ਤੂੰ ਜੋ ਫ਼ਿਰ ਮੇਰੇ ਹੈਂ ਅੱਜ ਖਿਆਲ ਵਿੱਚ
ਮਸਤੀ ਹੈ ਘੁੱਲੀ ਸਮੇਂ ਦੀ ਚਾਲ ਵਿੱਚ
ਜ਼ਿੰਦਗੀ ਦੀ ਖੁੱਦ ਹੀ ਲਿੱਖ ਰਿਹਾ ਬਹਿਰ
ਗਾ ਰਿਹਾ ਹਾਂ ਅਪਣੀ ਸੁਰ ਤੇ ਤਾਲ ਵਿੱਚ
ਨਮ ਨੇ ਅੱਖਾਂ ਤੇਰੀਆ ਤੇ ਮੇਰੀਆ
ਪਰ ਫ਼ਰਕ ਤੇਰੇ ਮੇਰੇ ਹੈ ਹਾਲ ਵਿੱਚ
ਜ਼ਿੰਦਗੀ ਦੀ ਗੁੰਝ੍ਲ ਹੈ ਉਲਝੀ ਪਈ
ਤੇਰੇ ਜਵਾਬ ਜਾਂ ਮੇਰੇ ਸਵਾਲ ਵਿੱਚ
ਆਵਣਾ ਖੁਦਾ ਧਰਤ ਤੇ ਲੋਚਦਾ
ਹੈ ਅਮ੍ਰਿਤ ਸਵਾਦ ਮਾਂ ਦੀ ਦਾਲ ਵਿੱਚ
ਖੇਤੀਂ ਵਾਹਿਆ ਗੁਰੂ ਜੀ ਨੇ ਸੀ ਹੱਲ
ਬਹੁਤ ਸੁੱਖ ਮਿਲੇ ਕਿਰਤ ਦੀ ਘਾਲ ਵਿੱਚ
ਰਸਤੇ ਵਿੱਚ ਤੂੰ ਛੱਡਦਾ ਜਾਵੀਂ ਪੈੜ ਹੀ
ਨੇ ਪਿੱਛੇ ਬਹੁਤ ਮੰਜ਼ਿਲ ਦੀ ਭਾਲ ਵਿੱਚ
**********************************
Bohaat he vadiaaaaa,,,,,,,, God Bless u
|