Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚੇ ਪੰਜਾਬੀ ਬਣੋਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਸੱਚੇ ਪੰਜਾਬੀ ਬਣੋਂ

ਹਕੂਮਤਾਂ ਦੀਆਂ ਹਿਕਮਤਾਂ ਹੰਕਾਰ ਉਪਜਾਉਂਦੀਆਂ ਨੇ,
ਜਨਤਾ ਦੀਆਂ ਮਿੰਨਤਾਂ ਬਗਾਵਤ ਉਗਾਉਂਦੀਆਂ ਨੇ,
ਦਿਲ ਦੀ ਪੀੜ ਗੀਤ ਬਣਦੀ ਏ,
ਕੋਈ ਸੌ ਚੋਂ ਇੱਕ ਰੂਹ ਮਨ ਦਾ ਮੀਤ ਬਣਦੀ ਏ,
ਕਿਸਾਨ ਦੀ ਵਾਹੀ ਗਲ ਦੀ ਫ਼ਾਹੀ ਬਣਦੀ ਏ,
ਸੱਚੇ ਲਈ ਫ਼ਾਂਸੀ ਝੂਠੇ ਲਈ ਗਵਾਹੀ ਬਣਦੀ ਏ,
ਹਾਲਾਤਾਂ ਤੋਂ ਅੱਕੇ ਜਵਾਨ ਫ਼ਿਰ ਬਾਗੀ ਬਣਦੀ ਨੇ,
ਜਦ ਆਪਣੇ ਸ਼ੋਸ਼ਣ ਨੂੰ ਸਮਝ੍ਦੇ ਨੇ ਫ਼ਿਰ ਇਨਕਲਾਬੀ ਬਣਦੇ ਨੇ,
ਆਟੇ ਦਿਆਂ ਬੋਟਾਂ ਵਿੱਚ ਜਾਨ ਪੈਂਦੀ ਨਹੀਂ,
ਚੱਲ ਪੁੱਤਰਾ ਬਾਗੀ ਹੋ ਜਾ ਕੋਈ ਮਾਂ ਕਦੇ ਕਹਿੰਦੀ ਨਹੀਂ,
ਜਿਸਮ ਦੀ ਮੌਤ ਮਰਨ ਵਾਲਿਆਂ ਦੀ ਕੌਣ ਪਰਵਾਹ ਕਰਦਾ ਹੈ,
ਜ਼ਮੀਰ ਦੀ ਜ਼ਿੰਦਗੀ ਖਾਤਿਰ ਸੂਲੀ ਚੜਨ ਵਾਲਿਆਂ ਨੂੰ ਜ਼ਮਾਨਾ ਸਲਾਮ ਕਰਦਾ ਹੈ,
ਕੰਨ ਲਾ ਕੇ ਸੁਣੋ ਮਿੱਤਰੋ ਗੱਲਾਂ ਭੌਰ ਦੀਆਂ,
ਮਾਪਿਆਂ ਦੀ ਸੇਵਾ ਕਰੋ ਇਹ ਛਾਵਾਂ ਬੋਹੜ ਦੀਆ,
ਧੀਆਂ ਨੂੰ ਕੁਖ ਵਿੱਚ ਕਤਲ ਕਰਾ ਕੇ ਕਿਹੜਾ ਮੇਵਾ ਖਟ ਲਓਂਗੇ,
ਪੁੱਤ ਵਿਆਹੁਣ ਲਈ ਦੱਸੋ ਫ਼ਿਰ ਕਿਹੜਾ ਖੂਹ ਪੱਟ ਲਓਂਗੇ,
ਜ਼ਿੰਦਗੀ ਦੇ ਰੰਗ ਸਮਝੋ ਅਕ੍ਲ ਲਵੋ ਕੁਝ ਬੀਤੇ ਤੋਂ,,
ਅੱਜ ਤੱਕ ਕਦੇ ਕਿਸੇ ਨੂੰ ਕੁਝ ਚੰਗਾ ਮਿਲਿਆ ਮਾੜਾ ਕੀਤੇ ਤੋਂ,.
"ਬਰਾੜ’ ਨਹੀਂ ਕਹਿੰਦਾ ਕਿ ਤੁਸੀਂ ਇਨਕਲਾਬੀ ਬਣੋ,
ਇਨਕਲਾਬ ਦੀ ਲੋੜ ਹੀ ਨਹੀਂ ਰਹਿਣੀ 
ਜੇ ਸਾਰੇ ਬਾਬੇ ਨਾਨਕ ਦੀ ਗੱਲ ਮੰਨ ਸੱਚੇ ਪੰਜਾਬੀ ਬਣੋਂ,,

09 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਵੀਰ ....

hats off... great job...!!

10 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi vadhiaa veer ji ...............sach hi aj de daur ch sannu es cheej di bdi lorh aa ..............meri vi sab nu ehi ardaas hai ki saare ਸੱਚੇ ਪੰਜਾਬੀ ਬਣੋਂ.....

10 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

10 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 g. Great.

10 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx bai ji

10 Feb 2010

Reply