ਅੱਜ ਜਦ ਦੇਖਦਾ ਹਾਂ ਚੁਫ਼ੇਰੇ ਝਾਤੀ ਮਾਰ ਕੇ ,
ਤਾਂ ਮੈਨੂੰ ਓਹ ਪਹਿਲਾਂ ਵਾਲਾ ਪੰਜਾਬ ਨਹੀ ਦਿਸਦਾ,
ਨਹੀ ਦਿਸਦਾ ਓਹ ਵਿਰਸਾ ਸੁਨਹਿਰੀ,.
ਪੁਰਾਣੀਆਂ ਯਾਦਾਂ ਤੇ ਚੜ੍ਹ ਗਈ ਏ ਧੂੜ ਵਕਤ ਦੀ ਗਹਿਰੀ,
ਕਿਤੇ ਓਹ ਜੇਹਲਮ ਓਹ ਚਨਾਬ ਨਹੀਂ ਦਿਸਦਾ,.
ਮੈਨੂੰ ਓਹ ਪਹਿਲਾਂ ਵਾਲਾ ਪੰਜਾਬ ਨਹੀ ਦਿਸਦਾ,
ਪੰਜਾਬੀ ਗੱਭਰੂ ਨਸ਼ਿਆਂ ਦੀ ਭੀੜ ਚ’ ਕਿਤੇ ਖੋ ਗਿਆ ਏ,
ਮੁਟਿਆਰਾਂ ਦੀ ਮੱਤ ਨੂੰ ਪਤਾ ਨਹੀਂ ਕੀ ਹੋ ਗਿਆ ਏ,.
ਕਿ ਅੱਜ ਕੱਲ ਸਭਨਾਂ ਦੇ ਸਿਰ ਨੰਗੇ ਨੇ,
ਓਹ ਘੁੰਡ ਵਿੱਚ ਲੁਕਿਆ ਪਰ ਫ਼ਿਰ ਵੀ ਦਮਕਦਾ,
ਰੂਪ ਲਾਜਵਾਬ ਨਹੀਂ ਦਿਸਦਾ,.
ਓਹ ਪਹਿਲਾਂ ਵਾਲਾ ਪੰਜਾਬ ਨਹੀ ਦਿਸਦਾ,.
ਜਦ ਪਰਤ ਕੇ ਦੇਖਦਾ ਹਾਂ ਪਿਛੋਕੜ ਵੱਲ ਤਾਂ ਸੋਚਦਾ ਹਾਂ
ਕਿ ਕੀ ਖੋਇਆ ਤੇ ਕੀ ਪਾਇਆ ਹੈ ਅਸੀਂ,.
ਤਾਂ ਲਗਦਾ ਏ ਪਰਾਈ ਸੱਭਿਅਤਾ ਦੇ ਗੁਣ ਛੱਡ ਕੇ
ਬਾਕੀ ਸਭ ਕੁਝ ਅਪਣਾਇਆ ਹੈ ਅਸੀਂ,
ਚੰਗਾ ਹੁੰਦਾ ਹੈ ਵਕਤ ਦੇ ਨਾਲ ਬਦਲਣਾ "ਬਰਾੜ"
ਪਰ ਜੋ ਮੇਰੇ ਪੰਜਾਬ ਦੇ ਲਈ ਚੰਗਾ ਹੋਵੇ
ਐਸਾ ਆਇਆ ਕੋਈ ਬਦਲਾਵ ਨਹੀਂ ਦਿਸਦਾ,
ਓਹ ਪਹਿਲਾਂ ਵਾਲਾ ਪੰਜਾਬ ਨਹੀ ਦਿਸਦਾ,..