਪਿਆਵੇ ਨਲਕਿਓਂ ਜਮੀਨਦਾਰ ਕਮੀਨਾ

ਇੱਕ ਸਵਾਲ ਪੈਦਾ ਨਹੀਂ ਹੁੰਦਾ

ਨਿਵਾਈ ਦਾ ਜਾਂ ਉਚਾਈ ਦਾ।

 

ਅਣਦਿਖੀਆਂ ਮੰਜਲਾਂ ਵੱਲ ਗਹੁ ਲਾਕੇ ਵੇਖਾਂ

ਸ਼ਾਇਦ ਮੇਰੀ ਕਿਸਮਤ ਪੀੜਾਂ ਦੀਆਂ ਲੇਖਾਂ

ਪੈਰਾਂ ਦੀਆਂ ਤਲੀਆਂ ਵਿੱਚ ਖੁਭੀਆਂ ਤਿੱਖੀਆਂ ਮੇਖਾਂ

ਖ਼ੁਸ਼ਬੋ ਬਦਲ ਜਾਵੇ ਬਦਬੋ ਵਿੱਚ

ਕਿਸੇ ਕਲੀ ਮੁਰਝਾਈ ਦਾ।

 

ਪਿੱਤ ਨਾਲ ਪਿੱਠ ਉੱਤੇ ਉੱਠੇ ਧੱਫੜ

ਤੁਰ ਪਵਾਂ ਪੀੜਾਂ ਦੀ ਯਾਦ ਭੁਲਾਕੇ ਭੁਲੱਕੜ

ਅਣਗਿਣਤ ਜਖਮਾਂ ਨਾਲ ਰੂਹ ਹੋਈ ਢੱਟੜ

ਮਧਾਣੀ ਨਾਲ ਰਿੜਕਕੇ ਆਈ

ਪਾਣੀ ਦੀ ਮਲਾਈ ਦਾ।

 

ਕਬਾੜਖਾਨੇ ਵਿੱਚ ਛੁਪੀਆਂ ਖਜਾਨੇ ਦੀਆਂ ਮੋਹਰਾਂ

ਚੁਰਾ ਲਈਆਂ ਹਿਜਰ ਦੀਆਂ ਚਿੱਠੀਆਂ ਚੋਰਾਂ

ਗੁਲਦਸਤੇ ਵਿੱਚ ਫ਼ੁੱਲਾਂ ਦੀਆਂ ਰਗਾਂ ਘੁੱਟੀਆਂ ਥੋਹਰਾਂ

ਚੁੱਪ ਹੀ ਮੈਨੂੰ ਚੰਗੀ ਐ

ਗੁੱਸੇ ਨਾਲੋਂ ਬੋਲਬੁਲਾਈ ਦਾ।

 

ਬਿਰਹਾ ਭੱਠੀ ਵਿੱਚ ਸਾੜਨ ਬਾਵਜੂਦ ਜਿਉਂਦੀ ਰਹਿੰਦੀ

ਦਿਲ ਨੂੰ ਢੋਰਾ ਲੱਗਿਆ ਮਹਿਬੂਬਾ ਕੁਝ ਨਹੀਂ ਕਹਿੰਦੀ

ਇਹ ਕਾਲਖ਼ ਧੋਇਆਂ ਨਾਲ ਵੀ ਨਹੀਂ ਲਹਿੰਦੀ

ਸਵਾਹ ਨਾਲ ਮਾਂਜਕੇ ਕਾਲ਼ਾ

ਦਰਦ ਦਾ ਪਤੀਲਾ ਚਮਕਾਈ ਦਾ।

 

ਮੈਂ ਕਰਕੇ ਇਸ਼ਕ ਮੌਤ ਨਾਲ ਪਾਈ ਜੱਫੀ

ਇਹ ਜਿੰਦਗੀ ਤੇਰੇ ਲਈ ਖਾਲੀ ਰੱਖੀ

ਸੱਪ ਦੇ ਡੰਗ ਸਹਿਕੇ ਲੁਕੋਕੇ ਪੀੜ ਵੱਖੀ

ਇਹ ਵਿਹੁ ਹੈ ਮਾਰੂ

ਤੜਫਾਉਣ ਵਾਲੀ ਜੁਦਾਈ ਦਾ।

01 Sep 2012

Reply