|
|
|
|
|
|
Home > Communities > Punjabi Poetry > Forum > messages |
|
|
|
|
|
ਅੱਜ ਫ਼ਿਰ ਮੈਂ ਆਇਆ ਹਾਂ |
ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ, ਕੁਝ ਹੰਝੂ ਨਮ ਨੇ ਪਲਕਾਂ ਤੇ ਕੁਝ ਵਗ ਕੇ ਸੁੱਕ ਗਏ ਨੇ, ਜ਼ਿੰਦਗੀ ਓਸੇ ਮੋੜ ਤੇ ਰੁਕ ਗਈ ਏ ਜਿੱਥੇ ਆਪਣੇ ਹੱਥ ਛੁੱਟ ਗਏ ਨੇ, ਪਰ ਅੱਜ ਵੀ ਤੇਰਾ ਇੰਤਜ਼ਾਰ ਮੈਂ ਕਰਦਾ ਹਾਂ ਓਦਾਂ ਹੀ ਰਾਹੀਂ ਫ਼ੁੱਲ ਵਿਛਾ ਕੇ, ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ, ਪੈਸੇ ਦੀ ਭੁੱਖ ਸੀ ਤੈਨੂੰ ਮੈਂ ਰੂਹਾਂ ਦੇ ਮੇਲ ਦਾ ਤਲਬਗਾਰ ਸੀ, ਤੇਰਾ ਇਸ਼ਕ ਫ਼ਰੇਬੀ ਸੀ ਸਾਡਾ ਪਾਕ ਪਵਿੱਤਰ ਪਿਆਰ ਸੀ, ਤੂੰ ਮਤਲਬ ਕੱਢ ਗੈਰ ਹੋਇਓਂ ਅਸੀਂ ਬਹਿ ਗਏ ਕਦਰ ਗਵਾ ਕੇ, ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ, ਤੂੰ ਤੋਹਮਤਾਂ ਲਾਉਣ ਦਾ ਸ਼ੌਂਕੀ ਸੀ ਮੈਂ ਦਰਦ ਹੰਢਾਉਣ ਦਾ ਸ਼ੌਂਕੀ ਸੀ, ਹਾਲੇ ਤਾਂ ਮੈਂ ਕਈ ਫ਼ੱਟ ਸਹਿ ਲੈਣੇ ਸੀ ਤੂੰ ਕਿਉਂ ਬੱਸ ਕਰ ਗਿਆ ਦੋ ਚਾਰ ਹੀ ਲਾ ਕੇ, ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ ਤੇਰੇ ਕੋਲ ਆਇਆ ਹਾਂ ਸੁਣਕੇ ਕਿ ਤੈਂ ਮੇਰੀ ਮੌਤ ਹੈ ਰੱਬ ਤੋਂ ਮੰਗੀ, ਲੈ ਹਾਜ਼ਿਰ ਹੈ ਤੇਰੇ ਲਈ ਨਹੀਂ ਮੇਰੀ ਜਾਨ ਤੇਰੇ ਤੋਂ ਚੰਗੀ, ਸ਼ਾਇਦ ਬਰਾੜ ਨੂੰ ਮੁਕਤੀ ਮਿਲ ਜਾਵੇ ਖੰਜਰ ਤੇਰੇ ਹੱਥਾਂ ਚੋਂ ਖਾ ਕੇ, ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ
|
|
02 Mar 2010
|
|
|
|
waah ji brar saheb .........grt written veer
ਹਾਲੇ ਤਾਂ ਮੈਂ ਕਈ ਫ਼ੱਟ ਸਹਿ ਲੈਣੇ ਸੀ ਤੂੰ ਕਿਉਂ ਬੱਸ ਕਰ ਗਿਆ ਦੋ ਚਾਰ ਹੀ ਲਾ ਕੇ,
|
|
02 Mar 2010
|
|
|
|
|
|
|
|
ਤੇਰੇ ਕੋਲ ਆਇਆ ਹਾਂ ਸੁਣਕੇ ਕਿ ਤੈਂ ਮੇਰੀ ਮੌਤ ਹੈ ਰੱਬ ਤੋਂ ਮੰਗੀ
pyar d inthaa hai eh satran yan injh keh lavo k kise de sache pyar d sikhar hun eh chand bol.
awesome
|
|
02 Mar 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|