Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਥਾਰਥ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਯਥਾਰਥ

ਦੇਸ਼ ਦੇ ਚੰਦ ਅਰਬਪਤੀ
ਜਾ ਬੈਠੇ ਨੇ ਜੇ
ਵਿਸ਼ਵ ਦੇ ਧਨਾਢਾਂ ਦੀ
ਮੂਹਰਲੀ ਕਤਾਰ ਵਿਚ,
ਤਾਂ ਇਹਦੇ ਵਿਚ
ਟਾਹਰਾਂ ਮਾਰਨ ਵਾਲੀ ਕਿਹੜੀ ਗੱਲ ਹੈ?
ਪਰ ਹਾਂ,
ਅਰਥਚਾਰੇ ਦੇ ਮਾਹਿਰਾਂ ਲਈ
ਸਿਆਸਤਦਾਨਾਂ ਤੇ ਅਹਿਲਕਾਰਾਂ ਲਈ
ਬਹੁਤ ਕੁੱਝ ਹੈ,
ਭਾਰਤ ਦੀ ਭੋਲੀ ਭਾਲੀ
ਸੀਲ ਗਾਂ ਵਰਗੀ ਜਨਤਾ ਨੂੰ
ਵਿਕਾਸ ਦੀ ਵਧਦੀ ਦਰ ਦੇ
ਸ਼ਬਦੀ ਜਾਲ 'ਚ ਉਲਝਾ ਕੇ
'ਫੀਲ ਗੁੱਡ' ਕਰਾਉਣ ਲਈ।
ਪਰ
ਅੱਧੀ ਤੋਂ ਵੱਧ ਆਬਾਦੀ ਨੂੰ,
ਜਦੋਂ ਚੰਨ ਵੀ 'ਰੋਟੀ' ਲਗਦਾ ਹੋਵੇ,
ਜੁੜਦੇ ਨਾ ਹੋਣ ਤਨ ਢਕਣ ਲਈ
ਸਾਬਤੇ ਲੀੜੇ,
ਅਧਵਾਟੇ ਟੁੱਟ ਰਹੀ ਹੋਵੇ,
ਬਾਲਾਂ ਦੇ ਸਕੂਲ ਜਾਣ
ਪੜ੍ਹਨ ਲਿਖਣ
ਦੇ ਸੁਪਨਿਆਂ ਦੀ ਤੰਦ।
ਜਦੋਂ ਆਏ ਦਿਨ
ਖੁਦਕੁਸ਼ੀ ਕਰਦੇ ਹੋਣ ਅੰਨਦਾਤੇ,
ਦਰ-ਦਰ ਭਟਕਦੀ ਹੋਵੇ,
ਬੇਰੁਗਜ਼ਾਰ ਜਵਾਨੀ।
ਓਦੋਂ ਅਸੀਂ ਅੰਬਾਨੀ
ਜਾਂ ਕਿਸੇ ਹੋਰ ਦੀਆਂ
ਤਿਜੋਰੀਆਂ ਦੇ ਭਰਨ,
ਤੇ ਭਰਕੇ ਉਛਲਣ ਤੋਂ ਕੀ ਲੈਣੈ?
ਸਾਨੂੰ ਤਾਂ ਇਹ ਦੱਸੋ,
ਲੇਬਰ ਚੌਕ 'ਚ ਖੜ੍ਹੇ
ਮਜ਼ਦੂਰ ਦੀ ਦਿਹਾੜੀ ਲੱਗੀ ਕਿ ਨਹੀਂ,
'ਨਰੇਗਾ' ਨੇ ਕਿਸੇ ਦੇ
ਚੁੱਲੇ ਅੱਗ ਬਾਲੀ ਕਿ ਨਹੀਂ,
ਕਈ ਦਿਨਾਂ ਤੋਂ
ਸਕੂਲੋਂ ਗ਼ੈਰਹਾਜ਼ਰ 'ਕਾਲੂ' ਦੀ ਮਾਂ ਕੋਲ
ਫੀਸ ਜੋਗੇ ਪੈਸੇ ਜੁੜੇ ਕਿ ਨਹੀਂ?
ਸਾਨੂੰ ਤਾਂ ਇਹ ਦੱਸੋ,
ਇਸ ਵਰ੍ਹੇ ਪੀਲੇ ਹੋ ਸਕਣਗੇ ਕਿ ਨਹੀਂ?
ਦਿਨ ਫਿਰਨ ਦੀ ਉਡੀਕ 'ਚ
ਜੋਬਨ ਢਾਲ ਚੁੱਕੀ
ਪਾਲੀ ਦੇ ਹੱਥ।
ਮੁੱਖ ਪੰਨਿਆਂ 'ਤੇ
ਧਨ ਕੁਬੇਰਾਂ ਦੀਆਂ ਤਸਵੀਰਾਂ ਛਾਪਣ ਵਾਲਿਓ
ਤੁਸੀਂ ਹੀ ਦੱਸੋ,
'ਕੱਟੇ ਨੂੰ ਮਣ ਦੁੱਧ ਦਾ ਕੀ ਭਾਅ'।
-ਹਰਮੇਲ ਪਰੀਤ

13 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very thoughtful sir g....keep sharing

13 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 ji bahut khoob.

13 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

veer ji tuhadia poems wich wichar revolutionary hunde ne

jo wdia gal hai,,,society nu eho jehia rachnawa d loar hai

 

'ਕੱਟੇ ਨੂੰ ਮਣ ਦੁੱਧ ਦਾ ਕੀ ਭਾਅ'।

eh gal khub hai,,,,

khush raho

13 Mar 2010

Reply