Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੇ ਤੁਸੀਂ ਚਾਹੁੰਦੇ ਹੋ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਜੇ ਤੁਸੀਂ ਚਾਹੁੰਦੇ ਹੋ...
ਤੁਸੀਂ ਜੇ ਚਾਹੁੰਦੇ ਹੋ?
ਸਾਨੂੰ ਛੇਕ ਦੇਣਾ ਆਪਣੇ ਧਰਮ ਚੋਂ,
ਤਾਂ ਬੜੀ ਖੁਸ਼ੀ ਨਾਲ
ਪੂਰੀ ਲਓ ਆਪਣੀ ਏਸ ਰੀਝ ਨੂੰ।
ਠੀਕ ਹੈ,
ਤੁਹਾਨੂੰ ਹੀ ਮੁਬਾਰਕ ਹੋਣ,
ਸਾਦਗੀ ਦੇ ਸੰਕਲਪ ਤੋਂ ਕੋਹਾਂ ਦੂਰ,
ਸੰਗਮਰਮਰ ਦੇ ਬਣੇ,
ਗੁਰੂਦੁਆਰੇ !
ਹੀਰੇ ਜੜੀਆਂ,
ਸੋਨ ਪਾਲਕੀਆਂ ਵਿੱਚ ਸਜੀਆਂ
ਤੁਹਾਡੀਆਂ ਪਵਿੱਤਰ
ਧਾਰਮਿਕ ਪੁਸਤਕਾਂ।
ਰੋਮ ਰੋਮ ਵੱਸਿਆ ਬ੍ਰਾਹਮਣਵਾਦ !
ਤੁਹਾਨੂੰ ਹੀ ਮੁਬਾਰਕ
ਸਿੱਖੀ ਦੀ
ਬੇਹੱਦ ਸੌੜੀ ਪ੍ਰੀਭਾਸ਼ਾ।
ਪਰ
ਧਰਮ ਦੇ ਠੇਕੇਦਾਰ ਬਣੇ,
ਤੁਸੀਂ ਲੋਕਾਂ ਨੇ,
ਕਦੇ ਫੇਰਿਆ ਹੈ?
ਆਪਣੀ ਪੀੜ੍ਹੀ ਹੇਠ ਸੋਟਾ?
ਕਦੇ ਦੇਖਿਆ ਹੈ
ਆਪਣੜੈ ਗਿਰੀਵਾਨ ਮਹਿ
ਸਿਰ ਨੀਵਾ ਕਰ?
ਕਦੇ ਕੋਸ਼ਿਸ਼ ਕੀਤੀ ਹੈ
ਦੁੱਧ ਚਿੱਟੇ ਕੀਮਤੀ ਬਸਤਰਾਂ ਥੱਲ ਛੁਪੇ,
ਕਸੁੱਧ ਕਾਲੇ ਮਨਾਂ ਨੂੰ ਦੇਖਣ ਦੀ?
ਕੀ ਕਦੇ ਤੁਹਾਨੂੰ ਖਿਆਲ ਆਇਐ,
ਬੀਬੀਆਂ ਦਾਹੜੀਆਂ
ਤੇ ਸਿਰਾਂ ਤੇ ਸੋਂਹਦੀਆਂ
ਦਸਤਾਰਾਂ ਪਿੱਛੇ ਛੁਪੇ ਕਰੂਪ ਚਿਹਰੇ
ਬੇਨਕਾਬ ਕਰਨ ਦਾ?
ਪਰ ਚੇਤੇ ਰੱਖਣਾ
ਤੁਹਾਡਾ ਸਿਆਸੀ ਪਹੁੰਚ ਵਾਲਾ
ਕੋਈ ਵੀ ਫੈਸਲਾ,
ਮਿਟਾ ਤਾਂ ਨਹੀਂ ਸਕਦਾ,
ਪੀੜੀਆਂ ਤੋਂ ਸਾਡੇ ਮਨਾਂ ਵਿੱਚ
ਵਸਦੀ,
ਸਾਡੀਆਂ ਰਗਾਂ ਵਿਚ
ਹਰਕਤ ਕਰਦੀ
ਸਿੱਖੀ ਪ੍ਰਤੀ ਸੱਚੀ ਸ਼ਰਧਾ ਨੂੰ।
ਪਰ ਹਾਂ
ਜੇਕਰ ਤੁਸੀਂ ਖੁਸ਼ ਹੋ
ਸਾਨੂੰ ਆਪਣੀ ਸਿੱਖੀ ਚੋਂ ਖਾਰਜ ਕਰਕੇ,
ਤਾਂ ਅਸੀਂ ਵੀ ਹੌਲੇ ਫੁੱਲ ਹਾਂ,
ਤੁਹਾਡੀ ਏਸ ਵਲਗਣ ਤੋਂ
ਆਜ਼ਾਦ ਹੋਕੇ।
-ਹਰਮੇਲ ਪਰੀਤ

17 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Nice..very nice...Thnx for sharing here
18 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
bahut wadiya g....
18 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
je harmel pareet ji tuhade dost mittar yaa vakif ne.. tan mere wallo ik ghut k jaffi pauna...
khush keeta.. koi lafz ni mere ...

thanks a lot for sharing ...!!
19 Jul 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
nice bro
19 Jul 2009

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ultimate creation..!!

 

wah harmel preet ji nhi reesan tuhadiyan..bilkul bemisaal likheya tusi,,jionde vassde raho.

18 Jan 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

ਬਹੁਤ  ਹੀ  ਅਸ਼ੀ ਸੋਚ ਹੈ ਜੀ ਤੇ ਇਸ ਅਸ਼ੀ ਸੋਚ ਨੇ ਹੀ ਕਵਿਤਾ ਦਾ ਰੂਪ ਅਖਤਿਆਰ ਕੀਤਾ ਹੈ ਸੋ ਤੁਹਾਡੀ ਸੋਚ ਨੂੰ ਸਲਾਮ

18 Jan 2011

Reply