|
ਮੈਂ ਕੌਣ ਹਾਂ? |
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਅਨਜਾਣ ਆਦਮੀ ਹਾਂ. ਮੈੰਨੂ ਕੋਈ ਨਹੀਂ ਜਾਣਦਾ, ਮੈੰਨੂ ਕੋਈ ਨਹੀਂ ਪਹਿਚਾਣਦਾ. ਮੈੰਨੂ ਕੋਈ ਨਫ਼ਰਤ ਨਹੀਂ ਕਰਦਾ, ਮੈੰਨੂ ਕੋਈ ਪਿਆਰ ਨਹੀਂ ਕਰਦਾ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਬੁੱਤ ਹਾਂ, ਮੈਂ ਨਾ ਕਦੇ ਖੁਸ਼ ਹੁੰਦਾ ਹਾਂ, ਨਾ ਮੈਂ ਕਦੇ ਰੋਂਦਾ ਹਾਂ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਪਰਿੰਦਾ ਹਾਂ, ਪਰ ਮੇਰੇ ਖੰਭ ਕੁਤਰੇ ਹੋਏ ਹਨ, ਤੇ ਮੇਰੇ ਪੈਰ ਵੱਢੇ ਹੋਏ ਹਨ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਰੁੱਖ਼ ਹਾਂ, ਮੇਰੀ ਕੋਈ ਟਾਹਣੀ ਨਹੀ ਹੈ, ਮੇਰੇ ਤੇ ਕੋਈ ਪੱਤਾ ਨਹੀ ਹੈ, ਮੈਂ ਬਿਨ਼ਾ ਜਡ ਦਾ ਰੁੱਖ਼ ਹਾਂ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਬੱਦਲ ਹਾਂ, ਜੋ ਗਰਜ਼ ਨਹੀ ਸਕਦਾ, ਜੋ ਬਰਸ ਨਹੀ ਸਕਦਾ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਨਾ ਮੇਰਾ ਕੋਈ ਮਾਨ ਹੈ, ਨਾ ਮੇਰਾ ਕੋਈ ਅਭਿਮਾਨ ਹੈ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਅਛੋਹ ਵਸਤੂ ਹਾਂ, ਜਿਸਨੂੰ ਛੋਹ ਦੀ ਤਾਂਘ ਹੈ, ਜਿਸਨੂੰ ਮੋਹ ਦੀ ਤਾਂਘ ਹੈ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਇੱਕ ਪਾਗਲ ਹਾਂ, ਇਹ ਦੁਨੀਆ ਬਡੀ ਸਿਆਣੀ ਹੈ, ਪਰ ਮੈਂ ਪਾਗਲ ਹੀ ਚੰਗਾ ਹਾਂ, ਇਹ ਦੁਨੀਆ ਬਡੀ ਡਰਾਉਣੀ ਹੈ।
ਮੈਂ ਕੌਣ ਹਾਂ?ਮੈਂ ਕੌਣ ਹਾਂ? ਮੈਂ ਅੱਜ ਦੁਨੀਆ ਤੋਂ ਪੁੱਛ਼ਦਾ ਹਾਂ, ਮੈਂ ਕੌਣ ਹਾਂ?ਮੈਂ ਕੌਣ ਹਾਂ?
|
|
16 Feb 2010
|