ਕੀ ਕਰੇਂਗੀ ਆਪਣਾ ਨਾਮ ਮੇਰੇ ਨਾਮ ਨਾਲ ਜੋੜ ਕੇ,
ਮੈਂ ਤੇ ਇੱਕ ਗੁੰਮਨਾਮ ਸਿਰਨਾਵਾਂ ਹਾਂ,
ਨਹੀਂ ਮਿਲਣਾ ਤੈਨੂੰ ਕੁਝ ਵੀ ਹਨੇਰੇ ਤੋਂ ਸਿਵਾ,
ਕਿਉਂਕਿ ਤੇਰੇ ਰੂਪ ਦੇ ਚਾਨਣ ਤੋਂ
ਮੇਰੀ ਬਦਨਾਮੀ ਦੀ ਕਾਲਿਖ ਕਿਤੇ ਜ਼ਿਆਦਾ ਹੈ.,
ਸੱਚ ਮੰਨ ਦੁੱਖਾਂ ਨੂੰ ਆਪਣਾ ਨਸੀਬ ਨਾ ਬਣਾ,
ਕਿਉਂਕਿ ਗੈਰਾਂ ਦੇ ਦੁਖ ਅਪਨਾਉਣ ਦਾ
ਮੇਰਾ ਆਪਣੇ ਆਪ ਨਾਲ ਵਾਦਾ ਹੈ,.
ਮੇਰੀ ਬਦਨਾਮੀ ਦੀ ਕਾਲਿਖ ਕਿਤੇ ਜ਼ਿਆਦਾ ਹੈ,
ਮੈਂ ਨਹੀਂ ਸਲਾਹ ਦੇਂਦਾ ਤੈਨੂੰ ਆਪਣੇ ਪੈਰਾਂ ਤੇ ਪੱਛ ਲਵਾਉਣ ਦੀ,
ਕਿਉਂਕਿ ਜਿਸ ਬਿਖੜੇ ਪੰਧ ਨੂੰ ਮੈਂ ਚੁਣਿਆ ਹੈ
ਓਸ ਦਾ ਤੇ ਸੱਟਾਂ ਦਾ ਬੜਾ ਗਹਿਰਾ ਨਾਤਾ ਹੈ,
ਮੇਰੀ ਬਦਨਾਮੀ ਦੀ ਕਾਲਿਖ ਕਿਤੇ ਜ਼ਿਆਦਾ ਹੈ,
ਜੇ ਮੇਰੇ ਨਾਲ ਰਤਾ ਵੀ ਮੋਹ ਏ ਤਾਂ
ਆਪਣੇ ਲਈ ਕੋਈ ਮੇਨਸਟ੍ਰੀਮ ਦਾ ਪੁਜਾਰੀ ਲੱਭ ਲੈ,
ਕਿਉਂਕਿ ਮੈਂ ਤੈਨੂੰ ਜਵਾਨੀ ਵਿੱਚ ਵਿਧਵਾ ਦਾ ਸੰਤਾਪ ਨਹੀਂ ਦੇ ਸਕਦਾ,
ਮੈਂ ਸਾਰੀ ਉਮਰ ਸ੍ਫ਼ਰ ਵਿੱਚ ਹੀ ਰਹਿਣਾ ਏ,
ਕਦੇ ਵੀ ਕਿਸੇ ਵੀ ਪੜਾਅ ਤੇ ਮੈਂ ਜ਼ੁਲਫ਼ਾਂ ਦੀ ਛਾਵੇਂ ਬਹਿ ਨਹੀਂ ਸਕਦਾ,
ਸਾਰੀ ਪੈਂਤੀ ਪੜ ਕੇ ਵੀ ਜੋ ਕਿਸੇ ਦੇ ਯਾਦ ਨਹੀਂ ਆਉਂਦਾ
ਬਰਾੜ ਮੈਂ ਤਾਂ ਓਹ ਅੱਖਰ ਭੁਲਾਵਾਂ ਹਾਂ,
ਕੀ ਕਰੇਂਗੀ ਆਪਣਾ ਨਾਮ ਮੇਰੇ ਨਾਮ ਨਾਲ ਜੋੜ ਕੇ,
ਮੈਂ ਤੇ ਇੱਕ ਗੁੰਮਨਾਮ ਸਿਰਨਾਵਾਂ ਹਾਂ,