Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੰਤਜ਼ਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Preet dhanoa
Preet
Posts: 6
Gender: Female
Joined: 08/Jan/2009
Location: jalandar
View All Topics by Preet
View All Posts by Preet
 
ਇੰਤਜ਼ਾਰ
ਹਰ ਗੁਜ਼ਰਦੇ ਪਲ ਨੂੰ ਰਹਿੰਦੈ ਇੰਤਜ਼ਾਰ ਤੇਰੀ ਮੁਲਾਕਾਤ ਦਾ,
ਚੰਨ ਤਾਰਿਆਂ ਨਾਲ ਸਿੰਗਾਰੀ ਹੋਈ ਵਸਲਾਂ ਦੀ ਰਾਤ ਦਾ

ਹੰਝੂ,ਪੀੜਾਂ, ਚੀਸਾਂ ਤੇ ਤਨਹਾਈਆਂ ਮੁੱਕੀਆਂ ਨਹੀਂ ਅਜੇ ਮਹਿਰਮਾ,
ਇੱਕ ਵੱਡਾ ਹਿੱਸਾ ਬਾਕੀ ਏ ਅਜੇ ਸੱਜਣਾ ਤੇਰੀ ਖੈਰਾਤ ਦਾ

ਬੜੇ ਦਿਲ ਵਿਛਦੇ ਨੇ ਰਾਵਾਂ ਵਿੱਚ ਇੱਕ ਤੇਰਾ ਹੀ ਨਾ ਜਿੱਤ ਸਕੇ,
ਹੁਣ ਹਰ ਪਲ ਜਸ਼ਨ ਮਨਾਈਏ ਅਸੀਂ ਤੇਰੇ ਹੱਥੋਂ ਖਾਦੀ ਮਾਤ ਦਾ

ਖਵਰੇ ਬੰਜਰ ਦਿਲ ਤੇਰਾ ਕਦੀ ਖਿੜ ਜਾਵੇ ਕਿਸੇ ਫੁੱਲ ਵਾਂਗਰ,
ਖਵਰੇ ਕਦੋਂ ਰੁਖ ਬਦਲ ਜਾਵੇ ਇਸ ਜ਼ਿੰਦਗੀ ਦੀ ਬਿਸਾਤ ਦਾ

ਤੇਰੇ ਹੀ ਵਿਹੜੇ ਜਾ ਬਹਿੰਦੀ ਏ ਰੂਹ ਤੇ ਚੰਦਰੀ ਸੋਚ ਮੇਰੀ,
ਨਾ ਥਕਦਾ ਏ ਨਾ ਰੁਕਦਾ ਏ ਕਾਫਲਾ ਮੇਰੇ ਖਯਾਲਾਤ ਦਾ

ਮਹਿਕਦੀ ਸੀ ਏ ਜ਼ਿੰਦਗੀ ਤੇਰੇ ਹਾਸਿਆਂ ਦੀ ਖੁਸ਼ਬੂ ਸਦਕਾ,
ਬਨਣਾ ਸੀ ਤਾਂ ਖੁਸ਼ੀ ਬਣਦਾ ਕਿਉਂ ਬਣ ਗਿਆਂ ਦਰਦ ਹਯਾਤ ਦਾ

ਜੀਨੂੰ ਵੇਖਕੇ ਜੁਗਨੂੰ ਬਣ ਜਾਂਦੇ ਸੀ ਨੈਣ ਮੇਰੇ ਅਨਭੋਲ ਜਿਹੇ,
ਕੀ ਪਤਾ ਸੀ ਉਨੇ ਸਬਬ ਬਨਣੈ ਨਾ ਮੁਕਦੀ ਇਸ ਬਰਸਾਤ ਦਾ

ਜਾਣਦੀ ਸਾਂ ਇਸ ਰੰਗ ਨੇ ਕਰ ਦੇਣੈ ਜੁਦਾ ਹਮੇਸ਼ਾ ਲਈ,
ਨਾ ਹੀ ਚਾ ਸੀ ਮਹਿੰਦੀ ਦਾ ਤੇ ਨਾ ਹੀ ਇੰਤਜ਼ਾਰ ਬਰਾਤ ਦਾ

ਪਹੁੰਚ ਜਾਣੈ ਪਰੀਤ ਦੀ ਖਾਕ ਨੇ ਉੱਡਕੇ ਤੇਰੇ ਸ਼ਹਿਰ ਦੇ ਵਿਚ
ਤੇਰੀ ਛੋਹ ਪਾਕੇ ਮਹਿਕ ਜਾਣੈ ਕਿਣਕਾ-੨ ਉਸਦੀ ਜ਼ਾਤ ਦਾ
13 Feb 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
..
ਖਵਰੇ ਕਦੋਂ ਰੁਖ ਬਦਲ ਜਾਵੇ ਇਸ ਜ਼ਿੰਦਗੀ ਦੀ ਬਿਸਾਤ ਦਾ

too good janab... bahut wadhiya...

