ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਪਹਿਲੀ ਵਾਰ ਤੂੰ ਓਦੋਂ ਟੁੱਟੀ ਜਦ
ਦੇਵੀ ਕਹਿ ਕੇ ਸੱਦਣ ਵਾਲਿਆਂ ਨੇ ਕੁੱਖ ਵਿੱਚ ਮਾਰੀ ਏਂ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਫ਼ਿਰ ਤੇਰਾ ਵਜੂਦ ਚਰਮਰਾਇਆ ਓਸ ਦਿਨ
ਜਦ ਮਾਂ ਬਣ ਪੁੱਤਰਾਂ ਤੋਂ ਗਈ ਦੁਰਕਾਰੀ ਏਂ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਜਦ ਭੈਣ ਬਣੀ ਤਾਂ ਤੇਰਾ ਵਜੂਦ ਕਰ ਚਕਨਾਚੂਰ ਦਿੱਤਾ ਗਿਆ
ਹੱਕ ਖੋਹ ਘਰ ਵਿੱਚ ਗਈ ਤਾੜੀ ਏਂ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਆਖਿਰੀ ਕਿੱਲ ਬਣਿਆ ਤੇਰੇ ਵਜੂਦ ਦੇ ਕਫ਼ਨ ਵਿੱਚ
ਜਦ ਨੂੰਹ ਬਣ ਵੜੀ ਵਿਹੜੇ ਸੱਸ੍ੜੀ ਦੇ ਤੇ ਗਈ ਅੱਗ ਵਿੱਚ ਸਾੜੀ ਏਂ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਬੜਾ ਅਫ਼ਸੋਸ ਹੈ ਮੈਨੂੰ ਤੇਰੀ ਕਿਸਮਤ ਤੇ
ਸਦਾ ਹੀ ਫ਼ਰ੍ਜ਼ਾਂ ਦੀ ਸੂਲੀ ਚਾੜੀਏ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਤੇਰੇ ਵਜੂਦ ਤੇ ਸਦਾ ਝੱਖ੍ੜ ਝੁੱਲਦੇ ਹੀ ਰਹੇ ਨੇ,
ਮੇਰੇ ਵਰਗੇ ਗੀਤ੍ਕਾਰ ਵੀ ਤੈਨੂੰ ਭੰਡਦੇ ਹੀ ਰਹੇ ਨੇ,
ਧੰਨ ਹੈਂ ਜੋ ਅੱਜ ਤੱਕ ਜਾਨੀ ਸਹਾਰੀ ਏਂ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,
ਪਰ ਇੱਕ ਗੱਲ ਕਹਾਂ ਤੇਰੇ ਪੱਖ ਦੀ
ਬਰਾੜ ਸਦਾ ਝੁਕ ਕੇ ਹੀ ਹਸਤੀ ਨਹੀਂ ਬਚਦੀ,
ਹੁਣ ਵੇਲਾ ਹੈ ਹੱਕਾਂ ਲਈ ਲੜਨ ਦਾ ਰੱਬ ਦੀ ਦੁਲਾਰੀ ਕੁੜੀਏ,
ਕੀ ਕਹਾਂ ਤੇਰੇ ਲਈ ਵਿਚਾਰੀਏ ਕੁੜੀਏ,
ਨੀ ਮੇਰੀਏ ਪਿਆਰੀਏ ਕਿਸਮਤ ਮਾਰੀਏ ਕੁੜੀਏ,