ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ,
ਬੜੇ ਤੂਫ਼ਾਨ ਆਉਣਗੇ ਪਰ ਸਾਹਮਣਾ ਡਟ ਕੇ ਕਰੀਂ ਦੋਸਤਾ,
ਬੜਾ ਆਪਣਿਆਂ ਸੱਟਾਂ ਮਾਰਨੀਆਂ ਨੇ,ਬੜੇ ਲੱਤਾਂ ਖਿੱਚਣਗੇ,
ਪਰ ਤੂੰ ਨਾ ਡਰੀਂ ਨਾ ਬਦਲੀਂ ਦੋਸਤਾ,...
ਕਿਉਂਕਿ ਮੰਜ਼ਿਲਾਂ ਓਹ ਹੀ ਪਾਉਂਦੇ ਨੇ
ਜੋ ਬਿਖੜੇ ਪੰਧਾਂ ਤੇ ਟੁਰਨ ਦੀ ਹਿੰਮਤ ਰੱਖਦੇ ਨੇ,
ਚਲਦਾ ਰਹੀਂ ਵਧਦਾ ਰਹੀਂ ਮੰਜ਼ਿਲ ਵੱਲ ਤੂੰ,
ਦੇਖੀਂ ਕਿਤੇ ਨਾ ਰਸਤਾ ਭਟਕੀਂ ਦੋਸਤਾ,,,
ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ,
ਇੱਕ ਦਿਨ ਤੈਨੂੰ ਮਿਲੇਗੀ ਮੰਜ਼ਿਲ
ਸਧਰਾਂ ਦੇ ਬੂਟੇ ਨੂੰ ਬੂਰ ਪਵੇਗਾ,
ਹਾਂ ਪਰ ਇਸ ਫ਼ਲ ਨੂੰ ਚੱਖਣ ਲਈ
ਤਿਲ-੨ ਕਰ ਕੇ ਮਰਨਾ ਡਿਗ-੨ ਕੇ ਚਲਣਾ ਜ਼ਰੂਰ ਪਵੇਗਾ,
ਪਰ ਵਾਦਾ ਹੈ "ਬਰਾੜ" ਦਾ ਕਾਮਯਾਬੀ ਡਿੱਗੇਗੀ ਤੇਰੇ ਪੈਰਾਂ ਤੇ,
ਬੱਸ ਮੇਰੇ ਲਫ਼ਜ਼ਾਂ ਤੇ ਭਰੋਸਾ ਰੱਖੀਂ ਦੋਸਤਾ,ਟੁਰਦਾ ਰਹੀਂ ਦੋਸਤਾ,
ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ,