ਅੱਜ ਜਦ ਬੈਠਾ ਇਕੱਲਾ ਤੇਰੀ ਯਾਦ ਵਾਲਾ ਦੀਵਾ ਫ਼ੇਰ ਬਾਲ ਹੋ ਗਿਆ,
ਜਿਹਨਾਂ ਤੋਂ ਰਿਹਾ ਸਦਾ ਹੀ ਮੈਂ ਭੱਜਦਾ,ਫ਼ਿਰ ਸਾਹਮਣਾ ਓਹਨਾਂ ਹੀ ਗਮਾਂ ਨਾਲ ਹੋ ਗਿਆ,
ਅੱਖਾਂ ਵਿੱਚ ਪਾਣੀ ਫ਼ਿਰ ਦੋਬਾਰਾ ਆ ਗਿਆ,
ਜਦ ਯਾਦ ਤੇਰੇ ਘਰ ਦਾ ਚੁਬਾਰਾ ਆ ਗਿਆ,
ਫ਼ਿਰ ਦਿਲ ਕੀਤਾ ਤੇਰੇ ਗਲੀ ਵਿੱਚੋਂ ਲੰਘ੍ਣੇ ਨੂੰ,
ਸੋਚਿਆ ਦੁਬਾਰਾ ਦਿਲ ਤੇਰਾ ਮੰਗਣੇ ਨੂੰ,
ਫ਼ਿਰ ਮੈਨੂੰ ਆਪਣੇ ਇਸ਼ਕ ਦਾ ਹਸ਼ਰ ਯਾਦ ਆ ਗਿਆ,
ਭੁੱਲ ਗਿਆ ਚੁਬਾਰਾ ਤੇਰਾ ਜਦ ਆਪਣੇ ਕੱਚੇ ਘਰ ਦਾ ਓਹ ਬੋੜਾ ਜਿਹਾ ਦਰ ਯਾਦ ਆ ਗਿਆ,
ਫ਼ਿਰ ਯਾਦ ਆਈਆਂ ਮੇਰੀ ਅੰਮੀ ਦੀਆਂ ਗੱਲਾਂ ਸਾਰੀਆਂ,
ਕਹਿੰਦੀ ਪੁੱਤ ਸਾਨੂੰ ਨਹੀਓਂ ਪੁੱਗਦੀਆਂ ਉੱਚਿਆਂ ਨਾ ਯਾਰੀਆਂ,
ਯਾਦ ਆਇਆ ਓਸ ਕਿੰਨਾ ਸਮਝਾਇਆ ਸੀ,
ਫ਼ਿਰ ਥੱਕ ਹਾਰ ਵਾਸਤਾ ਮਮਤਾ ਦਾ ਪਾਇਆ ਸੀ,
ਪਰ ਓਦੋਂ ਐਸਾ ਪਰਦਾ ਸੀ ਇਸ਼ਕੇ ਦਾ ਅੱਖੀਂ ਚੜ੍ਹਿਆ,
ਓਦੋਂ ਦਾ ਨਿਕਲਿਆ ਅੱਜ ਤੱਕ ਘਰ ਨਹੀਂਓਂ ਵੜਿਆ,
ਤੂੰ ਆਪਣਾ ਘਰ ਛੱਡ ਨਹੀਂ ਸਕੀ ਮੈਂ ਮਾਂ ਦਾ ਦੋਬਾਰਾ ਦੀਦਾਰ ਕਰ ਨਹੀਂ ਸਕਿਆ,
ਤੇਰਾ ਪਿਆਰ ਮਿਲਿਆ ਨਹੀਂ ਮਾਂ ਨੂੰ ਪਿਆਰ ਕਰ ਨਹੀਂ ਸਕਿਆ,
ਦਿਲ ਮੇਰਾ ਇਸੇ ਦੁੱਖ ਵਿੱਚ ਜਾਂਦਾ ਵਿੱਚੋ ਵਿੱਚ ਪਾਟਦਾ,
ਧੋਬੀ ਦਾ ਕੁੱਤਾ ਬਣ ਕੇ ਰਹਿ ਗਿਆ ਹਾਂ ਨਾ ਘਰ ਦਾ ਨਾ ਘਾਟ ਦਾ,
ਉਂਝ ਤੇ ਇਸ਼ਕ ਚ’ ਧੋਖੇ ਦੀਆਂ ਗੱਲਾਂ ਬਹੁਤ ਪੁਰਾਣੀਆਂ ਨੇ,
ਇਹ ਸ਼ੌਂਕ ਹੈ ਪੈਸੇ ਵਾਲਿਆਂ ਦਾ ਸਾਡੇ ਲਈ ਬੱਸ ਕਹਾਣੀਆਂ ਨੇ,
ਅਫ਼ਸੋਸ ਬੱਸ ਇਸੇ ਗੱਲ ਦਾ ਏ ਬੜੀ ਦੇਰ ਲਗਾ ਤੀ ਸਮਝਣ ਨੂੰ ,
ਬਰਾੜ ਗਲੀਆਂ ਦੇ ਵਿੱਚ ਰੁਲਦਾ ਨਾ ਇੱਕ ਪਲ ਜੇ ਲਾ ਲੈਂਦਾ ਪਰ੍ਖਣ ਨੂੰ,
ਚੱਲ ਖੌਰੇ ਮੇਰੇ ਕਿਸਮਤ ਵਿੱਚ ਲਿਖਿਆ ਸੀ ਸੱਧਰਾਂ ਦਾ ਗਲ ਘੁੱਟ੍ਣਾ ਨੀ,
ਕਹਿੰਦੇ ਨੇ ਦਿਲ ਤਾਈਂ ਕੱਚ ਦਾ ਸਾਮਾਨ ਲੋਕੀਂ ਫ਼ਿਰ ਕੱਚ ਤਾਂ ਹੁੰਦੈ ਆਖਿਰ ਟੁੱਟਣਾ ਨੀ