ਤੇਰਾ ਸਿਰਨਾਵਾਂ ਲੱਭਦਿਆਂ ਹਰ ਗਲੀ ਗਾਹ ਦਿੱਤੀ,ਜਦ ਵੀ ਆਪਣੇ ਦਿਲ ਵਿੱਚ ਦੇਖਿਆ ਤੇਰੀ ਸ਼ਕਲ ਨਜ਼ਰ ਆਉਂਦੀ ਰਹੀ,ਮੇਰੀ ਨਜ਼ਰ ਨੂੰ ਚੌਂਧੀ ਲਗੀ ਰਹੀ ਤੇਰੇ ਰੂਪ ਦੀ ਲਿਸ਼ਕ ਵਾਰ-੨ ਨਜ਼ਰ ਚੁੰਧਿਆਉਂਦੀ ਰਹੀ,..ਹੌਲੀ-੨ ਦਿਲ ਨੂੰ ਇਸ ਨਾਸੂਰ ਨਾਲ ਰਹਿਣ ਦੀ ਆਦਤ ਪੈ ਗਈ,.ਕਿਉਂ ਜ਼ਖਮਾਂ ਦੀ ਗਿਣਤੀ ਹੀ ਨਹੀਂ ਰਹਿਣ ਦਿੱਤੀ ਨਵਾਂ ਜੋ ਤੂੰ ਦੇਂਦੀ ਰਹੀ,.ਪਰ ਚੱਲ ਕੁੱਲ ਮਿਲਾ ਕੇ ਨਾ ਖੋਇਆ ਨਾ ਪਾਇਆ ਕੁਝ,ਹਰ ਵਾਧੇ ਘਾਟੇ ਤੋਂ ਬਾਦ "ਬਰਾੜ" ਤੋਲ ਦੀ ਤੱਕੜੀ ਓਥੇ ਹੀ ਰਹਿੰਦੀ ਰਹੀ,.