Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Minni Kahani 8 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
Minni Kahani 8

ਬਚਪਣ ਦੀ ਯਾਰੀ

"Post"by harkaran_singh » March 8th, 2010, 7:18 pm

ਕਹਿੰਦੇ ਨੇ ਬਚਪਣ ਦੀ ਯਾਰੀ ਬਹੁਤ ਹੀ ਸੱਚੀ ਹੁੰਦੀ ਏ.. ਤੇ ਉਸ ਵੇਲੇ ਦਾ ਸਮਾਂ ਤੇ ਯਾਰ ਸਾਰੀ ਉਮਰ ਭੁਲਾ ਕੇ ਵੀ ਨਹੀ ਭੁਲਦਾ.. ਕੁੱਝ ਇਸੇ ਤਰਾਂ ਦੀ ਦੋਸਤੀ ਦਾ ਇਹਸਾਸ ਆਪ ਜੀ ਨਾਲ ਸਾਝਾਂ ਕਰਨ ਜਾ ਰਿਹਾ... ਗੱਲਾਂ ਨੂੰ ਭਾਵੇ ਸ਼ਬਦਾਂ ਦਾ ਰੂਪ ਦੇ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਸ਼ਬਦਾਂ ਚ' ਬਹੁਤ ਸਚਾਈ ਏ.. ਕੁੱਝ ਰਿਸ਼ਤੇ ਜਿਹੜੇ ਤਮਾਮ ਉਮਰਾਂ ਤਾਈ ਨਹੀ ਭੁਲਦੇ ਅਜਿਹੇ ਰਿਸ਼ਤਿਆਂ ਚੋ ਇੱਕ ਰਿਸ਼ਤਾ ਹੈ ਦੋਸਤੀ ਦਾ ..।।

ਕੁੱਝ ਇਹੋ ਜਿਹਾ ਹੀ ਡੁੰਘਾ ਰਿਸ਼ਤਾ ਸੀ.। ਜੀਤ ਤੇ ਹਰਮਨ ਦਾ.. ਦੋਵੇ ਗਵਾਂਢ ਚ ਰਹਿੰਦੇ ਸਨ..ਇੱਕਠੇ ਪੜਦੇ , ਇੱਕਠੇ ਖੇਡਦੇ ..। ਜੀਤ ਉਦੋ ਪੰਝਵੀ ਚ' ਹੀ ਸੀ ਜਦੋ ਉਸਦੇ ਪਿਤਾ ਜੀ ਦੀ ਮੌਤ ਹੋਗਈ ਸੀ..। ਉਸ ਵੇਲੇ ਜੀਤ ਦੇ ਘਰ ਦੇ ਹਲਾਤ ਬਹੁਤ ਮਾੜੇ ਸਨ..।। ਹਰਮਨ ਦੇ ਪਿਤਾ ਜੀ ਨੇ ਜੀਤ ਨੂੰ ਆਪਣੇ ਪੁੱਤਾਂ ਵਾਂਗ ਸੱਮਝਿਆ ਤੇ ਉਹਨਾਂ ਦੀ ਮਦਦ ਵੀ ਬਹੁਤ ਕੀਤੀ..ਜੀਤ ਤੇ ਹਰਮਨ ਦੀ ਦੋਸਤੀ ਹੋਰ ਵੀ ਗੂੜੀ ਹੋ ਗਈ..। ਇੱਕ ਦਿਨ ਹਰਮਨ ਦੇ ਪਿਤਾ ਜੀ ਦੀ ਬਦਲੀ ਹੋ ਗਈ ਤੇ ਸਾਰਾ ਪਰਿਵਾਰ ਪਿੰਡ ਛੱਡ ਕੇ ਦੂਰ ਕਿਸੇ ਸ਼ਹਿਰ ਚਲੇ ਗਏ...।। ਜਾਦਾਂ ਹੋਇਆ ਹਰਮਨ ਜੀਤ ਨੂੰ ਘੂਟ ਕੇ ਜਫ਼ੀ ਪਾ ਕੇ ਮਿਲਿਆਂ ਤੇ ਨਾਲ ਇਹ ਵੀ ਕਹਿ ਗਇਆ.. ਮੈਂ ਤੈਨੂੰ ਹਮੇਸ਼ਾ ਯਾਦ ਰੱਖਾਗਾਂ ਤੇ ਪਰਮਾਤਮਾ ਕੋਲ ਇਹ ਅਰਦਾਸ ਕਰਾਗਾਂ ਤੈਨੂੰ ਜਿੰਦਗੀ ਚ ਹਰ ਇਕ ਖੁਸ਼ੀ ਮਿਲੇ... ਜੇ ਕਰ ਤੂੰ ਕਿਸੇ ਖੂਸ਼ੀ ਨੂੰ ਤਰਸੇ ਤਾਂ ਰੱਬ ਮੈਨੂੰ ਜ਼ਰਿਆਂ ਬਣਾਵੇ, ਮੈਨੂੰ ਆਪਣੇ ਕੋਲ ਬੁਲਾ ਲਵੇ ਪਰ ਤੈਨੂੰ ਸਾਰੀ ਖੂਸ਼ੀਆਂ ਦੇਵੇ... ਇਹਨਾਂ ਕਹਿ ਕੇ ਹਰਮਨ ਅੱਖੀ ਹੰਝੂ ਲਕੋ ਕੇ ਚਲਾ ਗਿਆ..।। ਤੇ ਜੀਤ ਵੀ ਗੁੰਮ-ਸੁਮ ਹੋ ਗਿਆ..।।

