Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਲੈਤ,... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਵਲੈਤ,...

 

 

ਅੱਜ ਯਾਰਾਂ ਦੀਆਂ ਸੁਣੀਆਂ 

ਤਾਂ ਦਿਲ ਨੇ ਕਿਹਾ ਲਿਖ ਇੱਕ ਵਾਰ ਫ਼ਿਰ,

ਲਿਖ ਇਸ ਵਲੈਤ ਦੀ ਚਕਾਚੌਂਧ ਬਾਰੇ,

ਲਿਖ ਇਸ ਗੋਰੀ ਚਮੜੀ ਦੇ ਕਾਲੇ ਰੂਪ ਬਾਰੇ,

ਲਿਖ ਡਾਲਰਾਂ,ਪੌਂਡਾਂ ਦੇ ਪਿਛੇ ਲੁਕੇ ਸਿਆਹ ਹਨੇਰੇ ਬਾਰੇ,

ਲਿਖ ਉਸ ਜ਼ਿੱਲਤ ਬਾਰੇ ਜੋ ਸਾਡੀ ਇਜ਼ੱਤ ਦੇ ਹਿੱਸੇ ਆਉਂਦੀ  ਐ,

ਲਿਖ ਓਸ ਪੰਜਾਬੀਅਤ ਬਾਰੇ ਜੋ ਇਜ਼ਤ ਨਹੀਂ ਮੁਨਾਫ਼ਾ ਕਮਾਉਂਦੀ ਐ,

ਗੁਰੂਆਂ ਦੀ ਗੁੜਤੀ ਖੌਰੇ ਕਿਧਰ ਗਈ,

ਪੈਸੇ ਦੀ ਦੌੜ ਵਿੱਚ ਅਣਖ ਪਤਾ ਹੀ ਨਹੀਂ ਲੱਗਿਆ ਕਦ ਨਿੱਘਰ ਗਈ,

ਧੀਆਂ ਪੁੱਤ ਬੇਸ਼ੱਕ ਸਹਾਰਾ ਹੁੰਦੇ ਨੇ ਮਾਪਿਆਂ ਦਾ,

ਪਰ ਸਹਾਰਾ ਬਣਨ ਦਾ ਮਤਲਬ ਜ਼ਮੀਰ ਵੇਚਣ ਤੋਂ ਨਹੀਂ,

ਮਾਪੇ ਕਹਿੰਦੇ ਧੀ ਸੈਲਫ਼ ਡਿਪੈਂਡੈਟ ਹੋ ਗਈ,

ਪਰ ਸੈਲਫ਼ ਡਿਪੈਂਡੈਂਟ  ਹੋਣਾ ਰੂਹ ਦੀ ਲਾਸ਼ ਦੇਖਣ ਤੇ ਨਹੀਂ,

ਬੇਸ਼ੱਕ ਜੋ ਤੁਸੀਂ ਚਾਹੁੰਦੇ ਹੋ ਓਹ ਹੀ ਕਰ ਕੇ ਹਟਣਾ ਹੈ,

ਪਰ ਕੀ ਕਰਾਂ ਮੇਰਾ ਸ਼ੌਂਕ ਡੌਂਡੀ ਪਿੱਟਣਾ ਹੈ,..

ਭੇਜੋ ਵਿਦੇਸ਼ ਬੱਚਿਆਂ ਨੂੰ ਬੇਸ਼ੱਕ ਜੀ ਆਇਆਂ ਨੂੰ ਰੱਬ ਵਰਗੇ ਮਾਪਿਓ,

ਪਰ ਓਹ੍ਨਾਂ ਨੂੰ ਇਕ ਦਮ ਭੁੱਲ ਕੇ ਓਹਨਾਂ ਦਾ ਜੀਵਨ ਨਾ ਸ੍ਰਾਪਿਓ,

ਕੋਸ਼ਿਸ ਕਰਨਾ ਓਹਨਾਂ ਦੀ ਪੜਾਈ ਪੂਰੀ ਹੋਣ ਤੱਕ ਸਾਥ ਦੇਣ ਦੀ,

ਤਾਂ ਕਿ ਇਜ਼ੱਤ ਆਬਰੂ ਬਰਕਰਾਰ ਰਹੇ ਹਰ ਪੰਜਾਬਣ ਭੈਣ ਦੀ,.

ਬਾਕੀ ਰੱਬ ਸਭ ਨੂੰ ਸੁਮੱਤ ਦੇਵੇ,ਪਰ ਪੁੱਤਰ ਨੂੰ ਅਕਲ ਤੇ ਹਰ ਧੀ ਨੂੰ ਪੱਤ ਦੇਵੇ,.

ਰੱਬ ਰਾਖਾ ਬਣੇ ਸ੍ਭ ਦਾ ਸ੍ਭ ਦੇ ਦੁੱਖ ਹਰੇ

 ਜੇ ਬਰਾੜ ਨੇ ਜ਼ਿੰਦਗੀ ਚ’ ਕਦੇ ਵੀ ਕੁਝ ਚੰਗਾ ਕੀਤਾ ਹੈ,

ਤਾਂ ਉਸ ਦੇ ਬਦਲੇ ਖੁਸ਼ੀ ਖੇਡੇ ਤੁਹਾਡੇ ਘਰੇ,..

 

 

06 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

awesome ji.

 

sach d mouh boldi tasveer.

thanx.

06 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx for comments ji,.

06 Feb 2010

Reply