Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤਿੰਨ ਰਚਨਾਵਾਂ


ਅਕਸਰ

 

ਉਸ ਦੇ ਹੀ
ਪੇਜ ਮੋੜੇ ਗਏ
ਸਤਰਾਂ
ਅੰਡਰਲਾਈਨ ਕੀਤੀਆਂ ਗਈਆਂ
ਸਫ਼ੇ ਫਟ ਗਏ
ਜਿਲਦ ਉੱਖੜ ਗਈ
ਵਰਕਾ ਵਰਕਾ ਹੋ ਗਈ
ਇੰਜ ਹੀ ਕਿਉਂ ਹੁੰਦਾ ਹੈ
ਅਕਸਰ
ਵਧੀਆ ਕਿਤਾਬਾਂ ਦੇ ਨਾਲ
ਵਧੀਆ ਲੋਕਾਂ ਦੇ ਨਾਲ

 

ਬਾਦਸ਼ਾਹ

ਜ਼ਰੂਰੀ ਹੁੰਦੇ ਨੇ
ਤਾਸ਼ ਦੀ ਖੇਡ ਜਿੱਤਣ ਲਈ
ਚੰਗੇ ਪੱਤੇ
ਪਰ ਕੁਝ ਲੋਕ
ਕਮਜ਼ੋਰ ਪੱਤਿਆਂ ਨਾਲ ਵੀ
ਜਿੱਤ ਲੈਂਦੇ ਹਨ ਬਾਜ਼ੀ
ਅਕਲ ਦੇ ਸਿਰ ’ਤੇ
ਪਰ ਮੈਂ ਤਾਂ
ਉਹ ਬਦਕਿਸਮਤ ਹਾਂ
ਜਿਹੜੀ ਹਾਰ ਗਈ ਹਾਂ
ਜ਼ਿੰਦਗੀ ਦੀ ਬਾਜ਼ੀ
ਹੱਥ ਵਿੱਚ
ਤੇਰੇ ਵਰਗੇ
‘ਬਾਦਸ਼ਾਹ’ ਦੇ
ਹੁੰਦਿਆਂ ਹੋਇਆਂ ਵੀ।

 

ਫਿਰ ਵੀ…

ਬੀਮਾਰ ਰਿਸ਼ਤਿਆਂ ਦੇ
ਟੈਸਟ ਕਰਾਏ ਤਾਂ
ਉਨ੍ਹਾਂ ਵਿੱਚ ਸੀ
ਵਿਸ਼ਵਾਸ ਦਾ ਐੱਚ.ਬੀ.
ਬਹੁਤ ਹੀ ਘੱਟ
ਈਰਖਾ ਦੀ ਸ਼ੂਗਰ ਸੀ
ਸਿਖ਼ਰ ’ਤੇ ਚੜ੍ਹੀ ਹੋਈ
ਕਰੋਧ ਦਾ ਬੀ.ਪੀ. ਸੀ
ਇਕਦਮ ਹਾਈ
ਅਹੰਕਾਰ ਦਾ ਕੋਲੈਸਟਰੋਲ
ਛੂੰਹਦਾ ਸੀ ਆਕਾਸ਼
ਲਾਲਚ ਦਾ ਯੂਰੀਆ ਸੀ
ਨਾਰਮਲ ਤੋਂ ਕਿਤੇ ਜ਼ਿਆਦਾ
ਸਵਾਰਥ ਦੀ ਇਨਫੈਕਸ਼ਨ
ਪਾਰ ਕਰ ਗਈ ਸੀ
ਸਾਰੇ ਹੱਦ ਬੰਨੇ
ਅਜੋਕੇ ਰਿਸ਼ਤੇ
ਇੱਕੋ ਵੇਲੇ
ਕਈ ਰੋਗਾਂ ਨਾਲ ਜੂਝ ਰਹੇ ਨੇ
ਫਿਰ ਵੀ ਲੋਕੀਂ
ਗਲਵਕੜੀ ਪਾ ਕੇ
ਇੱਕ ਦੂਜੇ ਨੂੰ ਪੂਜ ਰਹੇ ਨੇ।

 

ਧਰਮਪਾਲ ਸਾਹਿਲ ਮੋਬਾਈਲ: 98761-56964

05 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

wah !

...........3no hi rachnawa bahut sahi han  te 1-2je taun bilkul different..... m ida de topics te kdi koi poem nhi prdi ..bhut vdia lgea kuch alag pard k......tfs........!

05 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bittu jee bahut hee vadhia ne eh tinno.....tusin bahut vadhia stuff share karde ho hameshaan...keep it up..!!

05 Apr 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਿੱਟੂ ਜੀ.....ਇਹ ਤਾਂ ਬਹੁਤ ਹੀ ਕਮਾਲ ਦੀਆਂ ਰਚਨਾਵਾਂ ਨੇ.....ਸ਼ੇਅਰ ਕਰਨ lai ਬਹੁਤ ਸ਼ੁਕ੍ਰਿਯਾ ਜੀ

05 Apr 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

kamaal ji kamaal...bahut sohniyan rachnavan ji...tfs

06 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ਬਹੁਤਖੂਬ ......ਕਾਫੀ ਦਿੰਨਾ ਬਾਦ ਇਥੇ ਇਸ ਤਰਾਂ ਦਾ ਵਖਰਾ ਪੜਣ ਨੂ ਮਿਲਿਆ ........ਬਿੱਟੂ ਜੀ......ਬਹੁਤ ਸ਼ੁਕਰੀਆ ਸਾਂਝਿਆ ਕਰਨ ਲਈ.....

06 Apr 2012

Narinder Mehta
Narinder
Posts: 2
Gender: Male
Joined: 11/Feb/2012
Location: mansa-151505
View All Topics by Narinder
View All Posts by Narinder
 

Bittu ji bahut badiya bilkul hi vakhra very good............... keep it up

06 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

07 Apr 2012

Reply