11 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

ਸਮਾਂ ਬਦਲਿਆ.... ਜੀਤ ਦਾ ਵਿਆਹ ਹੋ ਗਿਆ ਤੇ ਉਹ ਕੈਨਡਾ ਵਿੱਚ ਸੈਟਲ ਵੀ ਹੋ ਗਿਆ..। ਉਸਦੇ ਖੁਦ ਦਾ ਸਟੋਰ ਸੀ.. ਇਸ ਦੌਰਾਨ ਜੀਤ ਨੇ ਬਹੁਤ ਕੋਸ਼ਿਸ਼ ਕੀਤੀ ਪਰ ਹਰਮਨ ਦਾ ਕੁੱਝ ਪਤਾ ਨਾ ਚਲਇਆ..। ਜੀਤ ਉਤੋ ਉਤੋ ਖੁਸ਼ ਤਾਂ ਸੀ ਪਰ ਦਿਨ ਰਾਤ ਉਸਨੂੰ ਆਪਨੀ ਔਲਾਦ ਦਾ ਦੁਖ ਸਤਾਉਦਾਂ ਰਹਿੰਦਾ ਸੀ..। ਅੱਜ ਵਿਆਹ ਨੂੰ ੨੦ ਸਾਲ ਹੋਣ ਲਗੇ ਸੀ... ਜੀਤ ਔਲਾਦ ਦੀ ਖੂਸ਼ੀ ਤੋ ਵਾੰਝਾ ਸੀ.....ਦਿਨ ਰਾਤ ਪਰਮਾਤਮਾ ਅੱਗੇ ਅਰਦਾਸ ਕਰਦਾ ਸੀ..ਕੇ ਪਰਮਾਤਮਾ ਉਸ ਦੀ ਝੋਲੀ ਵੀ ਭਰ ਦੇਵੇ। ਦੋ ਦਿਨ ਬਾਅਦ ਉਸਦੇ ਸਟੋਰ ਤੇ ਇੱਕ ੧੬-੧੭ ਕੂ ਸਾਲ ਦਾ ਜਵਾਕ ਕੰਮ ਮੰਗਣ ਆਇਆ..। ਜੀਤ ਨੇ ਉਸਨੂੰ ਕੰਮ ਤੇ ਰੱਖ ਲਿਆ.. ਹਫਤੇ ਕੂ ਬਾਆਦ ਫੋਨ ਤੇ ਗੱਲ ਕਰਨ ਤੋ ਬਾਆਦ ਉਹ ਮੁੰਡਾ ਬਹੁਤ ਰੋਇਆ..। ਜੀਤ ਨੇ ਉਸ ਨੂੰ ਪੁੱਛਿਆ ਕਿ ਹੋਇਆ ਤਾਂ ਉਸਨੇ ਕਿਹਾ ਕੇ ਉਸਦੇ ਪਿਤਾ ਜੀ ਦੀ ਮੋਤ ਹੋ ਗਈ ਹੈ...। ਬੜੇ ਚਾਵਾਂ ਨਾਲ ਉਹਨਾਂ ਮੈਨੂੰ ਪੜਨ ਭੇਜਿਆ ਸੀ..। ਜੀਤ ਨੇ ਉਸਨੂੰ ਚੁੱਪ ਕਰਾਉਦਿਆਂ ਪੁੱਛਇਆ ਪੁੱਤ ਪਰਿਵਾਰ ਚ ਹੋਰ ਕੋਣ -ਕੋਣ ਏ.. ਤਾਂ ਉਹ ਕਹਿਣ ਲਗਾ ਹੋਰ ਕੋਈ ਵੀ ਨਹੀ ..ਪਿੰਡ ਸ਼ੇਖਪੁਰ ਤੋ ਸ਼ਹਿਰ ਆਉਦਿਆਂ ਪਿਤਾ ਜੀ ਦੱਸਦੇ ਸੀ ਕਿ ਮੇਰੇ ਦਾਦਾ - ਦਾਦੀ ਸੜਕ ਹਾਦਸੇ ਚ ਪੂਰੇ ਹੋ ਗਏ ਸੀ ... ਤੇ ਮਾਂ ਮੇਰੀ ਮੈਨੂੰ ਜਨਮ ਦੇ ਕੇ ਪੂਰੀ ਹੋ ਗਈ... ਬਾਪੂ ਜੀ ਨੇ ਬੜੀ ਮਿਹਨਤ ਕਰ ਕੇ ਮੈਨੂੰ ਪਾਲਇਆ ਏ... ਤੇ ਅੱਜ ਉਹ ਵੀ.............
