|
|
|
|
|
|
Home > Communities > Punjabi Poetry > Forum > messages |
|
|
|
|
|
ਧੰਨਵਾਦ |
ਬੜਾ ਧੰਨਵਾਦੀ ਹਾਂ ਮੈਂ ਆਪਣੇ ਮਾਪਿਆਂ ਦਾ ਜਿਹੜੇ ਇਸ ਦੁਨੀਆ ਤੇ ਲਿਆਏ, ਬੜਾ ਧੰਨਵਾਦੀ ਹਾਂ ਮੈਂ ਉਸ ਸਭ ਲਈ ਜੋ ਓਹਨਾਂ ਲਾਡ ਲਡਾਏ, ਬਹੁਤ ਪਿਆਰ ਦਿੱਤਾ ਜਿਹਨਾਂ, ਰੱਬ ਕਰੇ ਲੰਬੀਆਂ ਉਮਰਾਂ ਮਾਣਨ ਮੇਰੇ ਚਾਚੇ ਤਾਏ, ਬੜਾ ਧੰਨਵਾਦੀ ਹਾਂ ਮੈਂ ਓਹਨਾਂ ਮਾਸਟਰਾਂ ਦਾ ਜਿਹਨਾਂ ਕੰਨੋਂ ਫ਼ੜ ਪ੍ੜ੍ਹਾਏ, ਬੜਾ ਧੰਨਵਾਦੀ ਹਾਂ ਮੈਂ ਓਹਨਾਂ ਮੈਡਮਾਂ ਦਾ ਜਿਹਨਾਂ ਅੰਗਰੇਜ਼ੀ ਬੋਲਣ ਸਿਖਾਏ, ਬੜਾ ਧੰਨਵਾਦੀ ਹਾਂ ਮੈਂ ਓਹਨਾਂ ਯਾਰਾਂ ਦਾ ਜਿਹਨਾਂ ਅੱਜ ਤੱਕ ਸਾਥ ਨਿਭਾਏ, ਉਸ ਤੋਂ ਜ਼ਿਆਦਾ ਧੰਨਵਾਦੀ ਹਾਂ ਮੈਂ ਓਹਨਾਂ ਦਾ ਜਿਹਨਾਂ ਪਿਠ ਤੇ ਤੀਰ ਚਲਾਏ, ਸਭ ਤੋਂ ਵੱਧ ਧੰਨਵਾਦੀ ਹਾਂ ਮੈਂ ਓਸ ਕੁੜੀ ਦਾ, ਜਿਹਨੇ ਦੁਨੀਆ ਦੇ ਰੰਗ ਦਿਖਾਏ, ਅਜ ਤੱਕ "ਬਰਾੜ" ਸਦਾ ਦਿਲ ਨਾਲ ਸੋਚਦਾ ਸੀ, ਉਸਨੇ ਦਿਮਾਗ ਨਾਲ ਸੋਚਣ ਲਾਏ, ਸਦਾ ਧੰਨਵਾਦੀ ਰਹੂੰਗਾ ਮੈਂ ਉਸ ਬੇਵਫ਼ਾ ਦਾ, ਭਾਵੇਂ ਯਾਦ ਵਿੱਚ ਮੈਂ ਅੱਥਰੂ ਬੜੇ ਬਹਾਏ, ਆਖਿਰ ਓਹਨੂੰ ਪਾਉਣ ਦੀ ਜ਼ਿੱਦ ਵਿੱਚ ਹੀ ਤਾਂ ਹਾਂ ਇੱਥੋਂ ਤੱਕ ਆਏ,
|
|
06 Feb 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|