ਮੈਂ ਜਦ ਵੀ ਆਈ ਤੇਰੇ ਕੋਲ.....
ਆਸਾਂ ਤੇ ਉਮੀਦਾਂ ਨਾਲ ਭਰਿਆ ....
ਛੰਨਾ ਲੈ ਕੇ ...
ਤੂੰ ਮੋੜ ਦਿੱਤਾ ਮੈਨੂੰ ...
ਮੇਰੀ ਤਲੀ ਤੇ ...
ਹੰਝੂਆਂ ਤੇ ਖਾਮੋਸ਼ੀ ਦਾ ..
ਤੋਹਫ਼ਾ ਰਖ ਕੇ ..
ਮੈਂ ਦੇਖਦੀ ਰਹੀ ਕਿੰਨਾ ਚਿਰ ..
ਤੇਰੀਆਂ ਬੇਚੈਨ ਅਖਾਂ ਵਿਚਲੇ ..
ਬੇਬਸ ਜਜ਼ਬਿਆਂ ਨੂੰ ...
ਤੇ ਫਿਰ ਮੈਂ ਆਪਣੇ ਆਪ ਵਿਚੋਂ ...
ਇਦਾਂ ਗੈਰ-ਹਾਜ਼ਿਰ ਹੋ ਗਈ....
ਜਿਦਾਂ ਤਲੀਆਂ ਚੋਂ ਰੇਤ...
ਆਪ-ਮੁਹਾਰੇ ਕਿਰ ਜਾਂਦੀ ਹੈ....
ਹੋਸ਼ ਪਰਤਦਿਆਂ ਹੀ...
ਬਚਪਨ ਦੀ ਓਹ ਦੌੜ ਬੜੀ ਯਾਦ ਆਈ...
ਜਿਸ ਚ ਮੈਂ ਹਮੇਸ਼ਾਂ ...
ਦੋਇਮ ਹੀ ਰਹਿੰਦੀ ਸੀ....
ਜ਼ਿੰਦਗੀ ਵੀ ਜਿਦਾਂ ਇੱਕ ਖਾਸ..
ਸਮਿਟਰੀ ਚ ਚਲਦੀ ਹੈ....
ਪਰ ਤੂੰ ਫਿਕਰ ਨਾ ਕਰ....
ਇਹ ਮਸਲਾ ਹੁਣ ਮੇਰੇ ਹਥਾਂ ਚ ਹੈ....
ਤੇ ਤੈਨੂੰ ਮੈਂ ਮੁਕਤ ਕਰ ਦਿੱਤਾ ਹੈ....
ਵਡੇਰੀਆਂ ਜੰਗਾਂ ਲੜਨ ਲਈ....
ਮੈਂ ਤਲੀਆਂ ਚੋਂ ਨਿੱਤ ਕਿਰਦੀ ਰੇਤ ਨੂੰ ...
ਅੱਜ ਫਿਰ ਸਾੰਭ ਲਿਆ ਹੈ....
ਤਾਂ ਜੋ ਓਹ ਵਕ਼ਤ ਆਉਣ ਤੱਕ ..
ਮੇਰੇ ਕੋਲ ਸਿਰਫ ਉਮੀਦ ਹੀ ਨਹੀਂ ...
ਹੌਂਸਲਾ ਵੀ ਬਚਿਆ ਰਹੇ....