ਇਹਨਾਂ ਕਹਿ ਕੇ ਉਹ ਫਿਰ ਰੋਣ ਲੱਗ ਪਿਆ...।। ਤੇ ਜੀਤ ਉਸਦੇ ਪਰਿਵਾਰ ਬਾਰੇ ਸੱਭ ਕੁੱਝ ਜਾਣ ਕੇ ਸੁੰਣ ਹੋ ਗਿਆ... ਦਰਸਲ ਇਹ ਮੁੰਡਾ ਹਰਮਨ ਦਾ ਹੀ ਸੀ... ਤੇ ਸ਼ੇਖਪੂਰ ਜੀਤ ਹੋਣਾ ਦੇ ਹੀ ਪਿੰਡ ਦਾ ਨਾਂ ਸੀ । ਜੀਤ ਦੀਆ ਅੱਖਾਂ ਭਰ ਗਈਆਂ ਤੇ ਉਸਨੇ ਉਸ ਮੁੰਡੇ ਨੂੰ ਗੱਲ ਨਾਲ ਲਾ ਲਿਆ..।। ਤੇ ਹੌਸਲਾ ਦਿੰਦੇ ਹੋਏ ਕਿਹਾ ਪੁੱਤ ਰੋ ਨਾ ਅੱਜ ਤੋ ਬਾਆਦ ਤੂੰ ਮੇਰਾ ਪੁੱਤ ਏ... ਉਸ ਨੂੰ ਗੱਲ ਲਾ ਕੇ ਜੀਤ ਬਹੁਤ ਰੋਇਆ... ਤੇ ਉਸ ਵੇਲੇ... ਇੰਝ ਲੱਗ ਰਿਹਾ ਸੀ.. ਜਿਵੇ ਹਰਮਨ ਜੀਤ ਨੂੰ ਕਿਹ ਰਿਹਾ ਹੋਵੇ...

ਵੇਖ ਯਾਰਾ ਤੈਨੂੰ ਕਿਹਾ ਸੀ ਨਾ...ਜੇ ਤੂੰ ਕਿਸੇ ਖੂਸ਼ੀ ਨੂੰ ਤਰਸੇ... ਤਾਂ ਰੱਬ ਮੈਨੂੰ ਜ਼ਰਿਆਂ ਬਣਾਵੇ.........ਮੈਨੂੰ ਆਪਣੇ ਕੋਲ ਬੁਲਾ ਲਵੇ ਪਰ ਤੈਨੂੰ ਸਾਰੀ ਖੂਸ਼ੀਆਂ ਦੇਵੇ....।।

11 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy08happy08happy08.......again Sealedspeechless........keep up d good work...tfs

13 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob.. Speechless.

13 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

app g da bahut bahut dhnwadd g

13 Mar 2010

Reply