Keep Posting..!!
25 Feb 2009

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 
ਹੰਝੂ,ਪੀੜਾਂ, ਚੀਸਾਂ ਤੇ ਤਨਹਾਈਆਂ ਮੁੱਕੀਆਂ ਨਹੀਂ ਅਜੇ ਮਹਿਰਮਾ,
ਇੱਕ ਵੱਡਾ ਹਿੱਸਾ ਬਾਕੀ ਏ ਅਜੇ ਸੱਜਣਾ ਤੇਰੀ ਖੈਰਾਤ ਦਾ

ਬੜੇ ਦਿਲ ਵਿਛਦੇ ਨੇ ਰਾਵਾਂ ਵਿੱਚ ਇੱਕ ਤੇਰਾ ਹੀ ਨਾ ਜਿੱਤ ਸਕੇ,
ਹੁਣ ਹਰ ਪਲ ਜਸ਼ਨ ਮਨਾਈਏ ਅਸੀਂ ਤੇਰੇ ਹੱਥੋਂ ਖਾਦੀ ਮਾਤ ਦਾ

ਖਵਰੇ ਬੰਜਰ ਦਿਲ ਤੇਰਾ ਕਦੀ ਖਿੜ ਜਾਵੇ ਕਿਸੇ ਫੁੱਲ ਵਾਂਗਰ,
ਖਵਰੇ ਕਦੋਂ ਰੁਖ ਬਦਲ ਜਾਵੇ ਇਸ ਜ਼ਿੰਦਗੀ ਦੀ ਬਿਸਾਤ ਦਾ

bahut sohna likhya preet ji
01 Apr 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
tusi ta hadd hi muka chaddi ji intzaar di......awesome composition....bless u
19 Apr 2009

deep "chan jeha gabru"
deep
Posts: 8
Gender: Male
Joined: 08/Sep/2009
Location: khanna
View All Topics by deep
View All Posts by deep
 
ਮਹਿਕਦੀ ਸੀ ਏ ਜ਼ਿੰਦਗੀ ਤੇਰੇ ਹਾਸਿਆਂ ਦੀ ਖੁਸ਼ਬੂ ਸਦਕਾ,
ਬਨਣਾ ਸੀ ਤਾਂ ਖੁਸ਼ੀ ਬਣਦਾ ਕਿਉਂ ਬਣ ਗਿਆਂ ਦਰਦ ਹਯਾਤ ਦਾ
bhut jaida vdiya e ......eh intzaar...

13 Oct 2009

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 
bhtttttttttttttt vadiaaa dii.....................

sohnaa likheaaaaa..................

khush rahooo

13 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Preet ji.....bohat vadiya likhya hai tussi.....te heth likhe saare hi paragraphs......behdad khoobsurat ne....inj hi likhde raho.......

ਤੇਰੇ ਹੀ ਵਿਹੜੇ ਜਾ ਬਹਿੰਦੀ ਏ ਰੂਹ ਤੇ ਚੰਦਰੀ ਸੋਚ ਮੇਰੀ,
ਨਾ ਥਕਦਾ ਏ ਨਾ ਰੁਕਦਾ ਏ ਕਾਫਲਾ ਮੇਰੇ ਖਯਾਲਾਤ ਦਾ

ਮਹਿਕਦੀ ਸੀ ਏ ਜ਼ਿੰਦਗੀ ਤੇਰੇ ਹਾਸਿਆਂ ਦੀ ਖੁਸ਼ਬੂ ਸਦਕਾ,
ਬਨਣਾ ਸੀ ਤਾਂ ਖੁਸ਼ੀ ਬਣਦਾ ਕਿਉਂ ਬਣ ਗਿਆਂ ਦਰਦ ਹਯਾਤ ਦਾ

ਜੀਨੂੰ ਵੇਖਕੇ ਜੁਗਨੂੰ ਬਣ ਜਾਂਦੇ ਸੀ ਨੈਣ ਮੇਰੇ ਅਨਭੋਲ ਜਿਹੇ,
ਕੀ ਪਤਾ ਸੀ ਉਨੇ ਸਬਬ ਬਨਣੈ ਨਾ ਮੁਕਦੀ ਇਸ ਬਰਸਾਤ ਦਾ

ਜਾਣਦੀ ਸਾਂ ਇਸ ਰੰਗ ਨੇ ਕਰ ਦੇਣੈ ਜੁਦਾ ਹਮੇਸ਼ਾ ਲਈ,
ਨਾ ਹੀ ਚਾ ਸੀ ਮਹਿੰਦੀ ਦਾ ਤੇ ਨਾ ਹੀ ਇੰਤਜ਼ਾਰ ਬਰਾਤ ਦਾ

ਪਹੁੰਚ ਜਾਣੈ ਪਰੀਤ ਦੀ ਖਾਕ ਨੇ ਉੱਡਕੇ ਤੇਰੇ ਸ਼ਹਿਰ ਦੇ ਵਿਚ
ਤੇਰੀ ਛੋਹ ਪਾਕੇ ਮਹਿਕ ਜਾਣੈ ਕਿਣਕਾ-੨ ਉਸਦੀ ਜ਼ਾਤ ਦਾ

22 Oct 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
very nice

22 Jun 2010

Reply